ਚੰਡੀਗੜ੍ਹ: ਆਮ ਆਦਮੀ ਪਾਰਟੀ (Aam Admi Party) ਦੇ ਸੰਗਰੂਰ ਤੋਂ ਮੈਂਬਰ ਆਫ ਪਾਰਲੀਮੈਂਟ ਭਗਵੰਤ ਮਾਨ (Bhagwant Mann) ਨੇ ਆਪਣੇ ਟਵਿੱਟਰ ਅਕਾਉਂਟ (Twitter Account) 'ਤੇ ਇਕ ਟਵੀਟ (Tweet) ਸਾਂਝਾ ਕੀਤਾ ਹੈ, ਜਿਸ ਵਿਚ ਉਨ੍ਹਾਂ ਨੇ ਦਿੱਲੀ ਦੇ ਮੁੱਖ ਮੰਤਰੀ ਅਤੇ ਆਪ ਸੰਯੋਜਕ ਅਰਵਿੰਦ ਕੇਜਰੀਵਾਲ (Arvind kejriwal) ਦੇ ਪੰਜਾਬ ਦੌਰੇ ਬਾਰੇ ਲਿਖਿਆ ਹੈ। ਉਨ੍ਹਾਂ ਨੇ ਆਪਣੇ ਟਵੀਟ (Tweet) ਵਿਚ ਲਿਖਿਆ ਹੈ ਕਿ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ (Arvind kejriwal) ਦੋ ਦਿਨਾਂ ਦੇ ਪੰਜਾਬ ਦੌਰੇ ਤੇ ਆ ਰਹੇ ਹਨ। ਉਹ 28-29 ਅਕਤੂਬਰ (28-29 October) ਨੂੰ ਮਾਨਸਾ (Mansa) ਅਤੇ ਬਠਿੰਡਾ (Bathinda) ਵਿਖੇ ਪਹੁੰਚ ਰਹੇ ਹਨ। ਇਸ ਦੌਰਾਨ ਉਹ ਕਿਸਾਨਾਂ (Farmers) ਅਤੇ ਵਪਾਰੀਆਂ ਨਾਲ ਖੁੱਲ ਕੇ ਵਿਚਾਰ-ਵਟਾਂਦਰੇ ਕਰਨਗੇ। ਸਵਾਗਤ ਹੈ ਜੀ।
ਸਨਅਤਕਾਰਾਂ ਨਾਲ ਵੀ ਕੀਤੀ ਸੀ ਮੁਲਾਕਾਤ
ਇਸ ਤੋਂ ਪਹਿਲਾਂ ਪੰਜਾਬ ਦੇ ਦੌਰੇ 'ਤੇ ਜਦੋਂ ਅਰਵਿੰਦ ਕੇਜਰੀਵਾਲ ਆਏ ਸਨ ਤਾਂ ਉਨ੍ਹਾਂ ਨੇ ਲੁਧਿਆਣਾ ਵਿਖੇ ਸਨਅਤਕਾਰਾਂ ਨਾਲ ਇੱਕ ਨਿੱਜੀ ਹੋਟਲ 'ਚ ਮੁਲਾਕਾਤ ਕੀਤੀ ਸੀ। ਇਸ ਮੁਲਾਕਾਤ ਦੌਰਾਨ ਲੁਧਿਆਣਾ ਦੇ ਚੋਣਵੇਂ ਵਪਾਰੀਆਂ ਨੂੰ ਬੁਲਾਇਆ ਸੀ, ਜਿਥੇ ਕੇਜਰੀਵਾਲ ਵਲੋਂ ਵਪਾਰੀਆਂ ਦੀਆਂ ਸਮੱਸਿਆਵਾਂ ਸੁਣੀਆਂ ਗਈਆਂ ਸਨ। ਇਸ ਦੌਰਾਨ ਅਰਵਿੰਦ ਕੇਜਰੀਵਾਲ ਵਲੋਂ ਵਪਾਰੀਆਂ ਨਾਲ ਕੁਝ ਵਾਅਦੇ ਵੀ ਕੀਤੇ ਗਏ ਸਨ।
ਤੁਹਾਨੂੰ ਦੱਸ ਦੇਈਏ ਕਿ ਪੰਜਾਬ ਵਿੱਚ ਆਗਾਮੀ ਵਿਧਾਨ ਸਭਾ ਚੋਣਾਂ (Upcoming Assembly elections in Punjab) ਦੇ ਮੱਦੇਨਜ਼ਰ ਆਮ ਆਦਮੀ ਪਾਰਟੀ (Aam Aadmi Party) ਪੰਜਾਬ ਵਿੱਚ ਬਹੁਤ ਸਰਗਰਮ ਹੈ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ (Arvind Kejriwal) ਵੀ ਕਈ ਵਾਰ ਪੰਜਾਬ ਦਾ ਦੌਰਾ ਕਰ ਚੁੱਕੇ ਹਨ। ਪਿਛਲੇ ਦੌਰੇ ਵਿੱਚ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ (Arvind Kejriwal) ਨੇ ਵਾਅਦਿਆਂ ਦੀ ਭਰਮਾਰ ਕੀਤੀ ਸੀ।
ਜਾਣੋ ਕੀ ਹਨ 6 ਗਾਰੰਟੀਆਂ ?
1. ਪੰਜਾਬ ਦੇ ਹਰ ਵਿਅਕਤੀ ਨੂੰ ਮੁਫਤ ਇਲਾਜ ਦੇਣ ਦੀ ਦਿੱਤੀ ਗਰੰਟੀ
ਸਿਹਤ ਸਹੂਲਤਾਂ ਨੂੰ ਲੈਕੇ ਪਹਿਲੀ ਗਰੰਟੀ ਇਹ ਦਿੱਤੀ ਗਈ ਹੈ ਕਿ ਪੰਜਾਬ ਦੇ ਹਰ ਵਿਅਕਤੀ ਨੂੰ ਮੁਫਤ ਇਲਾਜ ਦਿੱਤਾ ਜਾਵੇਗਾ। ਕੇਜਰੀਵਾਲ ਨੇ ਕਿਹਾ ਕਿ ਸਰਕਾਰ ਬਣਨ 'ਤੇ ਹਰ ਪੰਜਾਬ ਵਾਸੀ ਨੂੰ ਮੁਫਤ ਇਲਾਜ ਦਿੱਤਾ ਜਾਵੇਗਾ।
2. 'ਸਾਰਾ ਇਲਾਜ, ਦਵਾਈਆਂ ਦਿੱਤੀਆਂ ਜਾਣਗੀਆਂ ਮੁਫਤ'
ਦੂਜੀ ਗਰੰਟੀ ਸਾਰੀਆਂ ਦਵਾਈਆਂ, ਸਾਰੇ ਟੈਸਟ, ਸਾਰੇ ਇਲਾਜ, ਸਾਰੇ ਆਪਰੇਸ਼ਨ ਮੁਫ਼ਤ ਹੋਣਗੇ ਉਨ੍ਹਾਂ ਕਿਹਾ ਕਿ ਭਾਵੇਂ ਆਪ੍ਰੇਸ਼ਨ 15 ਇੱਕ ਲੱਖ ਰੁਪਏ ਦਾ ਆਗੂ ਵੀ ਉਹ ਵੀ ਸਰਕਾਰੀ ਹਸਪਤਾਲਾਂ ਵਿੱਚ ਮੁਫ਼ਤ ਹੋਵੇਗਾ