ਪੰਜਾਬ

punjab

ETV Bharat / city

ਕਾਰ ਸਵਾਰਾਂ ਨੇ ਸੈਕਟਰ-17 ਦੇ ਸ਼ੋਅ ਰੂਮ ਵਿੱਚ ਠੋਕੀ ਗੱਡੀ - chandigarh accident video

ਸੈਕਟਰ-17 ਦੇ ਸ਼ਾਪਿੰਗ ਮਾਲ ਵਿੱਚ ਇੱਕ ਤੇਜ਼ ਰਫ਼ਤਾਰ ਗੱਡੀ ਬੇਕਾਬੂ ਹੋ ਕੇ ਸ਼ੋਅਰੂਮ ਨਾਲ ਟਕਰਾਅ ਗਈ। ਇਸ ਹਾਦਸੇ ਤੋਂ ਬਾਅਦ ਗੱਡੀ ਚਾਲਕ ਮੌਕੇ ਤੋਂ ਫ਼ਰਾਰ ਹੋ ਗਿਆ।

ਚੰਡੀਗੜ੍ਹ ਸੈਕਟਰ 17
ਚੰਡੀਗੜ੍ਹ ਸੈਕਟਰ 17

By

Published : Jun 29, 2020, 7:20 PM IST

ਚੰਡੀਗੜ੍ਹ: ਸ਼ਹਿਰ ਵਿੱਚ ਸ਼ਾਪਿੰਗ ਲਈ ਮਸ਼ਹੂਰ ਸੈਕਟਰ-17 ਦੇ ਗੈਪ ਕੰਪਨੀ ਦੇ ਸ਼ੋਅਰੂਮ ਵਿੱਚ ਇੱਕ ਗੱਡੀ ਬੇਕਾਬੂ ਹੋ ਕੇ ਸ਼ੋਅਰੂਮ ਵਿੱਚ ਵੜ੍ਹ ਗਈ। ਜਿਸ ਤੋਂ ਬਾਅਦ ਗੱਡੀ ਵਿੱਚ ਸਵਾਰ ਤਿੰਨ ਨੌਜਵਾਨ ਮੌਕੇ ਤੋਂ ਫ਼ਰਾਰ ਹੋ ਗਏ।

ਕਾਰ ਸਵਾਰਾਂ ਨੇ ਸੈਕਟਰ 17 ਦੇ ਸ਼ੋਅ ਰੂਮ ਵਿੱਚ ਠੋਕੀ ਗੱਡੀ

ਇਸ ਦੀ ਵੀਡੀਓ ਸੀਸੀਟੀਵੀ ਵਿੱਚ ਕੈਦ ਹੋ ਗਈ ਹੈ ਜਿਸ ਵਿੱਚ ਤੁਸੀਂ ਸਾਫ਼ ਵੇਖਦੇ ਸਕਦੇ ਹੋ ਕਿ ਕਿਵੇਂ ਗੱਡੀ ਬੇਕਾਬੂ ਹੋ ਕੇ ਸ਼ੋਅਰੂਮ ਨਾਲ ਟਕਰਾਅ ਗਈ। ਇਸ ਵੀਡੀਓ ਵਿੱਚ ਸਾਫ਼ ਵੇਖਿਆ ਜਾ ਸਕਦਾ ਹੈ ਕਿ ਗੱਡੀ ਦੀ ਰਫ਼ਤਾਰ ਤੇਜ਼ ਹੋਣ ਕਾਰਨ ਟੱਕਰ ਹੋਣ ਤੋਂ ਬਾਅਦ ਗੱਡੀ ਬੁਰੀ ਤਰ੍ਹਾਂ ਨਾਲ ਨੁਕਸਾਨੀ ਗਈ ਹੈ।

ਸੀਸੀਟੀਵੀ ਫ਼ੋਟੇਜ਼

ਸ਼ੋਅ ਰੂਮ ਦੇ ਮਾਲਕ ਨੇ ਦੱਸਿਆ ਕਿ ਹਾਦਸੇ ਤੋਂ ਬਾਅਦ ਗੱਡੀ ਚਾਲਕ ਮੌਕੇ ਤੋਂ ਫ਼ਰਾਰ ਹੋ ਗਿਆ ਹੈ। ਸ਼ੁਰੂਆਤੀ ਜਾਣਕਾਰੀ ਵਿੱਚ ਇਹ ਸਾਹਮਣੇ ਆਇਆ ਹੈ ਕਿ ਇਹ ਗੱਡੀ ਸੁਨੀਲ ਕੁਮਾਰ ਦੇ ਨਾਂਅ 'ਤੇ ਰਜਿਸਟਰਡ ਹੈ।

ABOUT THE AUTHOR

...view details