ਪੰਜਾਬ

punjab

ETV Bharat / city

ਸਾਂਸਦ ਕਿਰਨ ਖੇਰ ਦੀ ਮੌਤ ਨੂੰ ਲੈ ਕੇ ਫੈਲੀ ਝੂਠੀ ਖ਼ਬਰ, ਅਨੁਪਮ ਖੇਰ ਨੂੰ ਕਰਨਾ ਪਿਆ ਟਵੀਟ

ਕਿਰਨ ਖੇਰ ਦੀ ਸਿਹਤ ਨੂੰ ਲੈ ਕੇ ਅਨੁਪਮ ਖੇਰ ਨੇ ਟਵੀਟ ਕੀਤਾ ਹੈ। ਉਨ੍ਹਾਂ ਨੇ ਲਿਖਿਆ ਹੈ ਕਿ ਕਿਰਨ ਦੀ ਸਿਹਤ ਨੂੰ ਲੈ ਕੇ ਅਫਵਾਹਾਂ ਫੈਲਾਈਆ ਜਾ ਰਹੀਆਂ ਹਨ ਜੋ ਕਿ ਬਿਲਕੁੱਲ ਵੀ ਠੀਕ ਨਹੀਂ ਹੈ।

By

Published : May 8, 2021, 10:52 AM IST

ਕਿਰਨ ਖੇਰ ਦੀ ਸਿਹਤ ਨੂੰ ਲੈ ਕੇ ਫੈਲੀ ਅਫਵਾਹ, ਪਤੀ ਅਨੁਪਮ ਨੇ ਕਹੀ ਇਹ ਵੱਡੀ ਗੱਲ
ਕਿਰਨ ਖੇਰ ਦੀ ਸਿਹਤ ਨੂੰ ਲੈ ਕੇ ਫੈਲੀ ਅਫਵਾਹ, ਪਤੀ ਅਨੁਪਮ ਨੇ ਕਹੀ ਇਹ ਵੱਡੀ ਗੱਲ

ਚੰਡੀਗੜ੍ਹ: ਅਦਾਕਾਰ ਅਨੁਪਮ ਖੇਰ ਦੀ ਪਤਨੀ ਅਤੇ ਚੰਡੀਗੜ੍ਹ ਤੋਂ ਬੀਜੇਪੀ ਦੀ ਲੋਕਸਭਾ ਸੰਸਦ ਕਿਰਣ ਖੇਰ ਬਲੱਡ ਕੈਂਸਰ ਨਾਲ ਜੰਗ ਲੜ ਰਹੀ ਹੈ। ਇਸ ਵਿਚਾਲੇ ਸੋਸ਼ਲ ਮੀਡੀਆ ਤੇ ਉਨ੍ਹਾਂ ਦੀ ਸਿਹਤ ਨੂੰ ਲੈ ਕੇ ਅਫਵਾਹਾ ਚਲ ਰਹੀਆਂ ਹਨ। ਜਿਸਤੋਂ ਬਾਅਦ ਅਨੁਪਮ ਖੇਰ ਨੇ ਟਵੀਟ ਕਰ ਦੱਸਿਆ ਕਿ ਉਹ ਪੂਰੀ ਤਰ੍ਹਾਂ ਸਿਹਤਮੰਦ ਹੈ। ਉਨ੍ਹਾਂ ਕਿਹਾ ਕਿ ਲੋਕ ਇਸ ਤਰ੍ਹਾਂ ਦੀ ਨੈਗੇਟਿਵ ਖ਼ਬਰਾਂ ਨਾ ਫੈਲਾਉਣ।

ਕਿਰਨ ਖੇਰ ਦੀ ਸਿਹਤ ਨੂੰ ਲੈ ਕੇ ਫੈਲੀ ਅਫਵਾਹ, ਪਤੀ ਅਨੁਪਮ ਨੇ ਕਹੀ ਇਹ ਵੱਡੀ ਗੱਲ

ਕਿਰਨ ਖੇਰ ਦੀ ਸਿਹਤ ਨੂੰ ਲੈ ਕੇ ਅਨੁਪਸ ਖੇਰ ਨੇ ਟਵੀਟ ਕੀਤਾ ਹੈ ਉਨ੍ਹਾਂ ਨੇ ਲਿਖਿਆ ਹੈ ਕਿ ਕਿਰਨ ਦੀ ਸਿਹਤ ਨੂੰ ਲੈ ਕੇ ਅਫਵਾਹਾਂ ਫੈਲਾਈਆਂ ਜਾ ਰਹੀਆਂ ਹਨ ਅਤੇ ਇਹ ਬਿਲਕੁੱਲ ਵੀ ਠੀਕ ਨਹੀਂ ਹੈ।

