ਚੰਡੀਗੜ੍ਹ: ਕੋਰੋਨਾ ਵਾਇਰਸ ਸਾਰਿਆਂ ਲਈ ਗੰਭੀਰ ਸਮੱਸਿਆ ਬਣਿਆ ਹੋਇਆ ਹੈ। ਇਸ ਮਹਾਂਮਾਰੀ ਨਾਲ ਨਜਿੱਠਣ ਲਈ ਡਾਕਟਰ, ਪੁਲਿਸ ਪ੍ਰਸ਼ਾਸਨ ਤੇ ਐਂਬੂਲੈਂਸ ਡਰਾਈਵਰਾਂ ਵੱਲੋਂ ਲਗਾਤਾਰ ਕੋਸ਼ਿਸ਼ਾ ਕੀਤੀਆਂ ਜਾ ਰਹੀਆਂ ਹਨ। ਹਸਪਤਾਲ ਵੱਲੋਂ ਓਪੀਡੀ ਸੇਵਾਵਾਂ ਬੰਦ ਹੋਣ ਤੋਂ ਬਾਅਦ ਐਂਬੂਲੈਂਸ ਡਰਾਈਵਰਾਂ ਦਾ ਕੰਮ ਮੰਦਾ ਪੈ ਗਿਆ ਹੈ। ਹੁਣ ਹਾਲਾਤ ਅਜਿਹੇ ਹਨ ਕਿ ਇਲਾਜ ਲਈ ਕੁੱਝ ਹੀ ਮਰੀਜ਼ ਹਸਪਤਾਲ ਆ ਰਹੇ ਹਨ।
ਮੰਦੀ ਦੀ ਮਾਰ ਝੱਲ ਰਹੇ ਐਂਬੂਲੈਂਸ ਡਰਾਈਵਰ, ਕੋਰੋਨਾ ਕਾਰਨ ਨਹੀਂ ਮਿਲ ਰਹੇ ਮਰੀਜ਼ - corona virus news
ਹਸਪਤਾਲ ਵੱਲੋਂ ਓਪੀਡੀ ਸੇਵਾਵਾਂ ਬੰਦ ਹੋਣ ਤੋਂ ਬਾਅਦ ਐਂਬੂਲੈਂਸ ਡਰਾਈਵਰਾਂ ਦਾ ਕੰਮ ਮੰਦਾ ਪੈ ਗਿਆ ਹੈ। ਐਂਬੂਲੈਂਸ ਡਰਾਈਵਰਾਂ ਨੇ ਕਿਹਾ ਕਿ ਕੋਰੋਨਾ ਵਾਇਰਸ ਕਾਰਨ ਉਨ੍ਹਾਂ ਨੂੰ ਹਜ਼ਾਰਾਂ ਰੁਪਏ ਦਾ ਘਾਟਾ ਪੈ ਰਿਹਾ ਹੈ।
ਮਰੀਜ਼ਾ ਨੂੰ ਹਸਪਤਾਲ ਲੈ ਕੇ ਆਏ ਐਂਬੂਲੈਂਸ ਡਰਾਈਵਰਾਂ ਨਾਲ ਜਦੋਂ ਈਟੀਵੀ ਭਾਰਤ ਨੇ ਗੱਲ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਉਨ੍ਹਾਂ ਦਾ ਕੰਮ ਬੇਹਦ ਹੀ ਮੁਸ਼ਕਲਾਂ ਭਰਿਆ ਤਾਂ ਜ਼ਰੂਰ ਹੈ ਪਰ ਉਹ ਬੜੇ ਹੀ ਇਹਤਿਆਤ ਨਾਲ ਮਰੀਜ਼ਾਂ ਨੂੰ ਹਸਪਤਾਲ ਪਹੁੰਚਾਉਣ ਦਾ ਕੰਮ ਕਰ ਰਹੇ ਹਨ। ਉਨ੍ਹਾਂ ਦੱਸਿਆ ਕਿ ਉਹ ਐਂਬੂਲੈਂਸ 'ਚ 2 ਤੋਂ ਜ਼ਿਆਦਾ ਮਰੀਜ਼ ਨਹੀਂ ਲਿਆਂਦੇ। ਇਸ ਤੋਂ ਇਲਾਵਾ ਉਹ ਮਰੀਜ਼ ਚੁੱਕਣ ਤੋਂ ਪਹਿਲਾਂ ਤੇ ਬਾਅਦ 'ਚ ਐਂਬੂਲੈਂਸ ਨੂੰ ਸੈਨੇਟਾਈਜ਼ ਜ਼ਰੂਰ ਕਰਦੇ ਹਨ।
ਐਂਬੂਲੈਂਸ ਡਰਾਈਵਰਾਂ ਨੇ ਕਿਹਾ ਕਿ ਕੋਰੋਨਾ ਵਾਇਰਸ ਕਾਰਨ ਉਨ੍ਹਾਂ ਨੂੰ ਹਜ਼ਾਰਾ ਰੁਪਏ ਦਾ ਘਾਟਾ ਪੈ ਰਿਹਾ ਹੈ। ਉਨ੍ਹਾਂ ਨੂੰ ਪਹਿਲਾਂ ਨਾਲੋਂ ਮਰੀਜ਼ਾ ਦੀ ਗਿਣਤੀ 'ਚ ਬਹੁਤ ਕਮੀਂ ਦੇਖਣ ਨੂੰ ਮਿਲੀ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਕੋਲ ਪਾਸ ਹੋਣ ਕਾਰਨ ਆਉਣ ਜਾਣ 'ਚ ਕੋਈ ਦਿਕੱਤ ਨਹੀਂ ਹੋ ਰਹੀ ਹੈ। ਇਸ ਤੋਂ ਇਲਾਵਾ ਉਨ੍ਹਾਂ ਕਿਹਾ ਕਿ ਉਹ ਦੇਸ਼ ਦੀ ਭਲਾਈ ਲਈ ਇਸ ਲੌਕਡਾਊਨ ਦਾ ਸਵਾਗਤ ਕਰਦੇ ਹਨ।