ਪੰਜਾਬ

punjab

ETV Bharat / city

ਅਸ਼ਵਨੀ ਸ਼ਰਮਾ ਦਾ ਵੱਡਾ ਬਿਆਨ, ਕਿਹਾ- 'ਲੋਟਸ ਨਹੀਂ ਭਗਵੰਤ ਮਾਨ ਹਟਾਓ ਆਪ੍ਰੇਸ਼ਨ' - ashwani sharma latest news

ਪੰਜਾਬ ਬੀਜੇਪੀ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਉੱਤੇ ਨਿਸ਼ਾਨੇ ਸਾਧੇ। ਆਮ ਆਦਮੀ ਪਾਰਟੀ ਦੀ ਮੁਹਿੰਮ ਨੂੰ ਲੈ ਕੇ ਅਸ਼ਵਨੀ ਸ਼ਰਮਾ ਨੇ ਸੀਐੱਮ ਭਗਵੰਤ ਮਾਨ ਨੂੰ ਕੇਜਰੀਵਾਲ ਤੋਂ ਹੀ ਖਤਰਾ ਹੈ। ਇਹ ਆਪ੍ਰੇਸ਼ਨ ਲੋਟਸ ਨਹੀਂ ਭਗਵੰਤ ਮਾਨ ਹਟਾਓ ਆਪ੍ਰੇਸ਼ਨ ਹੈ।

ashwani sharma target kejriwal
ਲੋਟਸ ਨਹੀਂ ਭਗਵੰਤ ਮਾਨ ਹਟਾਓ ਆਪ੍ਰੇਸ਼ਨ

By

Published : Sep 15, 2022, 3:08 PM IST

Updated : Sep 15, 2022, 6:20 PM IST

ਚੰਡੀਗੜ੍ਹ:ਪੰਜਾਬ 'ਚ ਆਮ ਆਦਮੀ ਪਾਰਟੀ ਵਲੋਂ ਭਾਜਪਾ ਦੇ ਉੱਤੇ ਆਪ੍ਰੇਸ਼ਨ ਲੋਟਸ ਦੇ ਤਹਿਤ ਵਿਧਾਇਕਾਂ ਨੂੰ ਖ਼ਰੀਦਣ ਅਤੇ ਧਮਕੀਆਂ ਦੇਣ ਦੇ ਇਲਜ਼ਾਮ ਲਗਾਏ ਗਏ ਹਨ। ਜਿਸ ਸਬੰਧੀ ਡੀਜੀਪੀ ਨੂੰ ਸ਼ਿਕਾਇਤ ਤੋਂ ਬਾਅਦ ਮਾਮਲਾ ਵੀ ਦਰਜ ਹੋ ਗਿਆ ਹੈ। ਉੱਥੇ ਹੀ ਦੂਜੇ ਪਾਸੇ ਇਸ ਸਬੰਧ ਵਿੱਚ ਪੰਜਾਬ ਬੀਜੇਪੀ ਵੀ ਸਰਗਰਮ ਹੋ ਗਿਆ ਹੈ।

ਬੀਜੇਪੀ ਦੇ ਪ੍ਰਦੇਸ਼ ਪ੍ਰਧਾਨ ਅਸ਼ਵਨੀ ਸ਼ਰਮਾ ਦੀ ਅਗਵਾਈ ਹੇਠ ਪੰਜਾਬ ਬੀਜੇਪੀ ਦੇ ਵਫਦ ਨੇ ਰਾਜਪਾਲ ਦੇ ਨਾਲ ਮੁਲਾਕਾਤ ਕੀਤੀ। ਇਸ ਮੁਲਾਕਾਤ ਤੋਂ ਬਾਅਦ ਦਿੱਲੀ ਅਤੇ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਮੰਤਰੀਆਂ ਅਤੇ ਵਿਧਾਇਕਾਂ ਦਾ ਜੋ ਹਾਲ ਹੈ ਉਸ ਪਾਸੇ ਤੋਂ ਧਿਆਨ ਹਟਾਉਣ ਲਈ ਪੰਜਾਬ ਵਿੱਚ ਆਪ੍ਰੇਸ਼ਨ ਲੋਟਸ ਦੀ ਮੁਹਿੰਮ ਛੇੜੀ ਗਈ ਹੈ।




