ਪੰਜਾਬ

punjab

ਪੰਜਾਬ ਦੇ 23 ਨਵੇਂ ਸਿਵਲ ਜੱਜ ਨੂੰ ਨਿਯੁਕਤੀ,10 ਜੱਜਾਂ ਦੇ ਕੀਤੇ ਤਬਾਦਲੇ

By

Published : Jul 21, 2021, 8:05 AM IST

ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਪੰਜਾਬ ਦੇ 23 ਸਿਵਲ ਜੱਜ, ਜੂਨੀਅਰ ਡਿਵੀਜ਼ਨ ਨੂੰ ਨਿਯੁਕਤੀ ਦੇ ਦਿੱਤੀ ਹੈ। ਜਿਸ ਦੇ ਚੱਲਦਿਆਂ ਨਵੇਂ ਸਟੇਸ਼ਨਾਂ 'ਤੇ ਉਨ੍ਹਾਂ ਨੂੰ ਤਤਕਾਲੀ ਕੰਮਕਾਜ ਸੰਭਾਲਣ ਨੂੰ ਕਿਹਾ ਗਿਆ ਹੈ ਤਾਂ ਜੋ ਪੈਡਿੰਗ ਪਏ ਕੇਸਾਂ ਨੂੰ ਮੁਕੰਮਲ ਕੀਤਾ ਜਾ ਸਕੇ।

ਪੰਜਾਬ ਦੇ 23 ਨਵੇਂ ਸਿਵਲ ਜੱਜ ਨੂੰ ਨਿਯੁਕਤੀ,10 ਜੱਜਾਂ ਦੇ ਕੀਤੇ ਤਬਾਦਲੇ
ਪੰਜਾਬ ਦੇ 23 ਨਵੇਂ ਸਿਵਲ ਜੱਜ ਨੂੰ ਨਿਯੁਕਤੀ,10 ਜੱਜਾਂ ਦੇ ਕੀਤੇ ਤਬਾਦਲੇ

ਚੰਡੀਗੜ੍ਹ: ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਪੰਜਾਬ ਦੇ 23 ਸਿਵਲ ਜੱਜ, ਜੂਨੀਅਰ ਡਿਵੀਜ਼ਨ ਨੂੰ ਨਿਯੁਕਤੀ ਦੇ ਦਿੱਤੀ ਹੈ। ਜਿਸ ਦੇ ਚੱਲਦਿਆਂ ਨਵੇਂ ਸਟੇਸ਼ਨਾਂ 'ਤੇ ਉਨ੍ਹਾਂ ਨੂੰ ਤਤਕਾਲੀ ਕੰਮਕਾਜ ਸੰਭਾਲਣ ਨੂੰ ਕਿਹਾ ਗਿਆ ਹੈ ਤਾਂ ਜੋ ਪੈਡਿੰਗ ਪਏ ਕੇਸਾਂ ਨੂੰ ਮੁਕੰਮਲ ਕੀਤਾ ਜਾ ਸਕੇ।

