ਚੰਡੀਗੜ੍ਹ: ਜਲੰਧਰ ਦੇ ਸਾਬਕਾ ਯੂਥ ਕਾਂਗਰਸ ਪ੍ਰਧਾਨ ਰਵਿੰਦਰਪਾਲ ਸਿੰਘ ਸੇਠੀ ਨੇ ਮੋਗਾ ਦੇ ਐੱਸ.ਐੱਸ.ਪੀ ਹਰਮਨਬੀਰ ਸਿੰਘ ਗਿੱਲ 'ਤੇ ਚੰਡੀਗੜ੍ਹ ਦੇ ਸੈਕਟਰ 34 ਤੋਂ ਅਗਵਾ ਕਰ ਤਸ਼ੱਦਦ ਕਰਨ ਦੇ ਇਲਜ਼ਾਮ ਲਗਾਏ ਹਨ। ਇਸ ਸੰਬੰਧ 'ਚ ਉਕਤ ਨੌਜਵਾਨ ਵਲੋਂ ਹਾਈ ਕੋਰਟ 'ਚ ਪਟੀਸ਼ਨ ਦਾਖ਼ਲ ਕਰ ਆਪਣੀ ਜਾਨ ਦੀ ਸੁਰੱਖਿਆ ਯਕੀਨੀ ਬਣਾਉਣ ਦੀ ਮੰਗ ਕੀਤੀ ਗਈ ਹੈ। ਪਟੀਸ਼ਨ ਦੀ ਪਹਿਲੀ ਸੁਣਵਾਈ ਤੋਂ ਬਾਅਦ ਜਸਟਿਸ ਅਰਵਿੰਦ ਸਿੰਘ ਸਾਂਗਵਾਨ ਨੇ ਚੰਡੀਗੜ੍ਹ ਅਤੇ ਪੰਜਾਬ ਦੇ ਡੀਜੀਪੀ ਨੂੰ ਇਸ ਮਾਮਲੇ 'ਚ ਨੋਟਿਸ ਜਾਰੀ ਕਰਕੇ ਜਵਾਬ ਮੰਗਿਆ ਹੈ।
ਇਸ ਘਟਨਾ ਦੀ ਸ਼ਿਕਾਇਤ ਪਟੀਸ਼ਨਰ ਦੇ ਨਾਲ ਉਸ ਸਮੇਂ ਉਸ ਦੇ ਦੋਸਤ ਪਰਮਿੰਦਰ ਸਿੰਘ ਚੀਮਾ ਨੇ ਸੈਕਟਰ 34 ਪੁਲਿਸ ਥਾਣੇ 'ਚ ਦਿੱਤੀ ਸੀ। ਸੇਠੀ ਨੇ ਪਟੀਸ਼ਨ 'ਚ ਕਿਹਾ ਕਿ ਮੋਗਾ ਦੇ ਐੱਸ.ਐੱਸ.ਪੀ ਹਰਮਨਬੀਰ ਸਿੰਘ ਗਿੱਲ ਦੀ ਜਾਣ ਪਹਿਚਾਣ ਵਾਲੀ ਇੱਕ ਮਹਿਲਾ ਉਸ ਦੇ ਸੰਪਰਕ 'ਚ ਆਈ ਸੀ, ਉਸ ਮਹਿਲਾ ਨੂੰ ਐੱਸ.ਐੱਸ.ਪੀ ਆਪਣੀ ਭੈਣ ਦੱਸਦੇ ਸੀ। ਮਹਿਲਾ ਦੇ ਨਾਲ ਫੋਨ 'ਤੇ ਸੰਪਰਕ ਨੂੰ ਲੈਕੇ ਐੱਸ.ਐੱਸ.ਪੀ ਨੇ ਸੇਠੀ ਨੂੰ ਫੋਨ 'ਤੇ ਧਮਕੀ ਦਿੱਤੀ ਅਤੇ ਦੋਵਾਂ 'ਚ ਕਾਫੀ ਝਗੜਾ ਵੀ ਹੋਇਆ।
ਐੱਸ.ਐੱਸ.ਪੀ 'ਤੇ ਲਗਾਏ ਅਗਵਾ ਕਰਨ ਦੇ ਇਲਜ਼ਾਮ