ਪੰਜਾਬ

punjab

ETV Bharat / city

ਹੰਗਾਮੇ ਵਿਚਾਲੇ ਰਾਜਪਾਲ ਦਾ ਸੰਬੋਧਨ ਖਤਮ, ਅਕਾਲੀਆਂ ਨੇ ਰੇਡ ਕਾਰਪੇਟ ਹਟਾ ਕੀਤੀ ਨਾਅਰੇਬਾਜ਼ੀ - ਬਜਟ ਸੈਸ਼ਨ ਦੀ ਸ਼ੁਰੂਆਤ

ਸੋਮਵਾਰ ਨੂੰ ਬਜਟ ਸੈਸ਼ਨ ਦੀ ਸ਼ੁਰੂਆਤ ਹੁੰਦੇ ਹੀ ਅਕਾਲੀ ਦਲ ਨੇ ਹੰਗਾਮਾ ਮਚਾ ਦਿੱਤਾ। ਰਾਜਪਾਲ ਦੇ ਭਵਨ ਵਿੱਚ ਦਾਖਲ ਹੁੰਦੇ ਹੀ ਅਕਾਲੀਆਂ ਨੇ ਗੋ ਬੈਕ ਦੇ ਨਾਅਰੇ ਲਗਾਏ। ਰਾਜਪਾਲ ਵੀਪੀ ਸਿੰਘ ਬਦਨੌਰ ਦਾ ਸੰਬੋਧਨ ਸ਼ੁਰੂ ਹੋਇਆ। ਉਸੇ ਸਮੇਂ ਵੀ ਅਕਾਲੀਆਂ ਦੇ ਨਾਅਰੇਬਾਜ਼ੀ ਜਾਰੀ ਰੱਖੀ।

ਹੰਗਾਮੇ ਵਿਚਾਲੇ ਰਾਜਪਾਲ ਦਾ ਸੰਬੋਧਨ ਖਤਮ, ਅਕਾਲੀਆਂ ਨੇ ਰੇਡ ਕਾਰਪੇਟ ਹਟਾ ਕੀਤੀ ਨਾਅਰੇਬਾਜ਼ੀ
ਹੰਗਾਮੇ ਵਿਚਾਲੇ ਰਾਜਪਾਲ ਦਾ ਸੰਬੋਧਨ ਖਤਮ, ਅਕਾਲੀਆਂ ਨੇ ਰੇਡ ਕਾਰਪੇਟ ਹਟਾ ਕੀਤੀ ਨਾਅਰੇਬਾਜ਼ੀ

By

Published : Mar 1, 2021, 12:19 PM IST

ਚੰਡੀਗੜ੍ਹ: 14ਵਾਂ ਸੈਸ਼ਨ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਦਾ ਆਖਰੀ ਪੂਰਾ ਬਜਟ ਹੈ। ਮਾਰਚ-ਅਪ੍ਰੈਲ 2022 ਵਿੱਚ ਹੋਣ ਵਾਲੀਆਂ ਰਾਜ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ, ਇਹ ਬਜਟ ਸੈਸ਼ਨ ਸਿਰਫ ਰਾਜ ਦੇ ਵਿੱਤ ਤੱਕ ਸੀਮਿਤ ਨਹੀਂ ਹੋਵੇਗਾ, ਬਲਕਿ ਇਸ ਦੇ ਜ਼ਰੀਏ ਸੱਤਾਧਾਰੀ ਕਾਂਗਰਸ ਅਗਲੀਆਂ ਚੋਣਾਂ ਲਈ ਆਪਣੇ ਆਪ ਨੂੰ ਲੋਕਾਂ ਵਿੱਚ ਮੁੜ ਸਥਾਪਿਤ ਕਰਨ ਲਈ ਪੂਰੀ ਕੋਸ਼ਿਸ਼ ਕਰੇਗੀ।

ਸੋਮਵਾਰ ਨੂੰ ਬਜਟ ਸੈਸ਼ਨ ਦੀ ਸ਼ੁਰੂਆਤ ਹੁੰਦੇ ਹੀ ਅਕਾਲੀ ਦਲ ਨੇ ਹੰਗਾਮਾ ਮਚਾ ਦਿੱਤਾ। ਰਾਜਪਾਲ ਦੇ ਭਵਨ ਵਿੱਚ ਦਾਖਲ ਹੁੰਦੇ ਹੀ ਅਕਾਲੀਆਂ ਨੇ ਗੋ ਬੈਕ ਦੇ ਨਾਅਰੇ ਲਗਾਏ। ਰਾਜਪਾਲ ਵੀਪੀ ਸਿੰਘ ਬਦਨੌਰ ਦਾ ਸੰਬੋਧਨ ਸ਼ੁਰੂ ਹੋਇਆ। ਉਸੇ ਸਮੇਂ ਵੀ ਅਕਾਲੀਆਂ ਦੇ ਨਾਅਰੇਬਾਜ਼ੀ ਜਾਰੀ ਰੱਖੀ।

ਰਾਜਪਾਲ ਨੇ ਸੰਬੋਧਨ ਵਿੱਚ ਖੇਤੀਬਾੜੀ ਕਾਨੂੰਨਾਂ ਦਾ ਜ਼ਿਕਰ ਨਹੀਂ ਕੀਤਾ

ਰਾਜਪਾਲ ਵੀਪੀ ਸਿੰਘ ਬਦਨੌਰ ਨੇ ਆਪਣਾ ਸੰਬੋਧਨ ਵਿੱਚ ਕਿਸਾਨੀ ਲਹਿਰ ਅਤੇ ਤਿੰਨ ਖੇਤੀਬਾੜੀ ਕਾਨੂੰਨਾਂ ਦੇ ਉਲਟ ਸੋਧ ਬਿੱਲਾਂ ਦਾ ਕੋਈ ਜ਼ਿਕਰ ਨਹੀਂ ਕੀਤਾ ਗਿਆ।

ਬੈਂਸ ਨੇ ਪਾੜੀ ਭਾਸ਼ਣ ਦੀ ਕਾਪੀ

ਇਸ ਦੌਰਾਨ ਲੋਕ ਇਨਸਾਫ ਪਾਰਟੀ ਦੇ ਸਿਮਰਜੀਤ ਬੈਂਸ ਨੇ ਰਾਜਪਾਲ ਦੇ ਭਾਸ਼ਣ ਦੀ ਕਾਪੀ ਤੇ ਹੋਰ ਕਾਗਜ਼ ਪਾੜ ਰਾਜਪਾਲ ਵੱਲ ਨੂੰ ਸੁੱਟੇ।

ਰੈਡ ਕਾਰਪੇਟ ਹਟਾ ਪ੍ਰਦਰਸ਼ਨ

ਬਜਟ ਸੈਸ਼ਨ ਵਿੱਚ ਪਹੁੰਚੇ ਰਾਜਪਾਲ ਲਈ ਰੱਖੇ ਰੈਡ ਕਾਰਪਟ ਅਕਾਲੀ ਮੈਂਬਰਾਂ ਨੇ ਹਟਾ ਕੇ ਰੋਸ਼ ਪ੍ਰਦਰਸ਼ਨ ਕੀਤਾ।

ABOUT THE AUTHOR

...view details