ਚੰਡੀਗੜ੍ਹ:ਪੰਜਾਬ ਵਿਧਾਨਸਭਾ ਚੋਣਾਂ 2022 (Punjab Assembly Election 2022) ਨੂੰ ਲੈ ਕੇ ਸਿਆਸੀ ਪਾਰਟੀਆਂ ਨੂੰ ਲੈ ਕੇ ਚੋਣ ਪ੍ਰਚਾਰ ਕੀਤਾ ਜਾ ਰਿਹਾ ਹੈ। ਸਿਆਸੀ ਪਾਰਟੀਆਂ ਵੱਲੋਂ ਚੋਣ ਪ੍ਰਚਾਰ ਦੌਰਾਨ ਵਿਰੋਧੀਆਂ ਨੂੰ ਘੇਰਿਆ ਵੀ ਜਾ ਰਿਹਾ ਹੈ। ਹਰਿਆਣਾ ਦੇ ਗ੍ਰਹਿ ਮੰਤਰੀ ਵੱਲੋਂ ਵੀ ਕਾਂਗਰਸ ਅਤੇ ਆਮ ਆਦਮੀ ਪਾਰਟੀ ’ਤੇ ਨਿਸ਼ਾਨੇ ਸਾਧੇ ਗਏ।
ਅਨਿਲ ਵਿਜ ਨੇ ਟਵੀਟ ਕਰਦੇ ਹੋਏ ਆਮ ਆਦਮੀ ਪਾਰਟੀ ’ਤੇ ਨਿਸ਼ਾਨੇ ਸਾਧਦੇ ਹੋਏ ਕਿਹਾ ਕਿ ਆਮ ਆਦਮੀ ਪਾਰਟੀ ਦਾ ਜਨਮ ਅੰਨਾਹਜਾਰੇ ਦੇ ਅੰਦੋਲਨ ਚ ਧੋਖਾ ਹੋਇਆ ਸੀ। ਇਹ ਧੋਖੇਬਾਜ ਪਾਰਟੀ ਹੈ। ਪੰਜਾਬ ਗੁਰੂਆਂ ਦੀ ਧਰਤੀ ਹੈ। ਉੱਥੇ ਹੀ ਦੇ ਲੋਕ ਧੋਖੇਬਾਜ਼ ਪਾਰਟੀ ਨੂੰ ਕਦੇ ਵੋਟ ਨਹੀਂ ਦੇਣਗੇ।
ਆਪਣੇ ਇੱਕ ਹੋਰ ਟਵੀਟ ’ਚ ਅਨਿਲ ਵਿਜ ਨੇ ਕਾਂਗਰਸ ਪਾਰਟੀ ਨੂੰ ਘੇਰਦੇ ਹੋਏ ਕਿਹਾ ਕਿ ਕਾਂਗਰਸ ਪਾਰਟੀ ਦੇ ਦੇਸ਼ ਅਤੇ ਪ੍ਰਦੇਸ਼ ਦੇ ਨੇਤਾਵਾਂ ਦਾ ਭਾਰਤ ਦੇ ਦੁਸ਼ਮਨ ਪਾਕਿਸਤਾਨ ਨਾਲ ਪਿਆਰ ਕਰਦਾ ਹੈ। ਪੰਜਾਬ ਦੇ ਲੋਕਾਂ ਨੇ ਪਕਿਸਤਾਨ ਦੇ ਨਾਲ ਹੋਈਆਂ ਲੜਾਈਆਂ ਦਾ ਸਭ ਤੋਂ ਜਿਆਦਾ ਦੁਖ ਝੇਲਿਆ ਹੈ। ਪਾਕਿਸਤਾਨ ਪ੍ਰੇਮੀ ਕਾਂਗਰਸ ਪਾਰਟੀ ਨੂੰ ਪੰਜਾਬ ਦੇ ਲੋਕ ਕਦੇ ਵੀ ਵੋਟ ਨਹੀਂ ਦੇਣਗੇ।
ਵਿਰੋਧੀਆਂ ਦੇ ਨਿਸ਼ਾਨੇ ’ਤੇ 'ਆਪ'
