ਚੰਡੀਗੜ੍ਹ: ਆਉਣ ਵਾਲੇ ਦਿਨਾਂ ਵਿਚ ਬਿਜਲੀ ਵਿਭਾਗ ਦੀ ਚਿੰਤਾ ਵਧਣ ਵਾਲੀ ਹੈ ਕਿਉਂਕਿ ਗਰਮੀ ਦੇ ਵਧਣ ਨਾਲ ਜਿੱਥੇ ਬਿਜਲੀ ਦੀ ਮੰਗ ਵਧੇਗੀ ਤਾਂ ਉੱਥੇ ਹੀ ਲਗਾਤਾਰ ਆਕਸੀਜਨ ਪਲਾਂਟ ਪ੍ਰਾਈਵੇਟ ਸਰਕਾਰੀ ਹਸਪਤਾਲਾਂ ਨੂੰ ਵੀ ਬਿਜਲੀ 24 ਘੰਟੇ ਬਿਨਾਂ ਕੱਟ ਤੋਂ ਮੁਹੱਈਆ ਕਰਵਾਉਣੀ ਪਏਗੀ ਹਾਲਾਂਕਿ ਭਾਖੜਾ ਡੈਮ ਦਾ ਲੈਵਲ 64 ਫੁੱਟ ਥੱਲੇ ਚਲਾ ਗਿਆ ਹੈ ਜਿਸ ਨਾਲ ਬਿਜਲੀ ਪੈਦਾ ਕਰਨ ਵਿੱਚ ਸਿੱਧਾ ਅਸਰ ਪਵੇਗਾ।ਇਸ ਮਸਲੇ ਨੂੰ ਲੈਕੇ ਹੀ ਵਿਰੋਧੀ ਧਿਰਾਂ ਵੀ ਲਗਾਤਾਰ ਕਾਂਗਰਸ ਤੇ ਹਮਲਾਵਰ ਹੋ ਰਹੀਆਂ ਹਨ। ਅਕਾਲੀ ਦਲ ਦੇ ਸਨੌਰ ਤੋਂ ਵਿਧਾਇਕ ਹਰਿੰਦਰਪਾਲ ਸਿੰਘ ਚੰਦੂਮਾਜਰਾ ਨੇ ਸਿਹਤ ਮੰਤਰੀ ਨੂੰ ਨਸੀਹਤ ਦਿੰਦਿਆਂ ਕਿਹਾ ਕਿ ਪ੍ਰਾਈਵੇਟ ਹਸਪਤਾਲਾਂ ਦੀ ਲੁੱਟ ਖਸੁੱਟ ਤੋਂ ਲੋਕਾਂ ਨੂੰ ਬਚਾਉਣ ਲਈ ਸਰਕਾਰ ਖੁਦ ਆਪਣੇ ਕੰਟਰੋਲ ਹੇਠ ਲੈ ਲਵੇ ਅਤੇ ਹਸਪਤਾਲਾਂ ਦੇ ਬਿਜਲੀ ਦੇ ਖ਼ਰਚਿਆਂ ਸਣੇ ਤਮਾਮ ਖ਼ਰਚੇ ਖ਼ੁਦ ਦਵੇ ਤਾਂ ਜੋ ਨਾਲ ਲੋਕਾਂ ਨੂੰ ਰਾਹਤ ਮਿਲ ਸਕੇ।
ਵਿਧਾਇਕ ਪਰਮਿੰਦਰ ਸਿੰਘ ਢੀਂਡਸਾ ਨੇ ਵੀ ਕਿਹਾ ਕਿ ਬਿਜਲੀ ਦੀ ਸਪਲਾਈ ਬਿਨਾਂ ਕਿਸੇ ਵਿਘਨ ਤੋਂ 24 ਘੰਟੇ ਕੀਤੀ ਜਾਣੀ ਚਾਹੀਦੀ ਹੈ ।ਉਨਾਂ ਕਿਹੈ ਕਿ ਕਿਸੇ ਹੋਰ ਖੇਤਰ ਦੀ ਬਿਜਲੀ ਤੇ ਕੱਟ ਭਾਵੇਂ ਲਗਾ ਦਿੱਤਾ ਜਾਵੇ ਪਰ ਹਸਪਤਾਲਾਂ ਵਿਚ ਹਰ ਇਕ ਜ਼ਰੂਰਤ ਪੂਰੀ ਹੋਣੀ ਚਾਹੀਦੀ ਹੈ
ਵਿਰੋਧੀ ਪਾਰਟੀਆਂ ਦੀ ਕੈਪਟਨ ਨੂੰ ਅਪੀਲ - coronavirus update up