ਅਨੁਪਮ ਖੇਰ ਨੇ ਆਪਣੇ ਟਵੀਟ ’ਚ ਲਿਖਿਆ ਹੈ ਕਿ, 'ਕਿਰਨ ਦੀ ਸਿਹਤ ਨੂੰ ਲੈ ਕੇ ਕਈ ਅਫਵਾਹਾਂ ਸਾਹਮਣੇ ਆ ਰਹੀਆਂ ਹਨ ਇਹ ਸਭ ਗਲਤ ਹੈ, ਉਹ ਬਿਲਕੁੱਲ ਠੀਕ ਹੈ। ਇਹੀ ਨਹੀਂ ਉਨ੍ਹਾਂ ਨੇ ਅੱਜ ਦੁਪਹਿਰ ਨੂੰ ਕੋਵਿਡ ਦੀ ਦੂਜੀ ਵੈਕਸੀਨ ਵੀ ਲਗਵਾਈ ਹੈ। ਮੈ ਲੋਕਾਂ ਨੂੰ ਅਪੀਲ ਕਰਦਾ ਹਾਂ ਕਿ ਇਸ ਤਰ੍ਹਾਂ ਦੀਆਂ ਨੈਗੇਟਿਵ ਖਬਰਾਂ ਨਾ ਫੈਲਾਓ। ਧੰਨਵਾਦ, ਸੁਰੱਖਿਅਤ ਰਹੋ।'

ਬਲੱਡ ਕੈਂਸਰ ਨਾਲ ਪੀੜਤ ਹੈ ਕਿਰਨ ਖੇਰ

ਇੱਕ ਅਪ੍ਰੈਲ ਨੂੰ ਅਨੁਪਮ ਕੈਰ ਨੇ ਇੰਸਟਾਗ੍ਰਾਮ ਤੇ ਜਾਣਕਾਰੀ ਦਿੱਤੀ ਸੀ ਕਿ ਕਿਰਨ ਖੇਰ ਨੂੰ ਬਲੱਡ ਕੈਂਸਰ ਹੈ ਅਨੁਪਮ ਨੇ ਪੋਸਟ ਸ਼ੇਅਰ ਕਰਦੇ ਹੋਏ ਲਿਖਿਆ ਕਿ, 'ਅਫਵਾਹਾਂ ਨਾਲ ਸਥਿਤੀ ਬਿਹਤਰ ਨਹੀਂ ਹੋਵੇਗੀ, ਇਸ ਲਈ ਮੈ ਅਤੇ ਸਿਕੰਦਰ ਸਾਰਿਆਂ ਨੂੰ ਇਹ ਜਾਣਕਾਰੀ ਦੇਣਾ ਚਾਹੁੰਦੇ ਹਾਂ ਕਿ ਕਿਰਨ ਨੂੰ ਮਲਟੀਪਲ ਮਾਇਲੋਮਾ (ਇੱਕ ਤਰ੍ਹਾਂ ਦਾ ਬਲੱਡ ਕੈਂਸਰ) ਡਾਇਗਨੌਸ ਹੈ, ਇਹ ਇੱਕ ਤਰ੍ਹਾਂ ਦਾ ਬਲੱਡ ਕੈਂਸਰ। ਉਨ੍ਹਾਂ ਦਾ ਇਸ ਵੇਲੇ ਟ੍ਰੀਟਮੇਂਟ ਚਲ ਰਿਹਾ ਹੈ ਅਤੇ ਮੈਨੂੰ ਭਰੋਸਾ ਹੈ ਕਿ ਉਹ ਇਸ ਵਿੱਚੋਂ ਪਹਿਲਾਂ ਤੋਂ ਜਿਆਦਾ ਮਜਬੂਤ ਹੋ ਕੇ ਬਾਹਰ ਬਾਹਰ ਨਿਕਲੇਗੀ'

ਇਹ ਵੀ ਪੜੋ: ਦੁਕਾਨਦਾਰਾਂ ਦੇ ਹੱਕ ਕਿਸਾਨਾਂ ਦਾ ਪ੍ਰਦਰਸ਼ਨ ਅੱਜ, ਕੈਪਟਨ ਨੇ ਜਾਰੀ ਕੀਤੇ ਸ਼ਖਤ ਹੁਕਮ

ABOUT THE AUTHOR

...view details