ਚੰਡੀਗੜ੍ਹ:ਪੰਜਾਬ ਦੇ ਰੈਗੂਲਰ ਡੀਜੀਪੀ ਦੀ ਨਿਯੁਕਤੀ (Appointment of Regular DGP of Punjab) ਲਈ ਅਧਿਕਾਰੀਆਂ ਦੇ ਤਿੰਨ ਮੈਂਬਰੀ ਪੈਨਲ ਦੀ ਚੋਣ ਕਰਨ ਲਈ UPSC ਦੀ ਮੀਟਿੰਗ (UPSC meeting) ਮੁਲਤਵੀ ਕਰ ਦਿੱਤੀ ਹੈ। ਅਗਲੀ ਮੀਟਿੰਗ ਦੀ ਤਰੀਕ ਬਾਰੇ ਅਜੇ ਕੋਈ ਜਾਣਕਾਰੀ ਨਹੀਂ ਹੈ। ਇਹ ਮੀਟਿੰਗ ਬੀਤੇ ਦਿਨ ਜਾਨੀ 21 ਦਸੰਬਰ ਦਿਨ ਮੰਗਵਾਰ ਨੂੰ ਹੋਣੀ ਸੀ।
ਇਹ ਵੀ ਪੜੋ:ਲਿੰਚਿੰਗ ਨੂੰ ਲੈ ਕੇ ਘਿਰੇ ਰਾਹੁਲ, ਅਕਾਲੀ ਭਾਜਪਾ ਨੇ ਚੇਤੇ ਕਰਵਾਇਆ 1984
ਮਹੱਤਵਪੂਰਨ ਗੱਲ ਇਹ ਹੈ ਕਿ ਯੂਪੀਐਸਸੀ ਨੇ ਤਿੰਨ ਮੈਂਬਰੀ ਪੈਨਲ ਦੀ ਚੋਣ (Selection of three member panel) ਲਈ 5 ਅਕਤੂਬਰ ਦੀ ਕੱਟ-ਆਫ ਤਰੀਕ ਤੈਅ ਕੀਤੀ ਹੈ, ਜਿਸ ਤੋਂ ਬਾਅਦ ਪੰਜਾਬ ਸਰਕਾਰ ਵੱਲੋਂ ਭੇਜੀ ਗਈ 10 ਅਧਿਕਾਰੀਆਂ ਦੀ ਸੂਚੀ ਵਿੱਚੋਂ ਤਿੰਨ ਅਧਿਕਾਰੀਆਂ ਦੇ ਨਾਂ ਹਟਾ ਦਿੱਤੇ ਗਏ ਹਨ, ਜਿਨ੍ਹਾਂ ਵਿੱਚ ਮੌਜੂਦਾ ਕਾਰਜਕਾਰੀ ਡੀ.ਜੀ.ਪੀ. ਚਟੋਪਾਧਿਆਏ ਅਤੇ ਰੋਹਿਤ ਚੌਧਰੀ ਵੀ ਮੌਜੂਦ ਸਨ।