ਦੱਸ ਦਈਏ ਕਿ ਕੁਮਾਰ ਵਿਸ਼ਵਾਸ ਦੇ ਬਿਆਨ ਤੋਂ ਬਾਅਦ ਵਿਰੋਧੀਆਂ ਵੱਲੋਂ ਲਗਾਤਾਰ ਆਮ ਆਦਮੀ ਪਾਰਟੀ ਨੂੰ ਘੇਰਿਆ ਜਾ ਰਿਹਾ ਹੈ। ਕੁਮਾਰ ਵਿਸ਼ਵਾਸ਼ ਦੇ ਬਿਆਨ ਮੁਤਾਬਿਕ ਉਨ੍ਹਾਂ ਕਿਹਾ ਕਿ ਪੰਜਾਬ ਨੂੰ ਸਿੱਖਾਂ ਦਾ ਆਜ਼ਾਦ ਸੂਬਾ ਬਣਾਉਣ ਲਈ ਕਈ ਵਾਰ ਭਾਰਤ ਵਿਰੋਧੀ ਕਾਰਵਾਈਆਂ ਕੀਤੀਆਂ ਜਾ ਚੁੱਕੀਆਂ ਹਨ। ਇਹਨਾਂ ਵਿੱਚੋਂ ਇੱਕ ਪਹਿਲ 2020 ਵਿੱਚ ਕੀਤੀ ਗਈ ਸੀ, ਜਿਸ ਨੂੰ ਮੀਡੀਆ ਵਿੱਚ 'ਰੈਫਰੈਂਡਮ 2020' ਜਾਂ ਖਾਲਿਸਤਾਨ ਮੂਵਮੈਂਟ ਵੀ ਕਿਹਾ ਗਿਆ ਸੀ। ਵਿਸ਼ਵਾਸ ਨੇ ਇਸ ਖਾਲਿਸਤਾਨ ਲਹਿਰ ਦੇ ਸੰਦਰਭ ਵਿੱਚ ਕੇਜਰੀਵਾਲ (kumar vishwas kejriwal khalistan) ਦਾ ਹਵਾਲਾ ਦੇ ਕੇ ਦਾਅਵਾ ਕੀਤਾ ਹੈ।
ਪੀਐੱਮ ਮੋਦੀ ਨੇ ਕਾਂਗਰਸ ’ਤੇ ਸਾਧੇ ਨਿਸ਼ਾਨੇ
ਕਾਬਿਲੇਗੌਰ ਹੈ ਕਿ ਇਸ ਤੋਂ ਪਹਿਲਾਂ ਜਦੋ ਪੀਐੱਮ ਮੋਦੀ ਵੱਲੋਂ ਪਠਾਨਕੋਟ ਰੈਲੀ ਕੀਤੀ ਗਈ ਸੀ ਉਸ ਸਮੇਂ ਉਨ੍ਹਾਂ ਵੱਲੋਂ ਕਾਂਗਰਸ ਤੇ ਨਿਸ਼ਾਨੇ ਸਾਧੇ ਗਏ ਸੀ। ਉਨ੍ਹਾਂ ਨੇ ਕਿਹਾ ਸੀ ਕਿ ਕਾਂਗਰਸ ਨੇ ਪੰਜਾਬ ਅਤੇ ਦੇਸ਼ ਦੀ ਸ਼ਾਨ ਦੇ ਖਿਲਾਫ ਕਿੰਨੇ ਕਿੰਨੇ ਮਾੜੇ ਕੰਮ ਕੀਤੇ। ਇਸੇ ਪਠਾਨਕੋਟ ’ਤੇ ਜਦੋ ਪਾਕਿਸਤਾਨ ਅੱਤਵਾਦੀਆਂ ਨੇ ਹਮਲਾ ਕੀਤਾ ਸੀ ਉਸ ਸਮੇਂ ਦੇਸ਼ ਇੱਕਠਾ ਸੀ। ਪਰ ਕਾਂਗਰਸ ਪਾਰਟੀ ਦੇ ਲੀਡਰ ਕੀ ਕਰ ਰਹੇ ਸੀ। ਉਨ੍ਹਾਂ ਨੇ ਫੌਜੀਆਂ ਦੀ ਬਹਾਦਰੀ ’ਤੇ ਸਵਾਲ ਚੁੱਕੇ। ਉਨ੍ਹਾਂ ਨੇ ਸ਼ਹੀਦਾਂ ਦੀ ਸ਼ਹਾਦਤ ’ਤੇ ਕੀਚੜ ਸੁੱਟਿਆ। ਪੁਲਵਾਮਾ ਹਮਲੇ ਦੀ ਬਰਸੀ ਤੇ ਵੀ ਇਹ ਕਾਂਗਰਸ ਦੇ ਲੋਕ ਆਪਣੀ ਪਾਪ ਲੀਲਾ ਬੰਦ ਨਹੀਂ ਕਰ ਪਾਏ। ਉਹ ਸਾਡੇ ਫੌਜੀਆਂ ਦੀ ਬਹਾਦਰੀ ਦਾ ਮੁੜ ਤੋਂ ਸਬੂਤ ਮੰਗਣ ਲੱਗ ਗਏ ਹਨ।
ਇਹ ਵੀ ਪੜੋ:ਨਵਜੋਤ ਸਿੱਧੂ ਨੇ ਲੋਕਾਂ ਤੋਂ ਮੰਗੀ ਮੁਆਫ਼ੀ, ਉਧਾਰੇ ਮੰਗੇ 5 ਸਾਲ