ਨਵੇਂ ਨਿਯੁਕਤ ਕੀਤੇ ਸਿਵਲ ਜੱਜ

ਹਾਈਕੋਰਟ ਵਲੋਂ ਨਵੇਂ ਨਿਯੁਕਤ ਕੀਤੇ ਸਿਵਲ ਜੱਜਾਂ 'ਚ ਸਟੇਸ਼ਨ ਦਿੱਤੇ ਗਏ ਹਨ । ਜਿਸ ਦੇ ਚੱਲਦਿਆਂ ਜੈਸਿਕਾ ਵਿੱਜ ਨੂੰ ਮੁਹਾਲੀ ,ਕੇਸ਼ਵ ਅਗਨੀਹੋਤਰੀ ਨੂੰ ਹੁਸ਼ਿਆਰਪੁਰ, ਨਵਜੋਤ ਕੌਰ ਨੂੰ ਸੰਗਰੂਰ, ਜੋਤੀ ਕੁਮਾਰੀ ਨੂੰ ਬਠਿੰਡਾ, ਜੋਗਿੰਦਰ ਸਿੰਘ ਨੂੰ ਲੁਧਿਆਣਾ, ਸਮੀਕਸ਼ਾ ਜੈਨ ਨੂੰ ਬਰਨਾਲਾ, ਅਜੇ ਜਿੰਦਲ ਨੂੰ ਸਮਾਣਾ, ਜੁਗਰਾਜ ਸਿੰਘ ਨੂੰ ਲੁਧਿਆਣਾ, ਨੇਹਾ ਜਿੰਦਲ ਨੂੰ ਮੁਹਾਲੀ, ਨਵਨੀਤ ਕੌਰ ਧਾਲੀਵਾਲ ਨੂੰ ਬਠਿੰਡਾ, ਪਰਮਿੰਦਰ ਨੂੰ ਪਠਾਨਕੋਟ, ਗੁਰਪ੍ਰੀਤ ਕੌਰ ਨੂੰ ਸ੍ਰੀ ਮੁਕਤਸਰ ਸਾਹਿਬ, ਮਮਤਾ ਮਹਿਮੀ ਨੂੰ ਲੁਧਿਆਣਾ, ਰਮਨਦੀਪ ਕੌਰ ਨੂੰ ਸੰਗਰੂਰ, ਭਾਵਨਾ ਭਾਰਤੀ ਨੂੰ ਕਪੂਰਥਲਾ, ਸ਼ਿਵਾਨੀ ਨੂੰ ਲੁਧਿਆਣਾ, ਯੁਗੇਸ਼ ਗਿੱਲ ਨੂੰ ਗੁਰਦਾਸਪੁਰ, ਸਿਮਰਨ ਨੂੰ ਕਪੂਰਥਲਾ ,ਕੁਲਦੀਪ ਸਿੰਘ ਨੂੰ ਬਠਿੰਡਾ, ਪਰਵੀਨ ਸਿੰਘ ਨੂੰ ਫਾਜ਼ਿਲਕਾ, ਜਸਕਿਰਨ ਨੂੰ ਲੁਧਿਆਣਾ, ਚੰਦਨ ਨੂੰ ਫਰੀਦਕੋਟ ਅਤੇ ਸੁਖਮੀਤ ਕੌਰ ਨੂੰ ਬਰਨਾਲਾ ਨਿਯੁਕਤੀ ਦਿੱਤੀ ਗਈ ਹੈ।

ਤਬਾਦਲਾ ਕੀਤੇ ਜੱਜ

ਇਨ੍ਹਾਂ ਤੋਂ ਇਲਾਵਾ ਦੱਸ ਸਿਵਲ ਜੱਜ ਜੂਨੀਅਰ ਡਿਵੀਜ਼ਨ ਦਾ ਤਬਾਦਲਾ ਕੀਤਾ ਗਿਆ ਹੈ। ਜਿਸ 'ਚ ਜਸਪ੍ਰੀਤ ਸਿੰਘ ਨੂੰ ਅਬੋਹਰ ਤੋਂ ਚੰਡੀਗੜ੍ਹ, ਸੰਗਮ ਕੌਸ਼ਲ ਨੂੰ ਫ਼ਿਰੋਜ਼ਪੁਰ ਤੋਂ ਬਾਘਾਪੁਰਾਣਾ, ਰਵਨੀਤ ਕੌਰ ਬੇਦੀ ਨੂੰ ਗੁਰਦਾਸਪੁਰ ਤੋਂ ਅੰਮ੍ਰਿਤਸਰ, ਲਵਪ੍ਰੀਤ ਕੌਰ ਨੂੰ ਫਰੀਦਕੋਟ ਤੋਂ ਗੁਰੂਹਰਸਹਾਏ, ਮਨਦੀਪ ਕੌਰ ਨੂੰ ਲੁਧਿਆਣਾ ਤੋਂ ਜਲੰਧਰ, ਅਨੁਭਾ ਜਿੰਦਲ ਨੂੰ ਸੰਗਰੂਰ ਤੋਂ ਲੁਧਿਆਣਾ, ਸਮਰੀਨ ਸੰਧੂ ਨੂੰ ਲੁਧਿਆਣਾ ਤੋਂ ਰਾਜਪੁਰਾ, ਪਰਨੀਤ ਕੌਰ ਨੂੰ ਤਰਨਤਾਰਨ ਤੋਂ ਗੁਰਦਾਸਪੁਰ, ਪੱਲਵੀ ਰਾਣਾ ਨੂੰ ਹੁਸ਼ਿਆਰਪੁਰ ਤੋਂ ਗੁਰਦਾਸਪੁਰ ਅਤੇ ਜਸਪ੍ਰੀਤ ਕੌਰ ਦਾ ਫਿਰੋਜ਼ਪੁਰ ਤੋਂ ਅਬੋਹਰ ਤਬਾਦਲਾ ਕੀਤਾ ਗਿਆ ਹੈ।

ਇਹ ਵੀ ਪੜ੍ਹੋ:ਦਿੱਲੀ 'ਚ ਅੱਤਵਾਦੀ ਹਮਲੇ ਦਾ ਅਲਰਟ, ਪੁਲਿਸ ਨੇ ਵਧਾਈ ਸੁਰੱਖਿਆ

ABOUT THE AUTHOR

...view details