ਪੰਜਾਬ

punjab

ETV Bharat / city

ਵੂਮੈਨ ਡੇ ਮੌਕੇ ਸ਼ਾਮ 7 ਵਜੇ ਤੋਂ ਰਾਤ 1 ਵਜੇ ਤੱਕ 8 ਕਿਲੋਮੀਟਰ ਦਾ ਇਲਾਕਾ ਹੋਵੇਗਾ ਔਰਤਾਂ ਦੇ ਹਵਾਲੇ: ਅਰੁਣਾ ਚੌਧਰੀ - ਅਰੁਣਾ ਚੌਧਰੀ

ਇੰਟਰਨੈਸ਼ਨਲ ਵੁਮੈਨ ਡੇ ਸਬੰਧੀ ਕੈਬਨਿਟ ਮੰਤਰੀ ਅਰੁਣਾ ਚੌਧਰੀ ਨੇ ਕਿਹਾ ਕਿ ਹਰ ਜ਼ਿਲ੍ਹੇ ਦੇ ਵਿੱਚ 8 ਕਿਲੋਮੀਟਰ ਦੇ ਇਲਾਕੇ ਨੂੰ ਸਿਰਫ਼ ਔਰਤਾਂ ਦੇ ਲਈ ਸੁਰੱਖਿਅਤ ਰੱਖਿਆ ਜਾਵੇਗਾ।

Aruna chaudhary
ਅਰੁਣਾ ਚੌਧਰੀ

By

Published : Mar 6, 2020, 7:43 PM IST

ਚੰਡੀਗੜ੍ਹ: ਇੰਟਰਨੈਸ਼ਨਲ ਵੁਮੈਨ ਡੇ ਨੂੰ ਲੈ ਕੇ ਪੰਜਾਬ ਸਰਕਾਰ ਜ਼ਿਲ੍ਹੇ ਦੇ ਹਰ ਸੂਬੇ ਦੇ ਵਿੱਚ ਇੱਕ ਵਿਲੱਖਣ ਪ੍ਰੋਗਰਾਮ ਕਰਵਾਉਣ ਜਾ ਰਹੀ ਹੈ। ਔਰਤਾਂ ਤੇ ਲੜਕੀਆਂ ਨੂੰ ਸੈਂਸ ਆਫ ਸਕਿਓਰਿਟੀ ਤੋਂ ਜਾਣੂ ਕਰਵਾਉਣ ਦੇ ਲਈ ਇੱਕ ਖ਼ਾਸ ਅਤੇ ਨਿਵੇਕਲਾ ਪ੍ਰੋਗਰਾਮ ਕਰਵਾਇਆ ਜਾ ਰਿਹਾ।

7 ਅਤੇ 8 ਮਾਰਚ ਨੂੰ ਸ਼ਾਮ 7 ਵਜੇ ਤੋਂ ਲੈ ਕੇ 1 ਵਜੇ ਤੱਕ ਹਰ ਜ਼ਿਲ੍ਹੇ ਦੇ ਵਿੱਚ 8 ਕਿਲੋਮੀਟਰ ਦਾ ਇਲਾਕੇ ਨੂੰ ਸਿਰਫ਼ ਔਰਤਾਂ ਦੇ ਲਈ ਸੁਰੱਖਿਅਤ ਰੱਖਿਆ ਜਾਵੇਗਾ। ਇਸ ਸਮੇਂ ਦੇ ਦੌਰਾਨ ਉਹ ਜਦੋਂ ਵੀ ਚਾਹੁੰਣ ਆ ਜਾ ਸਕਦੀਆਂ ਹਨ ਅਤੇ ਇਸ 8 ਕਿਲੋਮੀਟਰ ਦੇ ਇਲਾਕੇ ਵਿੱਚ ਸੱਭਿਆਚਾਰਕ ਪ੍ਰੋਗਰਾਮ ਸਣੇ ਜਾਗੋ ਕੱਢੀ ਜਾਵੇਗੀ।

