ਚੰਡੀਗੜ੍ਹ: ਕਈ ਲੋਕ ਕੋਰੋਨਾ ਮਹਾਂਮਾਰੀ ਨੂੰ ਇੱਕ ਮੌਕਾ ਬਣਾਉਣ ’ਤੇ ਲੱਗੇ ਹੋਏ ਹਨ। ਅਜਿਹੇ ’ਚ ਐਂਬੁਲੇਂਸ ਦੇ ਲਈ ਓਵਰਚਾਰਜ਼ ਕਰਨ ਦੀ ਸ਼ਿਕਾਇਤ ਵੀ ਲਗਾਤਾਰ ਮਿਲਦੀ ਰਹੀ ਹੈ। ਜਿਸਨੂੰ ਦੇਖਦੇ ਹੋਏ ਹੁਣ ਡੀਸੀ ਕਮ ਡਿਸਟ੍ਰਿਕਟ ਡਿਜੈਸਟਰ ਮੈਨੇਜਮੈਂਟ ਅਥਾਰਿਟੀ ਦੇ ਚੇਅਰਪਰਸਨ ਮਨਦੀਪ ਸਿੰਘ ਬਰਾੜ ਨੇ ਚੰਡੀਗੜ੍ਹ ਚ ਐਂਬੁਲੇਂਸ ਦੇ ਰੇਟ ਤੈਅ ਕਰ ਦਿੱਤੇ ਹਨ।
ਚੰਡੀਗੜ੍ਹ ’ਚ ਐਂਬੂਲੇਂਸ ਚਾਲਕ ਨੂੰ ਇਸ ਤੋਂ ਵੱਧ ਇੱਕ ਰੁਪਏ ਨਾ ਦਿਓ, ਪ੍ਰਸ਼ਾਸਨ ਨੇ ਤੈਅ ਕੀਤੇ ਰੇਟ ਇਸ ’ਚ ਪ੍ਰਾਈਵੇਟ ਐਂਬੁਲੇਂਸ, ਡ੍ਰਾਈਵਰ, ਸਰਵਿਸ ਪ੍ਰੋਵਾਈਡਰ ਦੇ ਸ਼ਹਿਰ ਚ ਅਤੇ ਸ਼ਹਿਰ ਤੋਂ ਬਾਹਰ ਦੀ ਸਰਵਿਸ ਉਪਲੱਬਧ ਕਰਵਾਉਣ ਦੇ ਰੇਟ ਤੈਅ ਕੀਤੇ ਹਨ। ਇਸਦੇ ਤਹਿਤ ਸ਼ਹਿਰ ਚ ਜਾਂ ਸ਼ਹਿਰ ਤੋਂ ਬਾਹਰ ਮਰੀਜ਼ ਨੂੰ ਹਸਪਤਾਲ ਪਹੁੰਚਾਉਣ ਇੱਖ ਥਾਂ ਤੋਂ ਦੂਜੀ ਥਾਂ ਸ਼ਿਫਟ ਕਰਨ ਦੇ ਚਾਰਜ ਲੈਣੇ ਹੋਣਗੇ। ਤੁਰੰਤ ਅਸਰ ਨਾਲ ਇਹ ਆਦੇਸ਼ ਲਾਗੂ ਹੋ ਗਏ ਹਨ। ਡਿਜੈਸਟਰ ਮੈਨੇਜਮੇਂਟ ਐਕਟ-2005 ਦੀ ਧਾਰਾ 26 ਤਹਿਤ ਇਹ ਆਦੇਸ਼ ਡੀਸੀ ਨੇ ਜਾਰੀ ਕੀਤੇ ਹਨ।
ਚੰਡੀਗੜ੍ਹ ’ਚ ਐਂਬੂਲੇਂਸ ਚਾਲਕ ਨੂੰ ਇਸ ਤੋਂ ਵੱਧ ਇੱਕ ਰੁਪਏ ਨਾ ਦਿਓ, ਪ੍ਰਸ਼ਾਸਨ ਨੇ ਤੈਅ ਕੀਤੇ ਰੇਟ ਤੈਅ ਰੇਟ ਤੋਂ ਜਿਆਦਾ ਲਏ ਤਾਂ ਲਾਈਸੇਂਸ ਰੱਦ, ਵਾਹਨ ਇੰਮਪਾਉਂਡ
ਜੇਕਰ ਕੋਈ ਤੈਅ ਕੀਤੇ ਗਏ ਰੇਟ ਤੋਂ ਜਿਆਦਾ ਵਸੂਲਦਾ ਹੈ ਜਾਂ ਨਿਯਮਾਂ ਦੀ ਉਲੰਘਣਾ ਕਰਦਾ ਹੈ ਤਾਂ ਉਸ ’ਤੇ ਕਾਰਵਾਈ ਹੋਵੇਗੀ ਐਂਬੁਲੇਂਸ ਦੇ ਡ੍ਰਾਈਵਰ ਦਾ ਡ੍ਰਾਇਵਿੰਗ ਲਾਈਲੇਂਸ ਰੱਦ ਹੋਵੇਗਾ। ਐਂਬੁਲੇਂਸ ਦਾ ਰਜਿਸਟ੍ਰੇਸ਼ਨ ਸਰਟੀਫਿਕੇਟ ਰੱਦ ਹੋਵੇਗਾ। ਐਂਬੁਲੇਂਸ ਨੂੰ ਇੰਮਪਾਉਂਡ ਕੀਤਾ ਜਾਵੇਗਾ। ਦਿਸ਼ਾ ਨਿਰਦੇਸ਼ਾ ਦੀ ਪਾਲਣਾ ਨਹੀਂ ਕਰਨ ’ਤੇ ਜੁਰਮਾਨਾ ਲੱਗ ਸਕਦਾ ਹੈ। ਜਿਸਦੀ ਸ਼ੁਰੂਆਤ 50 ਹਜ਼ਾਰ ਰੁਪਏ ਤੋਂ ਹੋਵੇਗੀ।
ਚੰਡੀਗੜ੍ਹ ’ਚ ਐਂਬੂਲੇਂਸ ਚਾਲਕ ਨੂੰ ਇਸ ਤੋਂ ਵੱਧ ਇੱਕ ਰੁਪਏ ਨਾ ਦਿਓ, ਪ੍ਰਸ਼ਾਸਨ ਨੇ ਤੈਅ ਕੀਤੇ ਰੇਟ ਇਹ ਵੀ ਪੜੋ: ਪੰਜਾਬ, ਹਰਿਆਣਾ ਸਣੇ ਦਿੱਲੀ-ਐਨਸੀਆਰ 'ਚ ਤੌਕਤੇ ਤੂਫ਼ਾਨ ਦਾ ਅਸਰ, ਕਈ ਥਾਵਾਂ 'ਤੇ ਪੈ ਰਿਹੈ ਹਲਕਾ ਮੀਂਹ