ਚੰਡੀਗੜ੍ਹ: 4 ਮਹੀਨਿਆਂ ਬਾਅਦ ਇੱਕ ਵਾਰ ਫਿਰ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਅੱਜ ਚੰਡੀਗੜ੍ਹ ਆ ਰਹੇ ਹਨ। ਸਵੇਰੇ ਹਵਾਈ ਅੱਡੇ 'ਤੇ ਪਹੁੰਚਣ ਤੋਂ ਬਾਅਦ ਉਹ ਸਿੱਧੇ ਪੰਜਾਬ ਰਾਜ ਭਵਨ ਜਾਣਗੇ। ਪੰਜਾਬ ਰਾਜ ਭਵਨ ਵਿਖੇ ਡਰੱਗ ਕੰਟਰੋਲ 'ਤੇ ਨਾਰਕੋਟਿਕਸ ਕੰਟਰੋਲ ਬਿਊਰੋ (ਐੱਨ.ਸੀ.ਬੀ.) ਦੀ ਕਾਨਫਰੰਸ 'ਚ ਸ਼ਿਰਕਤ ਕਰਨਗੇ। ਅਮਿਤ ਸ਼ਾਹ ਅੱਜ ਚੰਡੀਗੜ੍ਹ 'ਚ 'ਨਸ਼ਾ ਤਸਕਰੀ ਅਤੇ ਰਾਸ਼ਟਰੀ ਸੁਰੱਖਿਆ' ਵਿਸ਼ੇ 'ਤੇ ਰਾਸ਼ਟਰੀ ਕਾਨਫ਼ਰੰਸ ਨੂੰ ਸੰਬੋਧਨ ਕਰਨਗੇ।
ਤਿੰਨ ਸੂਬਿਆਂ ਦੇ ਮੁੱਖ ਮੰਤਰੀ ਰਹਿਣਗੇ ਮੌਜੂਦ:ਇਸ ਮੌਕੇ ਹਰਿਆਣਾ, ਹਿਮਾਚਲ ਪ੍ਰਦੇਸ਼ ਅਤੇ ਪੰਜਾਬ ਦੇ ਮੁੱਖ ਮੰਤਰੀ, ਚੰਡੀਗੜ੍ਹ ਦੇ ਪ੍ਰਸ਼ਾਸਕ ਸਮੇਤ ਬੀਐਸਐਫ, ਐਨਆਈਏ ਅਤੇ ਐਨਸੀਬੀ ਦੇ ਅਧਿਕਾਰੀਆਂ ਦੇ ਨਾਲ ਸੂਭਿਆਂ ਦੇ ANTF ਮੁਖੀ ਅਤੇ NCORD ਮੈਂਬਰ ਵੀ ਮੌਜੂਦ ਹੋਣਗੇ। ਇਸ ਤੋਂ ਇਲਾਵਾ ਸ਼ਹਿਰ ਵਿੱਚ ਆਉਣ ਵਾਲੀਆਂ ਨਵੀਆਂ ਇਲੈਕਟ੍ਰਿਕ ਬੱਸਾਂ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ ਜਾਵੇਗਾ।
ਤਿੰਨ ਸਕੂਲਾਂ ਦਾ ਉਦਘਾਟਨ: ਇਸ ਦੇ ਨਾਲ ਹੀ ਮੌਲੀ ਜਾਗਰਾਂ ਵਿੱਚ ਬਣੇ ਸਰਕਾਰੀ ਮਾਡਲ ਸਕੂਲ ਦਾ ਉਦਘਾਟਨ ਵੀ ਕਰਨਗੇ। ਉਹ ਪ੍ਰੋਗਰਾਮ ਦੌਰਾਨ ਸ਼ਹਿਰ ਵਿੱਚ 35 ਕਰੋੜ ਰੁਪਏ ਦੀ ਲਾਗਤ ਨਾਲ ਬਣਾਏ ਗਏ ਕੁੱਲ ਤਿੰਨ ਸਕੂਲਾਂ ਦਾ ਉਦਘਾਟਨ ਕਰਨਗੇ। ਇਨ੍ਹਾਂ ਵਿੱਚ ਸੈਕਟਰ-12 ਪੀਜੀਆਈ ਵਿੱਚ ਸਰਕਾਰੀ ਮਾਡਲ ਹਾਈ ਸਕੂਲ, ਮੌਲੀ ਜਾਗਰਾਂ ਸਕੂਲ ਤੋਂ ਇਲਾਵਾ ਕਿਸ਼ਨਗੜ੍ਹ ਵਿੱਚ ਸਰਕਾਰੀ ਮਾਡਲ ਮਿਡਲ ਸਕੂਲ ਸ਼ਾਮਲ ਹਨ।
