ਚੰਡੀਗੜ : ਸ਼੍ਰੋਮਣੀ ਅਕਾਲੀ ਦਲ ਦੇ ਬੁਲਾਰੇ ਚਰਨਜੀਤ ਸਿੰਘ ਬਰਾੜ ਦਾ ਫੇਸਬੁੱਕ ਪੇਜ ਹੈਕ ਹੋ ਗਿਆ ਹੈ। ਇਸ ਗੱਲ ਦੀ ਜਾਣਕਾਰੀ ਖੁਦ ਬਰਾੜ ਨੇ ਦਿੱਤੀ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਕਿਸੇ ਝਾਂਸੇ ਵਿੱਚ ਫਸਾ ਕੇ ਉਨ੍ਹਾਂ ਦਾ ਪੇਜ ਹੈਕ ਕੀਤਾ ਗਿਆ ਹੈ।
ਅਕਾਲੀ ਦਲ ਦੇ ਬੁਲਾਰੇ ਚਰਨਜੀਤ ਬਰਾੜ ਦਾ ਫੇਸਬੁੱਕ ਪੇਜ ਹੋਇਆ ਹੈਕ - ਚਰਨਜੀਤ ਸਿੰਘ ਬਰਾੜ
ਸ਼੍ਰੋਮਣੀ ਅਕਾਲੀ ਦਲ ਦੇ ਬੁਲਾਰੇ ਚਰਨਜੀਤ ਸਿੰਘ ਬਰਾੜ ਦਾ ਫੇਸਬੁੱਕ ਪੇਜ ਕਿਸੇ ਹੈਕਰ ਨੇ ਹੈਕ ਕਰ ਲਿਆ ਹੈ। ਇਸ ਦੀ ਪੁਸ਼ਟੀ ਬਰਾੜ ਨੇ ਖੁਦ ਕੀਤੀ ਹੈ।
![ਅਕਾਲੀ ਦਲ ਦੇ ਬੁਲਾਰੇ ਚਰਨਜੀਤ ਬਰਾੜ ਦਾ ਫੇਸਬੁੱਕ ਪੇਜ ਹੋਇਆ ਹੈਕ Shiromani Akali Dal, Akali Dal spokesperson ,Charanjit Brar, Facebook page hacked](https://etvbharatimages.akamaized.net/etvbharat/prod-images/768-512-7606186-thumbnail-3x2-11.jpg)
ਬਰਾੜ ਨੇ ਦੱਸਿਆ ਕਿ ਉਨ੍ਹਾਂ ਨੂੰ ਮੈਸੰਜਰ ਵਿੱਚ ਇੱਕ ਸੁਨੇਹਾ ਮਿਲਿਆ ਸੀ ਕਿ ਜੇਕਰ ਤੁਸੀਂ ਸੋਸ਼ਲ ਵੀਡੀਓ ਪੋਸਟ 'ਤੇ ਸ਼ੇਅਰ ਕਰੋਗੇ ਤਾਂ ਤੁਹਾਨੂੰ ਹਫਤਾਵਾਰੀ ਅਦਾਇਗੀ ਹੋਣੀ ਸ਼ੁਰੂ ਹੋ ਜਾਵੇਗੀ। ਇਸ ਉਪਰੰਤ ਉਨ੍ਹਾਂ ਨੂੰ ਇਕ ਲਿੰਕ ਭੇਜਿਆ ਗਿਆ ਕਿ ਉਹ ਆਪਣੀ ਮਨਜ਼ੂਰੀ ਦੇਣ ਕਿਉਂਕਿ ਬਿਜ਼ਨਸ ਅਕਾਉਂਟ ਬਣਾਉਣਾ ਪੈਣਾ ਹੈ, ਇਸ 'ਤੇ ਉਨ੍ਹਾਂ ਨੇ ਆਪਣੀ ਸਹਿਮਤੀ ਦੇ ਦਿੱਤੀ।
ਉਨ੍ਹਾਂ ਦੱਸਿਆ ਕਿ ਜਿਵੇਂ ਹੀ ਸਹਿਮਤੀ ਦਿੱਤੀ ਤਾਂ ਹੈਕਰ ਨੇ ਉਨ੍ਹਾਂ ਨੂੰ ਪੇਜ ਦੇ ਐਡਮਨ ਵਜੋਂ ਹਟਾ ਦਿੱਤਾ ਤੇ ਖੁਦ ਐਡਮਨ ਬਣ ਗਿਆ। ਉਨ੍ਹਾਂ ਦੱਸਿਆ ਕਿ ਪਿਛਲੇ ਦੋ ਦਿਨਾਂ ਤੋਂ ਇਹ ਹੈਕਰ ਬਹੁਤ ਹੀ ਹੈਰਾਨੀਜਨਕ ਵੀਡੀਓ ਪੇਜ 'ਤੇ ਸ਼ੇਅਰ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਜੇਕਰ ਉਹ ਕੁਝ ਵੀ ਗ਼ਲਤ ਪੋਸਟ ਕਰਦਾ ਹੈ ਤਾਂ ਇਸ ਲਈ ਉਹ ਹੀ ਜ਼ਿੰਮੇਵਾਰ ਹੋਵੇਗਾ। ਬਰਾੜ ਨੇ ਦੱਸਿਆ ਕਿ ਉਨ੍ਹਾਂ ਨੇ ਮਾਮਲੇ ਦੀ ਪੁਲਿਸ ਨੂੰ ਜਾਣਕਾਰੀ ਦੇ ਦਿੱਤੀ ਹੈ ਤੇ ਇਸ ਮਾਮਲੇ ਵਿੱਚ ਜਲਦੀ ਹੀ ਕਾਰਵਾਈ ਹੋਣ ਦੀ ਉਮੀਦ ਹੈ।