ਚੰਡੀਗੜ੍ਹ: ਪੰਜਾਬ ਦੇ ਵਿੱਚ ਕੋਰੋਨਾ ਨੂੰ ਰੋਕਣ ਲਈ ਅਤੇ ਇਸ ਲੜਾਈ ਨੂੰ ਜਿੱਤਣ ਲਈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ 'ਮਿਸ਼ਨ ਫ਼ਤਿਹ' ਦੀ ਸ਼ੁਰੂਆਤ ਕੀਤੀ ਹੈ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਇਸ ਨੂੰ ਲੈ ਕੇ ਸਿਸ਼ਨ ਫ਼ਤਿਹ ਗੀਤ ਲਾਂਚ ਕੀਤਾ ਗਿਆ ਹੈ।
'ਫ਼ਤਿਹ ਹੋਉ ਪੰਜਾਬੀਓ, ਚੰਗੇ ਦਿਨ ਮੁੜ ਕੇ ਆਉਣਗੇ' - punjab goverment
ਪੰਜਾਬ ਦੇ ਵਿੱਚ ਕੋਰੋਨਾ ਨੂੰ ਰੋਕਣ ਲਈ ਅਤੇ ਇਸ ਲੜਾਈ ਨੂੰ ਜਿੱਤਣ ਲਈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ "ਮਿਸ਼ਨ ਫ਼ਤਿਹ" ਦੀ ਸ਼ੁਰੂਆਤ ਕੀਤੀ ਹੈ। ਮੁੱਖ ਮੰਤਰੀ ਨੇ ਇਸ ਮਿਸ਼ਨ ਨੂੰ ਲੈ ਕੇ ਇੱਕ ਆਪਣੇ ਟਵੀਟਰ ਪੇਜ 'ਤੇ 'ਮਿਸ਼ਨ ਫ਼ਤਿਹ ਗੀਤ' ਜਾਰੀ ਕੀਤਾ ਹੈ।
ਵੱਡੇ ਕਲਾਕਾਰਾ ਨੇ ਕੋਰੋਨਾ 'ਤੇ "ਫ਼ਤਿਹ" ਪਾਉਣ ਲਈ ਪੰਜਾਬੀਆਂ ਨੂੰ ਦੱਸੇ ਗੁਰ
ਇਸ ਗੀਤ ਵਿੱਚ ਖ਼ਾਸ ਗੱਲ ਇਹ ਹੈ ਕਿ ਇਸ ਵਿੱਚ ਬਾਲੀਵੁੱਡ ਅਤੇ ਪਾਲੀਵੁੱਡ ਦੇ ਵੱਡੇ ਅਦਾਕਾਰ ਅਮਿਤਾਭ ਬੱਚਨ, ਕਰੀਨਾ ਕਪੂਰ, ਗੁਰਦਾਸ ਮਾਨ, ਸੋਨੂ ਸੂਦ, ਗਿੱਪੀ ਗਰੇਵਾਲ, ਐਮੀ ਵਿਰਕ, ਬੀ ਪਰਾਕ, ਕ੍ਰਿਕਟਰ ਹਰਭਜਨ ਸਿੰਘ ਅਤੇ ਸਾਬਾਕ ਕ੍ਰਿਕਟਰ ਕਪਿਲ ਦੇਵ, ਮਿਲਖਾ ਸਿੰਘ ਸਮੇਤ ਕਈ ਹੋਰ ਕਈ ਦਿਗਜ਼ ਕੋਰੋਨਾ 'ਤੇ ਫ਼ਤਿਹ ਪਾਉਣ ਲਈ ਪੰਜਾਬੀਆਂ ਨੂੰ ਉਤਸ਼ਾਹਿਤ ਕਰ ਰਹੇ ਹਨ। ਇਸ ਗਾਣੇ ਵਿੱਚ ਸਾਰੇ ਦਿਗਜ਼ਾਂ ਨੇ ਕੋਰੋਨਾ ਬਾਰੇ ਸਰਕਾਰੀ ਹਦਾਇਤਾਂ ਦਾ ਪਾਲਣ ਕਰਨ ਅਤੇ ਸਾਵਧਾਨੀ ਵਰਤਣ ਦੀ ਅਪੀਲ ਕੀਤੀ ਹੈ।