ਚੰਡੀਗੜ੍ਹ: ਸੁਨਾਮ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਅਮਨ ਅਰੋੜਾ ਨੇ ਕਾਂਗਰਸੀ ਵਿਧਾਇਕਾਂ ਖ਼ਿਲਾਫ਼ ਭੜਾਸ ਕੱਢਦਿਆਂ ਕਿਹਾ ਕਿ ਟਵੀਟ ਕਰਨ ਵਾਲੇ ਵਿਧਾਇਕ ਜਾ ਤਾਂ ਸਾਬਿਤ ਕਰਨ ਜਾਂ ਮੁਆਫੀ ਮੰਗਣ, ਜਿਨ੍ਹਾਂ ਵੱਲੋਂ ਸੂਬੇ ਦੇ ਖਜ਼ਾਨੇ ਨੂੰ ਹੋ ਰਹੇ ਘਾਟੇ ਬਾਰੇ ਜਾਂਚ ਦੀ ਮੰਗ ਕੀਤੀ ਗਈ ਸੀ।
ਜਾਣਕਾਰੀ ਲਈ ਦੱਸ ਦਈਏ ਕਿ ਸ਼ੁੱਕਰਵਾਰ ਨੂੰ ਮੁੱਖ ਮੰਤਰੀ ਨੇ ਐਕਸਾਈਜ਼ ਵਿਭਾਗ ਨਾਲ ਗੱਲ ਕਰਕੇ ਸਪੱਸ਼ਟ ਕਰ ਦਿੱਤਾ ਕਿ ਇਹ ਸਾਰੇ ਦੋਸ਼ ਗ਼ਲਤ ਲਗਾਏ ਜਾ ਰਹੇ ਹਨ।
ਇਸ ਮਾਮਲੇ ਸਬੰਧੀ ਅਮਨ ਅਰੋੜਾ ਨੇ ਕਿਹਾ ਕਿ ਹੁਣ ਜਾਂ ਤਾਂ ਵਿਧਾਇਕ ਮੁਆਫੀ ਮੰਗਣ ਜਾਂ ਆਪਣੇ ਸ਼ਬਦਾ 'ਤੇ ਕਾਇਮ ਰਹਿ ਕੇ ਸਾਬਿਤ ਕਰਨ ਕਿ ਪੰਜਾਬ ਦੇ ਲੋਕਾਂ ਨੂੰ ਝੂਠ ਕੌਣ ਬੋਲ ਰਿਹਾ ਹੈ ਅਤੇ ਸੱਚ ਕੌਣ ਬੋਲ ਰਿਹਾ ਹੈ, ਵਿਧਾਇਕ, ਅਫ਼ਸਰ, ਜਾਂ ਮੁੱਖ ਮੰਤਰੀ?
ਇਹ ਵੀ ਪੜ੍ਹੋ: ਉੱਤਰ ਪ੍ਰਦੇਸ਼ ਚ 2 ਟਰੱਕਾਂ ਵਿਚਾਲੇ ਟੱਕਰ, 24 ਪਰਵਾਸੀ ਮਜ਼ਦੂਰਾਂ ਦੀ ਮੌਤ
ਹੁਣ ਵੇਖਣਾ ਹੋਵੇਗਾ ਕਿ ਵਿਰੋਧੀਆਂ ਦੇ ਨਿਸ਼ਾਨੇ 'ਤੇ ਆਏ ਕਾਂਗਰਸੀ ਵਿਧਾਇਕ ਅਤੇ ਮੰਤਰੀ ਆਪਣੇ ਟਵੀਟ ਦਾ ਕੀ ਜਵਾਬ ਦਿੰਦੇ ਹਨ।