ਚੰਡੀਗੜ੍ਹ: ਕੈਬਨਿਟ ਮੰਤਰੀ ਅਮਰਿੰਦਰ ਸਿੰਘ ਰਾਜਾ ਵੜਿੰਗ (Amarinder Singh Raja Waring) ਨੇ ਇੱਕ ਵਾਰ ਮੁੜ ਟਵੀਟ ਕਰਦੇ ਹੋਏ ਸੁਖਬੀਰ ਸਿੰਘ ਬਾਦਲ (Sukhbir Singh Badal) ਤੇ ਕੈਪਟਨ ਅਮਰਿੰਦਰ ਸਿੰਘ (Capt. Amarinder Singh) ’ਤੇ ਨਿਸ਼ਾਨੇ ਸਾਧੇ ਹਨ।
ਇਹ ਵੀ ਪੜੋ:ਨਵਜੋਤ ਸਿੱਧੂ ਅਚਨਚੇਤ ਪਹੁੰਚੇ ਪਿੰਡ ਬੁਰਜ ਜਵਾਹਰ ਸਿੰਘ ਵਾਲਾ ਦੇ ਗੁਰਦੁਆਰਾ ਸਾਹਿਬ, ਕੀਤੀ ਇਹ ਅਰਦਾਸ
ਅਮਰਿੰਦਰ ਸਿੰਘ ਰਾਜਾ ਵੜਿੰਗ (Amarinder Singh Raja Waring) ਨੇ ਟਵੀਟ ਕਰਦੇ ਹੋਏ ਲਿਖਿਆ ਕਿ ‘ਪੰਜਾਬ ਦੀ ਆਰਥਿਕਤਾ ਨੂੰ ਬਦਕਿਸਮਤੀ ਨਾਲ ਨੁਕਸਾਨ ਹੋਇਆ, ਕਿਉਂਕਿ ਇਹ ਰਾਜਨੀਤਿਕ ਪਰਿਵਾਰਾਂ ਦੇ ਕੁਲੀਨ ਪ੍ਰਬੰਧਨ ਵਾਲਾ ਵਪਾਰਕ ਉੱਦਮ ਸੀ। ਸੁਖਬੀਰ ਸਿੰਘ ਬਾਦਲ (Sukhbir Singh Badal), ਕੈਪਟਨ ਅਮਰਿੰਦਰ ਸਿੰਘ (Capt. Amarinder Singh) ਅਤੇ ਉਨ੍ਹਾਂ ਦੇ ਗੈਂਗ ਦੇ ਮੈਂਬਰ ਆਪਣੀਆਂ ਜੇਬਾਂ ਭਰਦੇ ਰਹੇ। ਪੰਜਾਬ ਸਰਕਾਰ ਆਮ ਆਦਮੀ ਨੂੰ ਬੋਝ ਤੋਂ ਮੁਕਤ ਕਰਦੇ ਹੋਏ ਆਰਥਿਕਤਾ ਨੂੰ ਮੁੜ ਸੁਰਜੀਤ ਕਰਨ ਲਈ ਸਮੇਂ ਦੇ ਵਿਰੁੱਧ ਦੌੜ ਰਹੀ ਹੈ।