ਚੰਡੀਗੜ੍ਹ: ਕਾਂਗਰਸ ਦੀ ਕੌਮੀ ਬੁਲਾਰਾ ਅਲਕਾ ਲਾਂਬਾ ਵੱਲੋਂ ਪ੍ਰੈਸ ਕਾਨਫਰੰਸ ਕੀਤੀ ਗਈ। ਇਸ ਦੌਰਾਨ ਉਨ੍ਹਾਂ ਦੇ ਨਾਲ ਕੈਬਨਿਟ ਮੰਤਰੀ ਰਾਜਕੁਮਾਰ ਵੇਰਕਾ ਵੀ ਮੌਜੂਦ ਰਹੇ। ਇਸ ਪ੍ਰੈਸ ਕਾਨਫਰੰਸ ਦੌਰਾਨ ਅਲਕਾ ਲਾਂਬਾ ਨੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਘੇਰਿਆ।
ਅਰਵਿੰਦ ਕੇਜਰੀਵਾਲ ਮਹਾਂਠੱਗ- ਲਾਂਬਾ
ਕਾਂਗਰਸ ਦੀ ਕੌਮੀ ਬੁਲਾਰਾ ਅਲਕਾ ਲਾਂਬਾ ਨੇ ਕਿਹਾ ਕਿ ਅਰਵਿੰਦ ਕੇਜਰੀਵਾਲ ਮਹਾਂਠੱਗ ਹਨ। ਦਿੱਲੀ ਦੇ ਮਹਾਂਠੱਗ ਹੁਣ ਪੰਜਾਬ ਆ ਰਹੇ ਹਨ। ਅੱਜ ਨਾ ਸਿਰ ’ਤੇ ਟੋਪੀ, ਨਾ ਸਵਰਾਜ ਅਤੇ ਨਾ ਹੀ ਜਨ ਲੋਕਪਾਲ ਜਿਸ ਕਾਰਨ ਲੋਕਾਯੁਕਤ ਦੇ ਦਫਤਰ ਚ ਇੱਕ ਸਾਲ ਤੋਂ ਦਿੱਲੀ ’ਚ ਤਾਲਾ ਲੱਗਿਆ ਹੋਇਆ ਹੈ।
ਉਨ੍ਹਾਂ ਅੱਗੇ ਕਿਹਾ ਕਿ ਦਿੱਲੀ ਦੇ 87 ਵਿਧਾਇਕਾਂ ਖਿਲਾਫ ਕੇਸ ਪੈਂਡਿੰਗ ਹਨ। ਦਿੱਲੀ ਚ ਪੰਜਾਬ ਤੋਂ ਤਿੰਨ ਗੁਣਾ ਜਿਆਦਾ ਬੇਰੁਜ਼ਗਾਰੀ ਹੈ। ਦਿੱਲੀ ਸਰਕਾਰ ਤੋਂ ਸਵਾਲ ਪੁੱਛਦੇ ਹੋਏ ਅਲਕਾ ਲਾਂਬਾ ਨੇ ਕਿਹਾ ਕਿ ਦਿੱਲੀ ਸਰਕਾਰ ਨੇ ਸੱਤ ਸਾਲ ਤੋਂ ਇੱਕ ਹਜਾਰ ਕਿਉਂ ਨਹੀਂ ਦੇ ਰਹੀ। ਪੰਜਾਬ ਚ ਇੱਕ ਹਜ਼ਾਰ ਰੁਪਏ ਦੇਣ ਦੀ ਗੱਲ ਕੀਤੀ ਜਾ ਰਹੀ ਹੈ।
ਮਹਾਂਠੱਗ ਹੈ ਦਿੱਲੀ ਦੇ ਸੀਐੱਮ ਅਰਵਿੰਦ ਕੇਜਰੀਵਾਲ- ਅਲਕਾ ਲਾਂਬਾ ਦਿੱਲੀ ’ਚ ਅਪਰਾਧ ਚ ਹੋਇਆ ਵਾਧਾ- ਲਾਂਬਾ
