ਪੰਜਾਬ

punjab

ETV Bharat / city

ਚੰਡੀਗੜ੍ਹ 'ਚ ਸਮਾਜ ਸੇਵੀਆਂ ਨੇ ਲਾਇਆ ਸੈਨੇਟਰੀ ਪੈਡਜ਼ ਦਾ ਲੰਗਰ

ਲੇਖਕਾ ਤੇ ਸਮਾਜ ਸੇਵੀ ਲਿਪੀ ਪਰੀਦਾ ਨੇ ਦੱਸਿਆ ਕਿ ਇਸ ਸਮੇ ਪੂਰੀ ਦੁਨੀਆਂ ਕੋਰੋਨਾ ਵਾਇਰਸ ਦੀ ਮਾਰ ਝੱਲ ਰਹੀ ਹੈ। ਲੌਕਡਾਊਨ ਕਾਰਨ ਬਹੁਤ ਸਾਰੇ ਲੋਕਾਂ ਨੂੰ ਮੰਦੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਲਈ ਲੋੜਵੰਦ ਮਹਿਲਾਵਾਂ ਲਈ ਲਿਪੀ ਪਰੀਦਾ ਵੱਲੋਂ ਇਹ ਲੰਗਰ ਲਾਇਆ ਗਿਆ।

ਸਮਾਜ ਸੇਵੀਆਂ ਵੱਲੋਂ ਲਾਈਆਂ ਗਿਆ ਸੈਨੇਟਰੀ ਪੈਡਸ ਦਾ ਲੰਗਰ
ਸਮਾਜ ਸੇਵੀਆਂ ਵੱਲੋਂ ਲਾਈਆਂ ਗਿਆ ਸੈਨੇਟਰੀ ਪੈਡਸ ਦਾ ਲੰਗਰ

By

Published : Apr 22, 2020, 5:13 PM IST

ਚੰਡੀਗੜ੍ਹ: ਪ੍ਰਸ਼ਾਸਨ ਇਸ ਗੱਲ ਦਾ ਪੂਰਾ ਧਿਆਨ ਰੱਖ ਰਿਹਾ ਹੈ ਕਿ ਸ਼ਹਿਰ 'ਚ ਕੋਈ ਵੀ ਭੁੱਖਾ ਨਾ ਰਹੇ। ਇਸ ਦੇ ਯਤਨਾ ਲਈ ਪ੍ਰਸ਼ਾਸਨ ਦੇ ਨਾਲ-ਨਾਲ ਹੋਰ ਕਈ ਸਮਾਜ ਸੇਵੀ ਸੰਸਥਾਵਾਂ, ਮੰਦਿਰ, ਗੁਰਦੁਆਰੇ ਹਿੱਸਾ ਲੈ ਰਹੇ ਹਨ। ਇਨ੍ਹਾਂ ਸੰਸਥਾਵਾਂ ਵੱਲੋਂ ਜ਼ਰੂਰਤ ਥਾਵਾਂ 'ਤੇ ਲੰਗਰ ਲਾਏ ਜਾ ਰਹੇ ਹਨ।

ਸਮਾਜ ਸੇਵੀਆਂ ਵੱਲੋਂ ਲਾਈਆਂ ਗਿਆ ਸੈਨੇਟਰੀ ਪੈਡਸ ਦਾ ਲੰਗਰ

ਇਸ ਮੌਕੇ ਔਰਤਾਂ ਦੀਆਂ ਮਹੀਨੇਵਾਰ ਪ੍ਰੇਸ਼ਾਨੀ ਨੂੰ ਮੁੱਖ ਰੱਖਦਿਆਂ ਸੈਨੇਟਰੀ ਪੈਡ ਦਾ ਲੰਗਰ ਵੀ ਵੰਡਿਆ ਗਿਆ। ਇਸ ਲੰਗਰ ਦੀ ਸ਼ੁਰੂਆਤ ਚੰਡੀਗੜ੍ਹ ਦੀ ਡਿਊਟੀ ਐਡਵਾਈਜ਼ਰ ਮਨੋਜ ਪਰੀਦਾ ਦੀ ਪਤਨੀ ਲਿਪੀ ਪਰੀਦਾ ਵੱਲੋਂ ਕੀਤੀ ਗਈ।

ਲੇਖਕਾ ਅਤੇ ਸਮਾਜ ਸੇਵੀ ਲਿਪੀ ਪਰੀਦਾ ਨੇ ਦੱਸਿਆ ਕਿ ਇਸ ਸਮੇ ਪੂਰੀ ਦੁਨੀਆਂ ਕੋਰੋਨਾ ਵਾਇਰਸ ਦੀ ਮਾਰ ਝੱਲ ਰਹੀ ਹੈ। ਲੌਕਡਾਊਨ ਕਾਰਨ ਬਹੁਤ ਸਾਰੇ ਲੋਕਾਂ ਨੂੰ ਮੰਦੀ ਦਾ ਸਾਹਮਣੇ ਕਰਨਾ ਪੈ ਰਿਹਾ ਹੈ। ਇਸ ਲਈ ਲੋੜਵੰਦ ਮਹਿਲਾਵਾਂ ਲਈ ਲਿਪੀ ਪਰੀਦਾ ਵੱਲੋਂ ਇਹ ਲੰਗਰ ਲਾਇਆ ਗਿਆ।

ਅੱਖਾਂ ਦਾ ਲੰਗਰ ਸੰਸਥਾ ਦੇ ਪ੍ਰਧਾਨ ਹਰਜੀਤ ਸਭਰਵਾਲ ਵੀ ਮੌਜੂਦ ਸਨ। ਉਨ੍ਹਾਂ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਇੱਕ ਲੱਖ ਸੈਂਟੀਪੈਡਸ ਦਾ ਪ੍ਰਬੰਧ ਕੀਤਾ ਗਿਆ ਹੈ ਅਤੇ ਅੱਗੇ ਵੀ ਉਹ ਹੋਰ ਵੀ ਪ੍ਰਬੰਧ ਕਰਨਗੇ। ਉਨ੍ਹਾਂ ਕਿਹਾ ਕਿ ਇਹ ਸੁਝਾਅ ਉਨ੍ਹਾਂ ਨੂੰ ਲਿਪੀ ਪਰੀਦਾ ਵੱਲੋਂ ਦਿੱਤਾ ਗਿਆ ਸੀ।

ABOUT THE AUTHOR

...view details