ਚੰਡੀਗੜ੍ਹ: ਦਮਦਮੀ ਟਕਸਾਲ ਦੇ ਮੁਖੀ ਭਾਈ ਅਮਰੀਕ ਸਿੰਘ ਅਜਨਾਲਾ ਨੇ ਭਾਈ ਰਣਜੀਤ ਸਿੰਘ ਢੱਡਰੀਆਂਵਾਲੇ ਦਾ ਚੈਲੇਂਜ ਕਬੂਲ ਕਰ ਲਿਆ ਹੈ। ਉਨ੍ਹਾਂ ਕਿਹਾ ਕਿ ਉਹ ਢੱਡਰੀਆਂਵਾਲੇ ਨਾਲ ਵਿਚਾਰ-ਚਰਚਾ ਲਈ ਤਿਆਰ ਹਨ।
ਭਾਈ ਅਮਰੀਕ ਸਿੰਘ ਅਜਨਾਲਾ ਨੇ ਕਿਹਾ ਕਿ ਰਣਜੀਤ ਸਿੰਘ ਢੱਡਰੀਆਂਵਾਲੇ ਨੇ ਉਨ੍ਹਾਂ ਨੂੰ ਚੈਲੇਂਜ ਕੀਤਾ ਸੀ ਕਿ ਉਹ ਆ ਕੇ ਸਿੱਧੀ ਗੱਲਬਾਤ ਕਰਨ। ਦੋਵੇਂ ਪੱਖ ਇੱਕ-ਦੂਜੇ ਤੋਂ ਸਵਾਲ ਪੁੱਛਣ। ਭਾਈ ਅਮਰੀਕ ਸਿੰਘ ਅਜਨਾਲਾ ਨੇ ਕਿਹਾ ਕਿ ਉਹ ਅਜਿਹਾ ਕਰਨ ਨੂੰ ਤਿਆਰ ਹਨ।
ਜਵਾਬ ਦੇਰੀ ਨਾਲ ਦਿੱਤੇ ਜਾਣ 'ਤੇ ਉਨ੍ਹਾਂ ਕਿਹਾ ਕਿ ਉਹ ਡਰੇ ਨਹੀਂ ਹਨ। ਉਹ ਤਾਂ ਉਡੀਕ ਕਰ ਰਹੇ ਸਨ ਕਿ ਢੱਡਰੀਆਂਵਾਲੇ ਕਦੋਂ ਵਿਚਾਰ-ਚਰਚਾ ਲਈ ਉਨ੍ਹਾਂ ਨੂੰ ਬੁਲਾਉਣ? ਉਨ੍ਹਾਂ ਕਿਹਾ ਕਿ ਉਹ ਢੱਡਰੀਆਂਵਾਲੇ ਵੱਲੋਂ ਮਿਥੇ ਥਾਂ ਤੇ ਸਮੇਂ ਅਨੁਸਾਰ ਆਉਣ ਨੂੰ ਤਿਆਰ ਸਨ ਪਰ ਜਦੋਂ ਉਨ੍ਹਾਂ ਥਾਂ 'ਤੇ ਸਮਾਂ ਨਹੀਂ ਦੱਸਿਆ ਤਾਂ ਹੁਣ ਉਹ ਪਰਮੇਸ਼ਰ ਦੁਆਰ ਜਾ ਕੇ ਢੱਡਰੀਆਂਵਾਲੇ ਨਾਲ ਗੱਲਬਾਤ ਕਰਨਗੇ।
ਹਾਲਾਂਕਿ ਢੱਡਰੀਆਂਵਾਲੇ ਨੇ ਇਹ ਵੀ ਸ਼ਰਤ ਰੱਖੀ ਹੈ ਕਿ ਜੋ ਵੀ ਗੱਲਬਾਤ ਹੋਵੇ, ਉਸ ਦਾ ਟੀਵੀ 'ਤੇ ਸਿੱਧਾ ਪ੍ਰਸਾਰਣ ਕੀਤਾ ਜਾਵੇ।