ਪੰਜਾਬ

punjab

By

Published : Apr 16, 2020, 10:38 PM IST

ETV Bharat / city

ਦਿੱਲੀ 'ਚ ਪੀਜ਼ਾ ਡਿਲੀਵਰੀ ਏਜੰਟ ਦੇ ਕੋਰੋਨਾ ਪੌਜ਼ੀਟਿਵ ਪਾਏ ਜਾਣ ਮਗਰੋਂ ਚੰਡੀਗੜ੍ਹ ਪ੍ਰਸ਼ਾਸਨ ਚੌਕਸ

ਪੀਜ਼ਾ ਡਿਲੀਵਰੀ ਏਜੰਟ ਦੇ ਕੋਰੋਨਾ ਪੌਜ਼ੀਟਿਵ ਪਾਏ ਜਾਣ ਤੋਂ ਬਾਅਦ ਚੰਡੀਗੜ੍ਹ ਪ੍ਰਸ਼ਾਸਨ ਚੌਕਸ ਨਜ਼ਰ ਆ ਰਿਹਾ ਹੈ। ਪ੍ਰਸ਼ਾਸਨ ਦੇ ਨਿਰਦੇਸ਼ ਦਿੱਤੇ ਹਨ ਕਿ ਹੋਮ ਡਿਲੀਵਰੀ ਕਰ ਰਹੇ ਸਾਰੇ ਕਰਮੀਆਂ ਦੀ ਮੈਡੀਕਲ ਸ੍ਰਕੀਨਿੰਗ ਕੀਤੀ ਜਾਵੇਗੀ।

ਪੀਜ਼ਾ ਡਿਲੀਵਰੀ ਏਜੰਟ
ਪੀਜ਼ਾ ਡਿਲੀਵਰੀ ਏਜੰਟ

ਚੰਡੀਗੜ੍ਹ: ਦਿੱਲੀ ਵਿੱਚ ਇੱਕ ਪੀਜ਼ਾ ਡਿਲੀਵਰੀ ਏਜੰਟ ਦੇ ਕੋਰੋਨਾ ਪੌਜ਼ੀਟਿਵ ਪਾਏ ਜਾਣ ਤੋਂ ਬਾਅਦ ਚੰਡੀਗੜ੍ਹ ਪ੍ਰਸ਼ਾਸਨ ਨੇ ਸਾਵਧਾਨੀ ਵਰਤਦਿਆਂ ਦਿਸ਼ਾ ਨਿਰਦੇਸ਼ ਜਾਰੀ ਕੀਤੇ ਹਨ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਚੰਡੀਗੜ੍ਹ ਪ੍ਰਸ਼ਾਸਕ ਦੇ ਸਲਾਹਕਾਰ ਮਨੋਜ ਪਰੀਦਾ ਨੇ ਦੱਸਿਆ ਕਿ ਇਹ ਨਿਰਦੇਸ਼ ਦਿੱਤੇ ਗਏ ਹਨ ਕਿ ਚੰਡੀਗੜ੍ਹ ਵਿੱਚ ਜ਼ਰੂਰੀ ਵਸਤਾਂ ਦੀ ਘਰ-ਘਰ ਡਿਲੀਵਰੀ ਕਰ ਰਹੇ ਸਾਰੇ ਕਰਮੀਆਂ ਦੀ ਕੰਮ ਸ਼ੁਰੂ ਕਰਨ ਤੋਂ ਪਹਿਲਾਂ ਮੈਡੀਕਲ ਸ੍ਰਕੀਨਿੰਗ ਅਤੇ ਸੈਨੇਟਾਈਜ਼ੇਸ਼ਨ ਯਕੀਨੀ ਬਣਾਈ ਜਾਵੇ।

ਡਿਲੀਵਰੀ ਕਰ ਰਹੀਆਂ ਨਿੱਜੀ ਕੰਪਨੀਆਂ ਲਈ ਆਪਣੇ ਕੋਰੀਅਰਜ਼ ਦੀ ਮੈਡੀਕਲ ਸਕ੍ਰੀਨਿੰਗ, ਸੈਨੇਟਾਇਜ਼ੇਸ਼ਨ ਅਤੇ ਸੁਰੱਖਿਆ ਉਪਕਰਣਾਂ ਆਦੀ ਨੂੰ ਪ੍ਰਮਾਣਿਤ ਕਰਨਾ ਲਾਜ਼ਮੀ ਹੈ। ਇਸ ਤੋਂ ਇਲਾਵਾ ਉਨ੍ਹਾਂ ਕਿਹਾ ਕਿ ਸ਼ਹਿਰ ਵਿੱਚ ਪੀਜ਼ਾ ਸਣੇ ਹੋਰ ਖਾਣ ਪੀਣ ਦੀਆਂ ਵਸਤਾਂ ਦੀ ਹੋਮ ਡਿਲੀਵਰੀ 'ਤੇ ਪਾਬੰਦੀ ਲਾਗੂ ਰਹੇਗੀ।

ਦੱਸਣਯੋਗ ਹੈ ਕਿ ਵੀਰਵਾਰ ਨੂੰ ਦੱਖਣੀ ਦਿੱਲੀ ਦੇ ਮਾਲਵੀ ਨਗਰ ਵਿੱਚ ਇੱਕ ਪੀਜ਼ਾ ਡਿਲੀਵਰੀ ਕਰਨ ਵਾਲਾ ਲੜਕਾ ਕੋਰੋਨਾ ਪੌਜ਼ੀਟਿਵ ਪਾਇਆ ਗਿਆ ਸੀ। ਇਸ ਲੜਕੇ ਨੇ ਪਿਛਲੇ 15 ਦਿਨਾਂ ਚ 72 ਘਰਾਂ 'ਚ ਪੀਜ਼ਾ ਡਿਲੀਵਰ ਕੀਤਾ ਹੈ। ਪ੍ਰਸ਼ਾਸਨ ਨੇ ਸਾਰੇ 72 ਘਰਾਂ ਦੀ ਪਛਾਣ ਕਰਕੇ ਕੁਆਰੰਟੀਨ ਕਰਨ ਦੇ ਨਿਰਦੇਸ਼ ਦਿੱਤੇ ਹਨ।

ABOUT THE AUTHOR

...view details