ਪੰਜਾਬ

punjab

ETV Bharat / city

ਅਕਾਲੀ ਦਲ ਨੇ ਕਿਸਾਨ ਆਗੂਆਂ ਨੂੰ ਲਿਖੀ ਚਿੱਠੀ

ਅਕਾਲੀ ਦਲ ਦੇ ਸੀਨੀਅਰ ਆਗੂ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਨੇ ਦੱਸਿਆ ਕਿ ਅਕਾਲੀ ਦਲ (Akali Dal) ਨੇ ਇੱਕ ਚਿੱਠੀ ਕਿਸਾਨ ਮੋਰਚੇ ਨੂੰ ਲਿਖੀ ਹੈ। ਜਿਸ ਵਿੱਚ ਕਿਸਾਨਾਂ ਦੇ ਨਾਲ ਕਿਸੇ ਵੀ ਤਰ੍ਹਾਂ ਦੇ ਵਿਵਾਦ 'ਤੇ ਗੱਲ ਕਰਨ ਦੀ ਅਪੀਲ ਕੀਤੀ ਗਈ ਹੈ। ਉਨ੍ਹਾਂ ਨੇ ਕਿਹਾ ਕਿ ਅਸੀਂ ਅਕਾਲੀ ਦਲ ਦੀ ਤਿੰਨ ਮੈਂਬਰੀ ਕਮੇਟੀ ਬਣਾਈ ਹੈ ਜੋ ਕਿ ਕਿਸਾਨਾਂ ਦੇ ਨਾਲ ਗੱਲਬਾਤ ਕਰੇਗੀ।

ਅਕਾਲੀ ਦਲ ਨੇ ਕਿਸਾਨ ਆਗੂਆਂ ਨੂੰ ਲਿਖੀ ਚਿੱਠੀ
ਅਕਾਲੀ ਦਲ ਨੇ ਕਿਸਾਨ ਆਗੂਆਂ ਨੂੰ ਲਿਖੀ ਚਿੱਠੀ

By

Published : Sep 7, 2021, 8:38 AM IST

ਚੰਡੀਗੜ੍ਹ:ਅਕਾਲੀ ਦਲ ਦੇ ਸੀਨੀਅਰ ਆਗੂ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਨੇ ਦੱਸਿਆ ਕਿ ਅਕਾਲੀ ਦਲ (Akali Dal) ਨੇ ਇੱਕ ਚਿੱਠੀ ਕਿਸਾਨ ਮੋਰਚੇ ਨੂੰ ਲਿਖੀ ਹੈ। ਜਿਸ ਵਿੱਚ ਕਿਸਾਨਾਂ ਦੇ ਨਾਲ ਕਿਸੇ ਵੀ ਤਰ੍ਹਾਂ ਦੇ ਵਿਵਾਦ 'ਤੇ ਗੱਲ ਕਰਨ ਦੀ ਅਪੀਲ ਕੀਤੀ ਗਈ ਹੈ। ਉਨ੍ਹਾਂ ਨੇ ਕਿਹਾ ਕਿ ਅਸੀਂ ਅਕਾਲੀ ਦਲ ਦੀ ਤਿੰਨ ਮੈਂਬਰੀ ਕਮੇਟੀ ਬਣਾਈ ਹੈ ਜੋ ਕਿ ਕਿਸਾਨਾਂ (Farmers)ਦੇ ਨਾਲ ਗੱਲਬਾਤ ਕਰੇਗੀ। ਕਿਸਾਨ ਨੇਤਾ ਬੇਹੱਦ ਸਮਝਦਾਰ ਹਨ ਅਤੇ ਉਹ ਹਰ ਵੇਲੇ ਤਿਆਰ ਰਹਿੰਦੇ ਕਿ ਕੋਈ ਅਜਿਹੀ ਘਟਨਾ ਨਾ ਹੋਵੇ ਕਿ ਜਿਸ ਕਰਕੇ ਕਿਸਾਨ ਅੰਦੋਲਨ ਨੂੰ ਬਦਨਾਮ ਕੀਤਾ ਜਾਵੇ। ਉਨ੍ਹਾਂ ਨੇ ਕਿਹਾ ਹੈ ਕੇਂਦਰ ਸਰਕਾਰ ਪੰਜਾਬ ਦਾ ਮਾਹੌਲ ਖਰਾਬ ਕਰਨਾ ਚਾਹੁੰਦੀ ਹੈ।

