ਚੰਡੀਗੜ੍ਹ: ਕੋਵਿਡ 19 ਦਾ ਖ਼ਤਰਾ ਟਲਿਆ ਨਹੀਂ ਹੈ, ਪਰ ਫਿਰ ਵੀ ਅਨਲੌਕ ਦੀ ਪ੍ਰਕਿਰਿਆ ਸ਼ੁਰੂ ਹੋ ਗਈ ਹੈ, ਅਤੇ ਹੌਲੀ ਹੌਲੀ ਜ਼ਿੰਦਗੀ ਪਟੜੀ ਤੇ ਆਉਣੀ ਸ਼ੁਰੂ ਹੋ ਗਈ ਹੈ। ਲਾਕਡਾਊਨ ਤੇ ਕਰਫਿਊ ਦੇ ਦੌਰਾਨ ਹਰ ਕੋਈ ਆਪਣੇ ਘਰ ਵਿੱਚ ਬੰਦ ਸੀ, ਤੇ ਹਰ ਕਿਸੇ ਦੇ ਕੰਮ ਉਤੇ ਪ੍ਰਭਾਵ ਪਿਆ।
ਪਰ ਕਲਾਕਾਰਾਂ ਨੇ ਆਪਣੇ ਉਸ ਖਾਲੀ ਸਮੇਂ ਨੂੰ ਆਪਣੀ ਸੋਚ ਦੇ ਰਾਹੀਂ ਪੇਈਚਿੰਗ ਨੁੰ ਕੈਨਵਸ ਤੇ ਉਤਾਰਿਆ। ਹੁਣ ਜਦ ਸਭ ਕੁੱਝ ਖੁੱਲ੍ਹ ਰਿਹਾ ਹੈ, ਤਾਂ ਆਰਟਿਸਟ ਵੀ ਆਪਣੇ ਆਰਟ ਵਰਕ ਨੂੰ ਪ੍ਰਦਰਸ਼ਿਤ ਕਰ ਰਹੇ ਹਨ, ਉਸ ਨੂੰ ਵੇਖਦੇ ਹੋਏ ਚੰਡੀਗੜ੍ਹ ਵਿੱਚ ਇੱਕ ਐਗਜ਼ੀਬਿਸ਼ਨ ਲਗਾਈ ਗਈ ਹੈ। ਜਿਸ ਦਾ ਥੀਮ "ਆਰਟ ਡਿਊਰਿੰਗ ਕੋਵਿਡ 19"।
ਇਸ ਐਗਜ਼ੀਬਿਸ਼ਨ ਦੇ ਵਿੱਚ ਲਲਿਤ ਕਲਾਂ ਅਕੈਡਮੀ ਤੋਂ ਜੁੜੇ ਆਰਟਿਸਟ ਦੇ ਆਰਟ ਵਰਕ ਨੂੰ ਵੇਖਿਆ ਜਾਂ ਸਕਦਾ ਹੈ, ਅਤੇ ਪ੍ਰਿੰਟ ਮੇਕਿੰਗ ਆਰਟ ਵਿਖਾਈ ਗਈ। ਐਗਜ਼ੀਬਿਸ਼ਨ ਦੇ ਵਿੱਚ ਕਈ ਸੀਨੀਅਰ ਤੇ ਕਈ ਅੰਕ ਆਰਟਿਸਟ ਨੇ ਹਿੱਸਾ ਲਿਆ। ਹਰ ਇੱਕ ਆਰਟਿਸਟ ਨੇ ਆਪਣੀ ਸੋਚ ਨੁੰ ਆਪਣੇ ਆਰਟ ਵਿੱਚ ਵਿਖਾਇਆ ਹੈ, ਕੋਈ ਵੀ ਆਰਟਿਸਟ ਆਪਣੀ ਆਰਟ ਨੂੰ ਬਣਾਉਣ ਦੇ ਲਈ ਬਹੁਤ ਸੋਚਦਾ ਹੈ, ਉਸ ਤੋਂ ਬਾਅਦ ਦਾ ਲਾਸਟ ਰਿਜ਼ਲਟ ਤਿਆਰ ਹੁੰਦਾ ਹੈ । ਅਜਿਹਾ ਕੁੱਝ ਇਸ ਐਗਜ਼ੀਬੀਸ਼ਨ ਦੇ ਵਿੱਚ ਵੀ ਵੇਖਣ ਨੂੰ ਮਿਲਿਆ ਹੈ। ਹਰ ਐਕਟਰਸ ਨੇ ਆਪਣੇ ਕੋਵਿਡ 19 ਦੌਰਾਨ ਅਨੁਭਵ ਨੂੰ ਪੇਂਟਿੰਗ ਰਾਹੀਂ ਸਾਂਝੇ ਕੀਤਾ ਹੈ।
ਇਹ ਵੀ ਪੜ੍ਹੋ:-ਦੁਨੀਆਂ 'ਚ ਲਗਾਤਾਰ ਵੱਧ ਰਹੀ ਆਬਾਦੀ ਖ਼ਤਰੇ ਦੀ ਘੰਟੀ