ਸੂਬੇ ਚ ਕੋਰੋਨਾ ਦਾ ਕਹਿਰ ਜਾਰੀ ਹੈ।ਇਸਦੇ ਨਾਲ ਹੀ ਗਰਮੀ ਵੀ ਦਿਨ ਬ ਦਿਨ ਵਧਦੀ ਜਾ ਰਹੀ ਹੈ ਜਿਸ ਕਰਕੇ ਹਸਪਤਾਲਾਂ ਦੇ ਵਿੱਚ ਬਿਜਲੀ ਦੀ ਮੰਗ ਵਧਣ ਲੱਗੀ ਹੈ।ਹਸਪਤਾਲਾਂ ਦੇ ਵਿੱਚ ਬਿਜਲੀ ਦੀ ਸਪਲਾਈ ਬਿਨਾਂ ਕਿਸੇ ਰੁਕਾਵਟ ਤੋਂ ਚੱਲਦੇ ਰੱਖਣ ਦੇ ਲਈ ਵਿਰੋਧੀ ਪਾਰਟੀਆਂ ਦੇ ਆਗੂਆਂ ਦੇ ਵਲੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਨੂੰ ਸਮੱਸਿਆ ਦੇ ਪੁਖਤਾ ਪ੍ਰਬੰਧ ਕਰਨ ਦੀ ਮੰਗ ਕੀਤੀ ਹੈ।
ਇਹ ਵੀ ਪੜੋ:ਲੁਧਿਆਣਾ ‘ਚ ਕੋਰੋਨਾ ਕਾਰਨ ਬੀਤੇ 6 ਦਿਨਾਂ ਵਿੱਚ 114 ਮੌਤਾਂ
ਬਿਜਲੀ ਦੀ ਘਾਟ ਹਸਪਤਾਲਾਂ ਵਿੱਚ ਨਾ ਹੋਵੇ ਇਸ ਨੂੰ ਦੇਖਦਿਆਂ ਸੂਬਾ ਸਰਕਾਰ ਵੱਲੋਂ ਬਿਜਲੀ ਵਿਭਾਗ ਦੇ ਕਰਮਚਾਰੀਆਂ ਨੂੰ ਵੀ ਕੋਰੋਨਾ ਵਾਰੀਅਰ ਦੀ ਲਿਸਟ ਚ ਸ਼ਾਮਲ ਕਰ ਟੀਕਾਕਰਨ ਕੀਤਾ ਜਾ ਰਿਹਾ ਹੈ ਜਿਸ ਦੀ ਜਾਣਕਾਰੀ ਮੋਹਾਲੀ ਟੀਕਾਕਰਨ ਮੁਹਿੰਮ ਦੇ ਇੰਚਾਰਜ ਡਾ ਰਾਜਿੰਦਰ ਭੂਸ਼ਨ ਨੇ ਦਿੰਦਿਆਂ ਕਿਹਾ ਕਿ ਸਿਰਫ਼ ਕੋਵਿਡ ਵਾਰਡ ਉੱਪਰ ਹੀ ਫੋਕਸ ਕੀਤਾ ਜਾ ਰਿਹਾ ਹੈ ਜਦਕਿ ਜਨਰਲ ਓਪੀਡੀ ਬੰਦ ਕਰ ਦਿੱਤੀਆਂ ਗਈਆਂ ਹਨ ਅਤੇ ਗਰਮੀ ਵਧਣ ਦੇ ਨਾਲ ਬਿਜਲੀ ਦੀ ਕੋਈ ਵੀ ਕਮੀ ਨਹੀਂ ਆਉਣ ਦਿੱਤੀ ਜਾਵੇਗੀ ਕਿਉਂਕਿ ਹਰ ਇੱਕ ਹਸਪਤਾਲ ਵਿੱਚ ਵੱਡੇ ਜਰਨੇਟਰ ਵੀ ਉਪਲੱਬਧ ਹਨ
ਇਹ ਵੀ ਪੜੋ:ਕੋਰੋਨਾ ਦਾ ਡਰ ! ਅਸਥੀਆਂ ਵੀ ਲੈਣ ਨਹੀਂ ਪੁੱਜ ਰਹੇ ਪਰਿਵਾਰ