ਅਕਾਲੀ ਦਲ ਨੇ ਕਿਸਾਨ ਆਗੂਆਂ ਨੂੰ ਲਿਖੀ ਚਿੱਠੀ

ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਨੇ ਦੱਸਿਆ ਕਿ ਮੁਹਾਲੀ ਵਿੱਚ ਚੰਡੀਗੜ੍ਹ ਏਅਰਪੋਰਟ 'ਤੇ ਕਾਰਗੋ ਸਹੂਲਤ ਇਸ ਸਾਲ ਦਸੰਬਰ ਵਿੱਚ ਸ਼ੁਰੂ ਹੋ ਜਾਵੇਗੀ। ਉਸ ਦੀ ਬਦੌਲਤ ਇਹ ਖੇਤਰ ਫਲਾਂ, ਸਬਜ਼ੀਆਂ ਅਤੇ ਫੁੱਲਾਂ ਦੀ ਬਰਾਮਦ ਦਾ ਕੇਂਦਰ ਬਣ ਜਾਵੇਗਾ। ਚੰਦੂਮਾਜਰਾ ਨੇ ਕਿਹਾ ਕਿ ਉਨ੍ਹਾਂ ਨੇ ਆਪ ਇਹ ਮਾਮਲਾ ਕੇਂਦਰੀ ਸ਼ਹਿਰੀ ਮੰਤਰੀ ਜੋਤੀ ਰਸ ਸੰਧਿਆ ਕੋਲ ਚੁੱਕਿਆ ਸੀ। ਜਿਨ੍ਹਾਂ ਨੇ ਭਰੋਸਾ ਦਿਵਾਇਆ ਕਿ ਕਾਰਗੋ ਸਹੂਲਤ ਇਸ ਵੇਲੇ ਉਸਾਰੀ ਅਧੀਨ ਹੈ ਅਤੇ ਇਸ ਸਾਲ ਦੇ ਅੰਤ ਤੱਕ ਪੂਰੀ ਕਰ ਲਈ ਜਾਵੇਗੀ।

ਉਨ੍ਹਾਂ ਨੇ ਦੱਸਿਆ ਕਿ ਕਾਰਗੋ ਵਿਵਸਥਾ ਤੋਂ ਖੇਤਰ ਵਿੱਚ ਖੁਸ਼ਹਾਲੀ ਹੋਣ ਦਾ ਜਿਹੜਾ ਸਪਨਾ ਅਸੀਂ ਦੇਖ ਰਹੇ ਹਨ ਉਹ ਹੁਣ ਪੂਰਾ ਹੋਵੇਗਾ। ਜਿਸ ਵਿਚ ਰੋਜ਼ਗਾਰ ਵੀ ਵਧੇਗਾ ਪਰ ਉਨ੍ਹਾਂ ਨੂੰ ਇਸ ਗੱਲ ਦਾ ਅਫ਼ਸੋਸ ਜ਼ਰੂਰ ਹੈ ਕਿ ਪੰਜਾਬ ਵਿੱਚ ਇੰਡਸਟਰੀ ਤਾਂ ਲੱਗਦੀ ਹੈ ਪਰ ਟਰਾਂਸਪੋਰਟ ਬਾਹਰ ਤੋਂ ਇੱਥੇ ਆ ਕੇ ਕੰਮ ਕਰਦੇ ਹਨ। ਉਨ੍ਹਾਂ ਇਹ ਵੀ ਕਿਹਾ ਕਿ ਜੇਕਰ ਪਾਰਟੀ ਉਨ੍ਹਾਂ ਨੂੰ ਉਮੀਦਵਾਰ ਦੇ ਲਈ ਟਿਕਟ ਦੇਵੇਗੀ ਤਾਂ ਉਹ ਉਥੋਂ ਹੀ ਚੋਣ ਲੜਨਗੇ।

ਇਹ ਵੀ ਪੜੋ:ਸ਼ਹੀਦਾਂ ਦੇ ਪਰਿਵਾਰਾਂ ਨੇੇ ਕੱਢਿਆ ਪੈਦਲ ਮਾਰਚ

ABOUT THE AUTHOR

...view details