ਪੰਜਾਬ

punjab

ETV Bharat / city

ਰਾਜਾ ਵੜਿੰਗ ਦਾ CM ਕੇਜਰੀਵਾਲ ’ਤੇ ਤੰਜ, ਮੁੜ ਦੁਰਹਾਈ ਮੰਗ... - (Aam Aadmi Party)

ਕੈਬਨਿਟ ਮੰਤਰੀ ਅਮਰਿੰਦਰ ਸਿੰਘ ਰਾਜਾ ਵੜਿੰਗ (Amarinder Singh Raja Waring) ਅਰਿਵੰਦ ਕੇਰਜੀਵਾਲ (Arvind Kejriwal) ’ਤੇ ਟਵੀਟ ਕਰਦੇ ਹੋਏ ਨਿਸ਼ਾਨੇ ਸਾਧੇ ਹਨ।

ਰਾਜਾ ਵੜਿੰਗ ਦਾ CM ਕੇਜਰੀਵਾਲ ’ਤੇ ਤੰਜ
ਰਾਜਾ ਵੜਿੰਗ ਦਾ CM ਕੇਜਰੀਵਾਲ ’ਤੇ ਤੰਜ

By

Published : Oct 29, 2021, 11:44 AM IST

ਚੰਡੀਗੜ੍ਹ:ਪੰਜਾਬ ਵਿਧਾਨ ਸਭਾ ਚੋਣਾਂ (Punjab Assembly Elections) ਨੂੰ ਲੈ ਕੇ ਅਖਾੜਾ ਭਖਦਾ ਜਾ ਰਿਹਾ ਹੈ, ਜਿੱਥੇ ਇੱਕ ਪਾਸੇ ਦਿੱਲੀ ਦੇ ਮੁੱਖ ਮੰਤਰੀ ਅਤੇ ਆਮ ਆਦਮੀ ਪਾਰਟੀ (Aam Aadmi Party) ਦੇ ਮੁਖੀ ਅਰਿਵੰਦ ਕੇਰਜੀਵਾਲ (Arvind Kejriwal) ਦੋ ਦਿਨ੍ਹਾਂ ਪੰਜਾਬ ਦੌਰੇ ‘ਤੇ ਪਹੁੰਚੇ ਹੋਏ ਹਨ। ਉਥੇ ਹੀ ਦੂਜੇ ਪਾਸੇ ਇੱਕ ਵਾਰ ਫੇਰ ਕੈਬਨਿਟ ਮੰਤਰੀ ਅਮਰਿੰਦਰ ਸਿੰਘ ਰਾਜਾ ਵੜਿੰਗ (Amarinder Singh Raja Waring) ਅਰਿਵੰਦ ਕੇਰਜੀਵਾਲ (Arvind Kejriwal) ’ਤੇ ਟਵੀਟ ਕਰਦੇ ਹੋਏ ਨਿਸ਼ਾਨੇ ਸਾਧੇ ਹਨ।

ਇਹ ਵੀ ਪੜੋ: ਕੇਜਰੀਵਾਲ ਦੇ ਪੰਜਾਬ ਦੌਰੇ ਦਾ ਦੂਜਾ ਦਿਨ, ਜਾਣੋ ਅੱਜ ਕੀ ਰਹੇਗਾ ਖ਼ਾਸ...

ਕੈਬਨਿਟ ਮੰਤਰੀ ਅਮਰਿੰਦਰ ਸਿੰਘ ਰਾਜਾ ਵੜਿੰਗ (Amarinder Singh Raja Waring) ਨੇ ਟਵੀਟ ਕਰਦੇ ਹੋਏ ਲਿਖਿਆ ਹੈ ਕਿ ‘Shoot & Scoot’ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਜੀ ਦੀ ਪੁਰਾਣੀ ਆਦਤ ਹੈ।

ਆਮ ਆਦਮੀ ਪਾਰਟੀ ਵੱਲੋਂ 23 ਨਵੰਬਰ 2020 ਨੂੰ ਕਿਸਾਨ ਵਿਰੋਧੀ ਕਾਲੇ ਕਾਨੂੰਨ ਗਜ਼ਟ ਨੋਟੀਫਿਕੇਸ਼ਨ ਰਾਹੀਂ ਲਾਗੂ ਕੀਤੇ ਗਏ, ਭੁੱਲ ਗਏ?

'ਆਪ' ਦੀ ਨੀਅਤ ਤੇ ਕਰਮ ਦੋਵੇਂ ਖੋਟੇ!

22 ਦਿਨ ਹੋ ਗਏ ਤੁਹਾਡੇ ਤੋਂ ਸਮਾਂ ਮੰਗੇ ਨੂੰ

ਟਰਾਂਸਪੋਰਟ ਮਾਫੀਆ ਪ੍ਰਤੀ ਤੁਹਾਡਾ ਪਿਆਰ ਘੱਟ ਨਹੀਂ ਰਿਹਾ ਹੈ

ਪੰਜਾਬ ਦੇ ਲੋਕਾਂ ਨਾਲ ਕੀ ਦੁਸ਼ਮਣੀ?

