ਚੰਡੀਗੜ੍ਹ:ਖੇਤੀ ਕਾਨੂੰਨਾਂ (Agricultural laws) ਨੂੰ ਰੱਦ ਕਰਵਾਉਂਣ ਨੂੰ ਲੈਕੇ ਕਿਸਾਨ ਲਗਾਤਾਰ ਦਿੱਲੀ ਦੀਆਂ ਬਰੂਹਾਂ 'ਤੇ ਬੈਠੇ ਹਨ ਹੁਣ ਕਿਸਾਨਾਂ ਦੇ ਹੱਕ 'ਚ ਸਿਆਸੀ ਪਾਰਟੀਆਂ ਵੱਲੋਂ ਅਵਾਜ਼ ਬੁਲੰਦ ਕੀਤੀ ਜਾ ਰਹੀ ਹੈ ਸਿਆਸੀ ਪਾਰਟੀਆਂ ਕਾਲਾ ਦਿਵਸ ਮਨਾਇਆ ਜਾ ਰਿਹਾ ਹੈ, ਸ਼੍ਰੋਮਣੀ ਅਕਾਲੀ ਦਲ (Shiromani Akali Dal) ਪਾਰਟੀ ਦਿੱਲੀ ਵਿਖੇ ਗੁਰਦੁਆਰਾ ਸ਼੍ਰੀ ਰਕਾਬਗੰਜ ਸਾਹਿਬ (Gurdwara Shri Rakabganj Sahib) ਤੋਂ ਪੈਦਰ ਮਾਰਚ ਕਰਨਗੇ ਜੋ ਸੰਸਦ ਭਵਨ ਤੱਕ ਪਹੁੰਚਗੇ, ਅਕਾਲੀ ਦਲ ਵੱਲੋਂ ਅੱਜ ਦਾ ਦਿਨ ਇਸ ਲਈ ਚੁਣਿਆ ਗਿਆ ਕਿਉਂਕਿ ਅੱਜ ਦੇ ਦਿਨ ਹੀ ਖੇਤੀ ਬਿੱਲ ਲੋਕ ਸਭਾ 'ਚ ਪਾਸ ਹੋਏ ਸਨ ਅਤੇ 20 ਸਤੰਵਰ ਨੂੰ ਰਾਜ ਸਭਾ 'ਚ ਪਾਸ ਹੋਏ ਸੀ ਜਿਸਨੂੰ ਅੱਜ ਪੂਰਾ ਇੱਕ ਸਾਲ ਹੋ ਗਿਆ ਹੈ।
ਅਕਾਲੀ ਦਲ ਦਾ ਕਹਿਣਾ ਹੈ ਕਿ ਇਹ ਖੇਤੀ ਕਾਨੂੰਨ ਕਾਂਗਰਸ ਦੀ ਦੇਣ ਹੈ ਜਦਕਿ ਆਮ ਆਦਮੀ ਪਾਰਟੀ ਦਾ ਕਹਿਣਾ ਹੈ ਕਿ ਇਹ ਕਾਨੂੰਨ ਅਕਾਲੀ ਤੇ ਕਾਂਗਰਸ ਦੀ ਦੇਣ ਹੈ, ਅੱਜ ਅਕਾਲੀ ਦਲ ਵੱਲੋਂ ਇਹਨਾਂ ਕਾਨੂੰਨਾ ਦੇ ਵਿਰੋਧ ਚ ਕਾਲਾ ਦਿਵਸ ਮਾਨਾਇਆ ਜਾ ਰਿਹਾ ਹੈ। ਜਿਵੇਂ ਹੀ ਅਕਾਲੀ ਦਲ ਨੇ ਆਪਣੇ ਇਸ ਐਲਾਨ ਮੁਤਾਬਿਕ ਦਿੱਲੀ ਇਕੱਠ ਸ਼ੂਰੁ ਕੀਤਾ ਤਾਂ ਦਿੱਲੀ ਪੁਲਿਸ ਨੇ ਰਾਤ ਤੋਂ ਹੀ ਮੂਸਤੇਦੀ ਦਿਖਾਉਂਦਿਆਂ ਅਕਾਲੀ ਦਲ ਦੇ ਵਰਕਰਾਂ ਨੂੰ ਰੋਕਣਾ ਸ਼ੂਰੁ ਕਰ ਦਿੱਤਾ। ਅਕਾਲੀ ਦਲ ਦੇ ਵਰਕਰਾਂ ਦੀਆਂ ਲਗਭਗ 20 ਤੋਂ 40 ਗੱਡੀਆਂ ਬਹਾਦੁਰਗੜ੍ਹ ਤੋਂ ਹੀ ਵਾਪਿਸ ਮੋੜ੍ਹ ਦਿੱਤੀਆਂ।
ਜ਼ਿਕਰਯੋਗ ਹੈ ਕਿ ਅਕਾਲੀ ਦਲ ਵੱਲੋਂ ਕਿਸਾਨੀ ਅਦੋਲਨ ਦੀ ਹਿਮਾਇਤ ਚ ਪਹਿਲਾਂ ਹੀ ਵੱਡੀ ਰੈਲੀ ਕੱਢੀ ਸੀ ਤੇ ਹਰਸਿਮਰਤ ਕੌਰ ਬਾਦਲ ਨੇ ਕਿਸਾਨਾਂ ਦੇ ਲਈ ਕੇਂਦਰ ਦੀ ਵਜਾਰਤ ਤੋਂ ਅਸਤੀਫ਼ਾ ਵੀ ਦਿੱਤਾ ਸੀ ਇੰਨ੍ਹਾਂ ਹੀ ਨਹੀਂ ਸਗੋਂ ਸ਼੍ਰੋਮਣੀ ਅਕਾਲੀ ਦਲ ਦੀ ਭਾਈਵਾਲ ਪਾਰਟੀ ਭਾਜਪਾ ਨਾਲੋਂ ਵੀ ਅਕਾਲੀ ਦਲ ਨੇ ਨਾਤਾ ਤੋੜ ਲਿਆ।