ਸੀਐੱਮ ਕੇਜਰੀਵਾਲ ਨੂੰ ਘੇਰਦੇ ਹੋਏ ਅਲਕਾ ਲਾਂਬਾ ਨੇ ਕਿਹਾ ਕਿ ਉਨ੍ਹਾਂ ਨੇ ਸਹੁੰ ਖਾਂਦੀ ਸੀ ਕਿ ਦਿੱਲੀ ਚ ਸ਼ਰਾਬ ਦੀ ਦੁਕਾਨਾਂ ਨਹੀਂ ਖੋਲ੍ਹਣ ਦਿੱਤੀ ਜਾਵੇਗੀ। ਪਰ ਅੱਜ ਸਥਿਤੀ ਇਹ ਬਣੀ ਹੋਈ ਹੈ ਕਿ ਹਰ ਗਲੀ ਚ ਸ਼ਰਾਬ ਦੀਆਂ ਦੁਕਾਨਾਂ ਖੁਲ੍ਹੀਆਂ ਹੋਈਆਂ ਹਨ। ਇਨ੍ਹਾਂ ਹੀ ਨਹੀਂ ਦਿੱਲੀ ਚ ਮਹਿਲਾਵਾਂ ਦੇ ਖਿਲਾਫ ਅਪਰਾਧ ਚ ਵਾਧਾ ਹੋਇਆ ਹੈ। ਕੀ ਉਹ ਪੰਜਾਬ ਚ ਵੀ ਇਹੀ ਸਭ ਕਰਨਗੇ।
ਦਿੱਲੀ ਸਰਕਾਰ ਪ੍ਰਦੂਸ਼ਣ ਨਹੀਂ ਰੋਕ ਪਾਈ-ਲਾਂਬਾ
ਅਲਕਾ ਲਾਂਬਾ ਨੇ ਕਿਹਾ ਕਿ ਦਿੱਲੀ ਚ ਹਵਾ ਪ੍ਰਦੂਸ਼ਣ ਦੇ ਕਾਰਨ ਸਕੂਲ ਬੰਦ ਕਰਨੇ ਪਏ। ਕੀ ਇਹ ਦਿੱਲੀ ਸਰਕਾਰ ਹੈ। ਯਮੁਨਾ ਦਾ ਪ੍ਰਦੂਸ਼ਣ ਰੋਕ ਨਹੀਂ ਪਾਏ। ਹੁਣ 2025 ਤੱਕ ਠੀਕ ਕਰਨ ਦੀ ਗੱਲ ਕਰਦੇ ਹਨ। ਉਨ੍ਹਾਂ ਅੱਗੇ ਕਿਹਾ ਕਿ ਤਿੰਨ ਖੇਤੀ ਕਾਨੂੰਨਾਂ ’ਤੇ ਦਿੱਲੀ ਸਰਕਾਰ ਵੱਲੋਂ ਹੀ ਸਭ ਤੋਂ ਪਹਿਲਾਂ ਦਸਤਖਤ ਕੀਤੇ ਗਏ ਸੀ। ਦਿੱਲੀ ਚ ਕੋਰੋਨਾ ਕਾਲ ਚ ਆਕਸੀਜਨ ਦੀ ਕਮੀ ਕਾਰਨ ਲੋਕਾਂ ਦੀਆਂ ਮੌਤਾਂ ਹੋਈਆਂ।
ਅਲਕਾ ਲਾਂਬਾ ਦਾ ਕੇਜਰੀਵਾਲ ’ਤੇ ਨਿਸ਼ਾਨਾ ਇਹ ਵੀ ਪੜੋ:ਕੈੈਪਟਨ ਅਮਰਿੰਦਰ ਸਿੰਘ ਅੱਜ ਜਾ ਸਕਦੇ ਨੇ ਦਿੱਲੀ
ਅਲਕਾ ਲਾਂਬਾ ਨੇ ਅੱਗੇ ਕਿਹਾ ਕਿ ਦਿੱਲੀ ਚ ਬਿਜਲੀ ਮੁਫਤ ਕਰਨ ਦੀ ਗੱਲ ਆਖੀ ਜਾਂਦੀ ਹੈ ਪਰ ਇਸਦੀ ਜਮੀਨੀ ਹਕੀਕਤ ਅਜਿਹਾ ਨਹੀਂ ਹੈ। ਦਿੱਲੀ ਚ ਕੇਜਰੀਵਾਲ ਦੀ ਰਿਹਾਇਸ਼ ’ਤੇ 9 ਕਰੋੜ ਦਾ ਸਿਵਮਿੰਗ ਪੂਲ ਬਣ ਰਿਹਾ ਹੈ। ਕੇਜਰੀਵਾਲ ਆਮ ਆਦਮੀ ਬਣ ਦਾ ਢੋਂਗ ਕਰ ਰਹੇ ਹਨ।