ਵੂਮੈਨ ਡੇ ਮੌਕੇ ਸ਼ਾਮ 7 ਵਜੇ ਤੋਂ ਰਾਤ 1 ਵਜੇ ਤੱਕ 8 ਕਿਲੋਮੀਟਰ ਦਾ ਇਲਾਕਾ ਹੋਵੇਗਾ ਔਰਤਾਂ ਦੇ ਹਵਾਲੇ: ਅਰੁਣਾ ਚੌਧਰੀ

ਦੱਸ ਦਈਏ ਕਿ ਇਸ 8 ਕਿਲੋਮੀਟਰ ਸੀਲਬੰਦ ਇਲਾਕੇ ਵਿੱਚ ਪੁਰਸ਼ਾਂ ਨੂੰ ਆਉਣ 'ਤੇ ਪਾਬੰਦੀ ਹੋਵੇਗੀ। ਡਿਪਟੀ ਕਮਿਸ਼ਨਰ ਜ਼ਿਲ੍ਹੇ ਦੇ ਵਿੱਚ ਸੁਰੱਖਿਆ ਪ੍ਰਬੰਧਾਂ ਦੀ ਦੇਖ-ਰੇਖ ਕਰਨਗੇ।

ਇਹ ਵੀ ਪੜ੍ਹੋ: ਕੌਮੀ ਮਾਰਗ: ਕੇਂਦਰ ਨੇ ਪੰਜਾਬ ਤੋਂ ਵਸੂਲੇ 821 ਕਰੋੜ, ਫ਼ਾਸਟੈਗ ਰਾਹੀਂ ਕਮਾਏ 272 ਕਰੋੜ

ਇਸ ਫੈਸਟੀਵਲ ਦੇ ਵਿੱਚ ਔਰਤਾਂ ਵੱਲੋਂ ਬਣਾਈ ਜਾਣ ਵਾਲੀ ਸਮੱਗਰੀ ਜਾਂ ਕੰਮਕਾਜ ਦੀ ਸਟਾਲ ਲਗਾਈ ਜਾਵੇਗੀ ਤਾਂ ਜੋ ਮਹਿਲਾਵਾਂ ਨੂੰ ਪ੍ਰੇਰਿਤ ਕੀਤਾ ਜਾ ਸਕੇ।

ਇਸ ਸਬੰਧੀ ਕੈਬਨਿਟ ਮੰਤਰੀ ਅਰੁਣਾ ਚੌਧਰੀ ਨੇ ਦੱਸਿਆ ਕਿ ਸਰਕਾਰ ਵੱਲੋਂ 10 ਤੇ 11 ਅਪ੍ਰੈਲ ਨੂੰ ਲਾਡੋ ਮੇਲਾ ਵੀ ਕਰਵਾਇਆ ਜਾ ਰਿਹਾ ਹੈ ਜਿਸ ਵਿੱਚ ਔਰਤਾਂ ਨੂੰ ਆਤਮ ਨਿਰਭਰ ਹੋ ਕੇ ਕੋਈ ਵੀ ਕੰਮ ਕਰਨ ਲਈ ਪ੍ਰੇਰਿਤ ਕੀਤਾ ਜਾਵੇਗਾ ਅਤੇ ਚੰਡੀਗੜ੍ਹ ਵਿਖੇ ਕਿਸਾਨ ਭਵਨ ਵਿੱਚ 3 ਦਿਨਾਂ ਦਾ ਉਨ੍ਹਾਂ ਦੇ ਸਵੈ-ਰੋਜ਼ਗਾਰ ਦੀ ਪ੍ਰਦਰਸ਼ਨੀ ਲਗਾਈ ਜਾਵੇਗੀ। ਇਸ ਨਾਲ ਮੱਧ ਵਰਗੀ ਪਰਿਵਾਰ ਦੀਆਂ ਔਰਤਾਂ ਨੂੰ ਸਵੈ-ਰੁਜ਼ਗਾਰ ਪ੍ਰਤੀ ਪ੍ਰੇਰਿਤ ਕੀਤਾ ਜਾਵੇਗਾ।

ABOUT THE AUTHOR

...view details