ਪੰਜਾਬ

punjab

ETV Bharat / city

ਅਮੂਲ ਦੇ ਗਾਹਕਾਂ ਨੂੰ ਵੱਡਾ ਝਟਕਾ, ਦੁੱਧ ਦੀ ਕੀਮਤ ਵਿੱਚ ਮੁੜ ਵਾਧਾ - Amul milk price

ਤਿਉਹਾਰ ਦੇ ਸੀਜ਼ਨ ਵਿੱਚ ਆਮ ਆਦਮੀ ਦੀ ਜੇਬਾਂ ਉੱਤੇ ਕਾਫੀ ਅਸਰ ਪੈਣ ਵਾਲਾ ਹੈ। ਦੱਸ ਦਈਏ ਕਿ ਅਮੁਲ ਡੇਅਰੀ ਵੱਲੋਂ ਦੁੱਧ ਦੀਆਂ ਕੀਮਤਾਂ ਵਿੱਚ 2 ਰੁਪਏ ਪ੍ਰਤੀ ਲੀਟਰ ਵਾਧਾ ਕਰ ਦਿੱਤਾ ਹੈ।

Amul milk price hiked
ਅਮੂਲ ਦੇ ਗਾਹਕਾਂ ਨੂੰ ਵੱਡਾ ਝਟਕਾ

By

Published : Oct 15, 2022, 12:20 PM IST

Updated : Oct 15, 2022, 1:11 PM IST

ਚੰਡੀਗੜ੍ਹ: ਅਮੁਲ ਡੇਅਰੀ (Amul Dairy) ਨੇ ਸ਼ਨੀਵਾਰ ਨੂੰ ਦੁੱਧ ਦੀ ਕੀਮਤਾਂ ਵਿੱਚ ਇਜਾਫਾ ਕਰ ਦਿੱਤਾ ਹੈ। ਮਿਲੀ ਜਾਣਕਾਰੀ ਮੁਤਾਬਿਕ ਕੰਪਨੀ ਨੇ ਦੁੱਧ ਦੀ ਕੀਮਤ ਵਿੱਚ 2 ਰੁਪਏ ਪ੍ਰਤੀ ਲੀਟਰ ਦਾ ਵਾਧਾ ਕੀਤਾ ਹੈ। ਨਵੀਆਂ ਕੀਮਤਾਂ ਲਾਗੂ ਹੋਣ ਤੋਂ ਬਾਅਦ ਹੁਣ ਅਮੂਲ ਦਾ ਦੁੱਧ 63 ਰੁਪਏ ਪ੍ਰਤੀ ਲੀਟਰ ਦੇ ਹਿਸਾਬ ਨਾਲ ਮਿਲੇਗਾ। ਅਮੁਲ ਡੇਅਰੀ ਵੱਲੋਂ ਵਧਾਈਆਂ ਗਈਆਂ ਕੀਮਤਾਂ ਦਾ ਅਸਰ ਲੋਕਾਂ ਦੀ ਜੇਬਾਂ ਉੱਤੇ ਪਵੇਗਾ।

ਮੀਡੀਆ ਰਿਪੋਰਟਾਂ ਦੀ ਮੰਨੀਏ ਤਾਂ ਮਾਹਰਾਂ ਦਾ ਕਹਿਣਾ ਹੈ ਕਿ ਪਸ਼ੂਆਂ ਦੀ ਖੁਰਾਕ ਦੀਆਂ ਕੀਮਤਾਂ ਵਿੱਚ ਭਾਰੀ ਵਾਧੇ ਕਾਰਨ ਡੇਅਰੀ ਫਾਰਮ ਦੁੱਧ ਦੀਆਂ ਕੀਮਤਾਂ ਵਿੱਚ ਵਾਧਾ ਕਰ ਰਹੇ ਹਨ। ਥੋਕ ਮਹਿੰਗਾਈ ਦਰ ਦੇ ਅੰਕੜਿਆਂ ਮੁਤਾਬਕ ਚਾਰੇ ਦੀ ਮਹਿੰਗਾਈ ਦਰ 25 ਫੀਸਦੀ ਤੋਂ ਉਪਰ ਬਣੀ ਹੋਈ ਹੈ। ਚਾਰਾ ਮਹਿੰਗਾ ਹੋਣ ਕਾਰਨ ਦੁੱਧ ਉਤਪਾਦਨ ਦੀ ਲਾਗਤ ਵਧ ਰਹੀ ਹੈ ਅਤੇ ਪਸ਼ੂ ਮਾਲਕਾਂ ਦਾ ਮੁਨਾਫ਼ਾ ਘਟ ਰਿਹਾ ਹੈ।

ਇਹ ਵੀ ਪੜੋ:ਮਾਨ ਸਰਕਾਰ ਦਾ ਵੱਡਾ ਫੈਸਲਾ: CM ਦੇ ਦਫਤਰ ’ਚ ਮਹਿਮਾਨ ਨਿਵਾਜ਼ੀ ਬੰਦ

Last Updated : Oct 15, 2022, 1:11 PM IST

ABOUT THE AUTHOR

...view details