ਰਾਜਾ ਵੜਿੰਗ ਦਾ CM ਕੇਜਰੀਵਾਲ ’ਤੇ ਤੰਜ

ਰਾਜਾ ਵੜਿੰਗ ਨੇ ਪਹਿਲਾਂ ਵੀ ਕੱਸੇ ਸੀ ਤੰਜ

ਦੱਸ ਦਈਏ ਕਿ ਇਸ ਤੋਂ ਪਹਿਲਾਂ ਵੀ ਕੈਬਨਿਟ ਮੰਤਰੀ ਅਮਰਿੰਦਰ ਸਿੰਘ ਰਾਜਾ ਵੜਿੰਗ (Amarinder Singh Raja Waring) ਨੇ ਟਵੀਟ ਕਰ ਅਰਿਵੰਦ ਕੇਰਜੀਵਾਲ (Arvind Kejriwal) ’ਤੇ ਤੰਜ ਕੱਸੇ ਸਨ। ਅਮਰਿੰਦਰ ਸਿੰਘ ਰਾਜਾ ਵੜਿੰਗ (Amarinder Singh Raja Waring) ਅਰਿਵੰਦ ਕੇਰਜੀਵਾਲ (Arvind Kejriwal) ਤੋਂ ਮਿਲਣ ਦਾ ਸਮਾਂ ਮੰਗ ਰਹੇ ਹਨ।

ਇਹ ਵੀ ਪੜੋ:ਟਿੱਕਰੀ ਤੋਂ ਬਾਅਦ ਗਾਜ਼ੀਪੁਰ ਬਾਰਡਰ ਤੋਂ ਪੁਲਿਸ ਨੇ ਹਟਾਏ ਬੈਰੀਕੇਡ, ਖੁੱਲੇਗਾ ਰਸਤਾ!

2 ਦਿਨ ਲਈ ਪੰਜਾਬ ਦੌਰੇ ’ਤੇ ਹਨ CM ਕੇਜਰੀਵਾਲ

ਦਿੱਲੀ ਦੇ ਮੁੱਖ ਮੰਤਰੀ ਅਤੇ ਆਮ ਆਦਮੀ ਪਾਰਟੀ (Aam Aadmi Party) ਦੇ ਮੁਖੀ ਅਰਿਵੰਦ ਕੇਰਜੀਵਾਲ (Arvind Kejriwal) ਦੋ ਦਿਨ੍ਹਾਂ ਪੰਜਾਬ ਦੌਰੇ ‘ਤੇ ਪਹੁੰਚੇ ਹੋਏ ਹਨ। ਕੇਜਰੀਵਾਲ (Arvind Kejriwal) ਪਹਿਲਾਂ ਮਾਨਸਾ ਜ਼ਿਲ੍ਹੇ ਦੇ ਵਿੱਚ ਪਹੁੰਚੇ ਜਿੱਥੇ ਉਨ੍ਹਾਂ ਦੇ ਨਾਲ ਪੰਜਾਬ ਤੋਂ ਭਗਵੰਤ ਮਾਨ ਸਮਤੇ ਹੋਰ ਵੱਡੇ ਪਾਰਟੀ ਆਗੂ ਮੌਜੂਦ ਰਹੇ। ਮੁੱਖ ਮੰਤਰੀ ਅਤੇ ਆਮ ਆਦਮੀ ਪਾਰਟੀ (Aam Aadmi Party) ਦੇ ਮੁਖੀ ਅਰਿਵੰਦ ਕੇਰਜੀਵਾਲ (Arvind Kejriwal) ਮਾਨਸਾ ‘ਚ 'ਕਿਸਾਨਾਂ ਨਾਲ ਕੇਜਰੀਵਾਲ ਦੀ ਗੱਲਬਾਤ' ਪ੍ਰੋਗਰਾਮ 'ਚ ਕਿਸਾਨਾਂ ਦੇ ਰੂਬਰੂ ਹੋਏ ਸਨ। ਇਸ ਦੌਰਾਨ ਉਹਨਾਂ ਨੇ ਵੱਡਾ ਐਲਾਨ ਕਰਦੇ ਕਿਹਾ ਕਿ ਜੇਕਰ ਸਾਡੀ ਸਰਕਾਰ ਬਣਦੀ ਹੈ ਤਾਂ 1 ਅਪ੍ਰੈਲ ਤੋਂ ਬਾਅਦ ਪੰਜਾਬ 'ਚ ਇੱਕ ਵੀ ਕਿਸਾਨ ਨੂੰ ਖ਼ੁਦਕੁਸ਼ੀ ਨਹੀਂ ਕਰਨ ਦਿਆਂਗੇ। ਅਰਿਵੰਦ ਕੇਰਜੀਵਾਲ (Arvind Kejriwal) ਨੇ ਕਿਹਾ ਕਿ ਜਦੋਂ ਕੋਈ ਵੀ ਕਿਸਾਨ ਖ਼ੁਦਕੁਸ਼ੀ ਕਰਦਾ ਹੈ, ਤਾਂ ਮੈਨੂੰ ਬਹੁਤ ਦੁੱਖ ਹੁੰਦਾ ਹੈ।

ABOUT THE AUTHOR

...view details