ਚੰਡੀਗੜ੍ਹ:ਸ਼੍ਰੋਮਣੀ ਅਕਾਲੀ ਦਲ (Shiromani Akali Dal) ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ (President Sukhbir Singh Badal) ਨੇ ਪਾਰਟੀ ਦੇ ਬਾਜੀਗਰ ਵਿੰਗ ਦੇ ਕੋਆਰਡੀਨੇਟਰ ਸ. ਮੱਖਣ ਸਿੰਘ ਲਾਲਕਾ, ਪ੍ਰਧਾਨ ਸ. ਦਵਿੰਦਰ ਸਿੰਘ ਦਿਆਲ ਅਤੇ ਸਕੱਤਰ ਜਨਰਲ ਸ. ਗੁਰਚਰਨ ਸਿੰਘ ਰੁਪਾਣਾ ਨਾਲ ਵਿਚਾਰ ਵਟਾਂਦਰੇ ਤੋਂ ਬਾਅਦ ਵਿੰਗ ਦੇ ਜਥੇਬੰਦਕ ਢਾਂਚੇ ਦਾ ਐਲਾਨ ਕਰ ਦਿੱਤਾ। ਪਾਰਟੀ ਦੇ ਮੁੱਖ ਦਫ਼ਤਰ (Head office) ਤੋਂ ਇਸ ਬਾਰੇ ਜਾਣਕਾਰੀ ਦਿੰਦੇ ਹੋਏ ਪਾਰਟੀ ਦੇ ਸੀਨੀਅਰ ਮੀਤ ਪ੍ਰਧਾਨ ਅਤੇ ਬੁਲਾਰੇ ਡਾ. ਦਲਜੀਤ ਸਿੰਘ ਚੀਮਾ ਨੇ ਦੱਸਿਆ ਕਿ ਪਿਛਲੇ ਲੰਮੇ ਸਮੇ ਤੋਂ ਜੁੜੇ ਬਾਜੀਗਰ ਭਾਈਚਾਰੇ ਦੇ ਮਿਹਨਤੀ ਆਗੂਆਂ ਨੂੰ ਇਸ ਜਥੇਬੰਦੀ ਵਿੱਚ ਸ਼ਾਮਲ ਕੀਤਾ ਗਿਆ ਹੈ। ਜਿਨ੍ਹਾਂ ਆਗੂਆਂ ਨੂੰ ਵੱਖ-ਵੱਖ ਅਹੁਦੇਦਾਰ ਬਣਾਇਆ ਗਿਆ ਹੈ।
ਸੀਨੀਅਰ ਮੀਤ ਪ੍ਰਧਾਨ ਸ. ਮਹਿੰਦਰ ਸਿੰਘ ਮਿਹੌਣ ਪਟਿਆਲਾ, ਸ. ਅਮਰਜੀਤ ਸਿੰਘ ਜਲੰਧਰ, ਸ. ਸਤਪਾਲ ਸਿੰਘ ਲਹਿਰਾਗਾਗਾ, ਸ਼੍ਰੀ ਰਾਮ ਸਿੰਘ ਚੌਹਠ ਸਮਾਣਾ, ਸ਼੍ਰੀ ਗਿਆਨ ਚੰਦ ਨਾਮਸੌਤ ਸਾਹਨੇਵਾਲ ਅਤੇ ਸ. ਰਣਧੀਰ ਸਿੰਘ ਦੇਵੀਨਗਰ ਸਾਹਨੇਵਾਲ ਦੇ ਨਾਮ ਸ਼ਾਮਲ ਹਨ।
ਮੀਤ ਪ੍ਰਧਾਨ- ਸੂਬੇਦਾਰ ਸ਼ਾਦੀ ਰਾਮ ਪਟਿਆਲਾ ਦਿਹਾਤੀ, ਸ੍ਰੀ ਰਤਨ ਲਾਲ ਰੱਤੀ ਗੋਬਿੰਦਗੜ੍ਹ, ਸ. ਜੋਗਿੰਦਰ ਸਿੰਘ ਮੰਤਰੀ ਮਾਹੋਰਾਣਾ ਅਮਰਗੜ੍ਹ, ਸ. ਸੁਰਿੰਦਰ ਸਿੰਘ ਸ਼੍ਰੀ ਹਰਗੋਬਿੰਦਪੁਰ, ਸ. ਪੂਰਨ ਸਿੰਘ ਕਾਠਗੜ੍ਹ ਸਨੌਰ, ਸ. ਅਜੀਤ ਸਿੰਘ ਧਰਮਕੋਟ ਸਨੌਰ, ਸ. ਬਲਕਾਰ ਸਿੰਘ ਲੱਡੀ ਸੰਗਰੂਰ, ਸ. ਸਰੂਪ ਸਿੰਘ ਲੰਬੀ, ਸ. ਮਿਹਰ ਸਿੰਘ ਖਾਲਦਪੁਰ ਰੋਪੜ੍ਹ, ਸ. ਮੇਜਰ ਸਿੰਘ ਬਾਦਸ਼ਾਹਪੁਰ ਸ਼ੁਤਰਾਣਾ, ਸ. ਹਰਵਿੰਦਰ ਸਿੰਘ ਬੱਗਾ ਜੋਈਆਂ ਬੁਢਲਾਢਾ, ਸ. ਜਸਪਾਲ ਸਿੰਘ ਕਪੁੂਰਥਲਾ, ਸ. ਬਲਬੀਰ ਸਿੰਘ ਮਾਛੀਬੁੱਗਰਾਂ ਫਿਰੋਜਪੁਰ, ਸ. ਗੁਰਸੰਗਤ ਸਿੰਘ ਲਹਿਰਾਗਾਗਾ ਅਤੇ ਸ੍ਰੀ ਕ੍ਰਿਸ਼ਨ ਲਾਲ ਸੁਨਾਮ ਦੇ ਨਾਮ ਸ਼ਾਮਲ ਹਨ।