ਪਾਰਕਿੰਗ ਦਾ ਨੀਂਹ ਪੱਥਰ ਅਤੇ ਲੇਜ਼ਰ ਸ਼ੋਅ: ਇਸ ਤੋਂ ਇਲਾਵਾ ਉਹ ਚੰਡੀਗੜ੍ਹ ਜ਼ਿਲ੍ਹਾ ਅਦਾਲਤ ਅਤੇ ਸੈਕਟਰ 43 ਵਿੱਚ ਜੁਡੀਸ਼ੀਅਲ ਅਕੈਡਮੀ ਦੇ ਵਿਚਕਾਰ ਵਾਲੀ ਗਰਾਊਂਡ ਵਿੱਚ 70 ਕਰੋੜ ਰੁਪਏ ਦੀ ਲਾਗਤ ਨਾਲ ਬਣਨ ਵਾਲੀ ਮਲਟੀ ਲੈਵਲ ਪਾਰਕਿੰਗ ਦਾ ਨੀਂਹ ਪੱਥਰ ਵੀ ਰੱਖਣਗੇ। ‘ਹਰ ਘਰ ਤਿਰੰਗਾ’ ਅਤੇ ‘ਆਜ਼ਾਦੀ ਕਾ ਅੰਮ੍ਰਿਤ ਮਹੋਤਸਵ’ ਤਹਿਤ ਸੁਖਨਾ ਝੀਲ ਵਿਖੇ ਸ਼ਾਮ ਸਮੇਂ ਲੇਜ਼ਰ ਸ਼ੋਅ ਹੋਵੇਗਾ। ਇਸ 'ਚ ਅਮਿਤ ਸ਼ਾਹ ਵੀ ਵਿਸ਼ੇਸ਼ ਤੌਰ 'ਤੇ ਪਹੁੰਚਣਗੇ।
ਤੀਹ ਹਜ਼ਾਰ ਕਿਲੋ ਤੋਂ ਵੱਧ ਨਸ਼ਾ ਕੀਤਾ ਜਾਵੇਗਾ ਨਸ਼ਟ: ਇਹ ਪਹਿਲੀ ਅਜਿਹੀ ਰਾਸ਼ਟਰੀ ਕਾਨਫਰੰਸ ਹੈ ਜਿਸ ਵਿੱਚ ਦੇਸ਼ ਦੇ ਗ੍ਰਹਿ ਮੰਤਰੀ, ਵੱਖ-ਵੱਖ ਸੂਬਿਆਂ ਦੇ ਮੁੱਖ ਮੰਤਰੀ ਅਤੇ ਡਰੱਗਜ਼ ਇਨਫੋਰਸਮੈਂਟ ਏਜੰਸੀ ਇੱਕ ਮੰਚ 'ਤੇ ਹੋਣਗੇ। ਇਹ ਕਾਨਫਰੰਸ ਦੇਸ਼ ਨੂੰ ਨਸ਼ਿਆਂ ਦੇ ਸਰਾਪ ਤੋਂ ਮੁਕਤ ਕਰਨ ਲਈ ਮੋਦੀ ਸਰਕਾਰ ਦੇ ਸੰਕਲਪ ਨੂੰ ਦਰਸਾਉਂਦੀ ਹੈ। ਪ੍ਰੋਗਰਾਮ ਦੌਰਾਨ NCB ਟੀਮਾਂ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਸਾਹਮਣੇ ਦਿੱਲੀ, ਚੇਨਈ, ਗੁਹਾਟੀ ਅਤੇ ਕੋਲਕਾਤਾ ਵਿੱਚ 30000 ਕਿਲੋਗ੍ਰਾਮ ਤੋਂ ਵੱਧ ਨਸ਼ਿਆਂ ਨੂੰ ਨਸ਼ਟ ਕਰਨਗੀਆਂ।
ਨਸ਼ਟ ਕੀਤੇ ਜਾਣ ਵਾਲੇ ਨਸ਼ਿਆਂ ਦੇ ਵੇਰਵੇ ਹੇਠ ਲਿਖੇ ਅਨੁਸਾਰ ਹਨ: