ਚੰਡੀਗੜ੍ਹ:ਸ਼੍ਰੋਮਣੀ ਅਕਾਲੀ ਦਲ ਦੇ ਮੁੱਖ ਬੁਲਾਰੇ ਡਾਕਟਰ ਦਲਜੀਤ ਸਿੰਘ ਚੀਮਾ ਨੇ ਇੱਕ ਟਵੀਟ ਜਾਰੀ ਕਰਕੇ ਕਿਹਾ ਹੈ ਕਿ ਪਾਰਟੀ ਵੱਲੋਂ ਚੋਣ ਕਮਿਸ਼ਨ ਨੂੰ ਸ਼ਿਕਾਇਤ ਕੀਤੀ (akali dal complaints against aap)ਗਈ ਹੈ ਕਿ ਦਿੱਲੀ ਵਿੱਚ ਚੋਣ ਜਾਬਤਾ ਨਹੀਂ ਹੈ ਤੇ ਉਥੋਂ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਪੰਜਾਬ ਦੇ ਚੈਨਲਾਂ ’ਤੇ ਦਿੱਲੀ ਵਿੱਚ ਕੀਤੇ ਕੰਮਾਂ ਬਾਰੇ ਇਸ਼ਤਿਹਾਰ ਚਲਾਇਆ ਜਾਾ ਰਿਹਾ ਹੈ। ਸ਼ਿਕਾਇਤ ਵਿੱਚ ਕਿਹਾ ਹੈ ਕਿ ਦਿੱਲੀ ਵਿੱਚ ਚੋਣ ਜਾਬਤਾ ਨਹੀਂ ਹੈ ਪਰ ਪੰਜਾਬ ਵਿੱਚ ਚੋਣ ਜਾਬਤਾ ਹੈ ਤੇ ਪੰਜਾਬ ਵਿੱਚ ਦਿੱਲੀ ਸਰਕਾਰ ਦੇ ਇਸ਼ਤਿਹਾਰ ਚੱਲਣਾ ਚੋਣ ਜਾਬਤੇ ਦੀ ਉਲੰਘਣਾ ਹੈ ਤੇ ਉਂਜ ਵੀ ਇਸ ਨਾਲ ਦੂਜੀਆਂ ਪਾਰਟੀਆਂ ਨੂੰ ਨੁਕਸਾਨ ਹੋ ਰਿਹਾ ਹੈ।
ਛੋਟੀਆਂ ਨੁੱਕੜ ਮੀਟਿੰਗਾਂ ਖੋਲ੍ਹਣ ਦੀ ਕੀਤੀ ਮੰਗ
ਅਕਾਲੀ ਦਲ ਨੇ ਇਹ ਵੀ ਕਿਹਾ ਹੈ ਕਿ ਭਾਵੇਂ ਵੱਡੀਆਂ ਚੋਣ ਰੈਲੀਆਂ ਬੰਦ (ban on election rallies)ਕੀਤੀਆਂ ਗਈਆਂ ਹਨ ਪਰ ਛੋਟੀਆਂ ਰੈਲੀਆਂ ਤੇ ਨੁੱਕੜ ਮੀਟਿੰਗਾਂ ਦੀ ਇਜਾਜਤ ਦਿੱਤੀ ਜਾਣੀ ਚਾਹੀਦੀ ਹੈ। ਚੋਣ ਕਮਿਸ਼ਨ ਨੂੰ ਲਿਖੀ ਚਿੱਠੀ ਵਿੱਚ ਅਕਾਲੀ ਦਲ ਨੇ ਕਿਹਾ ਹੈ ਕਿ ਚੋਣ ਕਮਿਸ਼ਨ ਨੇ ਰੈਲੀਆਂ ਤੇ ਇਕੱਠ ਕਰਨ ਦੀ ਬਜਾਏ ਡਿਜੀਟਲ ਤਰੀਕੇ ਨਾਲ ਪ੍ਰਚਾਰ ਕਰਨ ਲਈ ਕਿਹਾ ਹੈ। ਅਕਾਲੀ ਦਲ ਦਾ ਕਹਿਣਾ ਹੈ ਕਿ ਸਾਰੇ ਲੋਕਾਂ ਤੱਕ ਡਿਜੀਟਲ ਤਰੀਕੇ ਰਾਹੀਂ ਪਹੁੰਚ ਨਹੀਂ ਕੀਤੀ ਜਾ ਸਕਦੀ।
ਡਿਜੀਟਲ ਮੋਡ ਰਾਹੀਂ ਵੱਡੇ ਖਿੱਤੇ ਤੱਕ ਪਹੁੰਚ ਮੁਸ਼ਕਿਲ