ਲੋਟਸ ਨਹੀਂ ਭਗਵੰਤ ਮਾਨ ਹਟਾਓ ਆਪ੍ਰੇਸ਼ਨ




'ਭਗਵੰਤ ਮਾਨ ਨੂੰ ਕੇਜਰੀਵਾਲ ਤੋਂ ਖਤਰਾ':
ਅਸ਼ਵਨੀ ਸ਼ਰਮਾ ਨੇ ਕਿਹਾ ਕਿ ਸੀਐੱਮ ਭਗਵੰਤ ਮਾਨ ਨੂੰ ਕੇਜਰੀਵਾਲ ਤੋਂ ਹੀ ਖਤਰਾ ਹੈ। ਇਹ ਆਪ੍ਰੇਸ਼ਨ ਲੋਟਸ ਨਹੀਂ ਭਗਵੰਤ ਮਾਨ ਹਟਾਓ ਆਪ੍ਰੇਸ਼ਨ ਹੈ। ਉਨ੍ਹਾਂ ਅੱਗੇ ਕਿਹਾ ਕਿ ਸਪਕੀਰ ਕੁਲਤਾਰ ਸੰਧਵਾ ਦੀ ਖਾਲਿਸਤਾਨੀ ਸਮਰਥਕਾਂ ਦੇ ਨਾਲ ਕੈਨੇਡਾ ਵਿੱਚ ਫੋਟੋ ਦੇ ਵਾਇਰਲ ਹੋਣ ਉੱਤੇ ਕਿਹਾ ਕਿ ਕੇਜਰੀਵਾਲ ਵੀ ਇਸੇ ਤਰ੍ਹਾਂ ਖਾਲਿਸਤਾਨੀਆਂ ਨਾਲ ਮਿਲਦੇ ਰਹੇ ਹਨ ਜਿਸ ਕਾਰਨ ਸਾਨੂੰ ਸਾਰਿਆਂ ਨੂੰ ਸੁਚੇਤ ਰਹਿਣਾ ਪਵੇਗਾ।


ਅਸ਼ਵਨੀ ਸ਼ਰਮਾ ਨੇ ਆਪ ’ਤੇ ਸਾਧੇ ਨਿਸ਼ਾਨੇ: ਉਨ੍ਹਾਂ ਅੱਗੇ ਕਿਹਾ ਕਿ ਬੀਤੇ ਦਿਨ ਡੀਜੀਪੀ ਨਾਲ ਮਿਲ ਕੇ ਮਾਮਲਾ ਦਰਜ ਕਰਵਾਇਆ ਗਿਆ ਜਿਸ ਸਬੰਧੀ ਕੋਈ ਸਬੂਤ ਨਹੀਂ ਦਿੱਤਾ ਗਿਆ। ਇਸ ਮਾਮਲੇ ਦੀ ਜਾਂਚ ਹਾਈਕੋਰਟ ਦੇ ਸਿਟਿੰਗ ਜੱਜ ਤੋਂ ਕਰਵਾਈ ਜਾਵੇ। ਆਮ ਆਦਮੀ ਪਾਰਟੀ ਕੱਟਰ ਇਮਾਨਦਾਰ ਦੀ ਗੱਲ ਕਰਦੇ ਸੀ ਪਰ ਇਹ ਕੱਟਰ ਬੇਈਮਾਨ ਹੋ ਗਏ ਹਨ। ਇਨ੍ਹਾਂ ਦੇ ਇੱਕ ਮੰਤਰੀ ਫੌਜਾ ਸਿੰਘ ਸਰਾਰੀ ਦੀ ਆਡੀਓ ਕਲਿੱਪ ਵਾਇਰਲ ਹੋ ਰਹੀ ਹੈ। ਇਹ ਉਹੀ ਭਗਵੰਤ ਮਾਨ ਹੈ ਜਿਨ੍ਹਾਂ ਨੇ ਸੰਗਰੂਰ ਜ਼ਿਮਨੀ ਚੋਣ ਨੂੰ ਦੇਖਦੇ ਹੋਏ ਇੱਕ ਆਡੀਓ ਕਲਿੱਪ ਦੇ ਆਧਾਰ ਤੇ ਕਾਰਵਾਈ ਕੀਤੀ ਸੀ। ਪਰ ਹੁਣ ਕੋਈ ਵੀ ਕਾਰਵਾਈ ਨਹੀਂ ਹੋ ਰਹੀ ਹੈ। ਇਸ ਮਾਮਲੇ ਦੀ ਸੀਬੀਆਈ ਵਿੱਚ ਜਾਂਚ ਹੋਣੀ ਚਾਹੀਦੀ ਹੈ।

ਇਹ ਵੀ ਪੜੋ:ਭਾਜਪਾ ਵਫ਼ਦ ਦੀ ਰਾਜਪਾਲ ਨਾਲ ਮੁਲਾਕਾਤ, ਆਪ ਦੇ ਇਲਜ਼ਾਮਾਂ ਉੱਤੇ HC ਦੇ ਸਿਟਿੰਗ ਜੱਜ ਤੋਂ ਜਾਂਚ ਦੀ ਮੰਗ

Last Updated : Sep 15, 2022, 6:20 PM IST

ABOUT THE AUTHOR

...view details