ਚੰਡੀਗੜ੍ਹ: ਐਡਵੋਕੇਟ ਜਨਰਲ ਏਪੀਐਸ ਦਿਓਲ (Advocate General APS Deol) ਨੇ ਕਿਹਾ ਹੈ ਕਿ ਨਵਜੋਤ ਸਿੰਘ ਸਿੱਧੂ ਆਪਣੇ ਰਾਜਸੀ ਸਾਥੀਆਂ ਤੋਂ ਅੱਗੇ ਲੰਘਣ ਲਈ ਝੂਠੀਆਂ ਗੱਲਾਂ ਫੈਲਾਅ ਰਹੇ ਹਨ (Sidhu giving misinformation) , ਜਿਸ ਨਾਲ ਪਾਰਟੀ ਦੇ ਅਕਸ਼ ਨੂੰ ਢਾਹ ਲੱਗ ਰਹੀ ਹੈ। ਉਨ੍ਹਾਂ ਕਿਹਾ ਕਿ ਨਵਜੋਤ ਸਿੱਧੂ ਸਰਕਾਰ ਤੇ ਏਜੀ ਦਫਤਰ ਦੇ ਕੰਮਕਾਜ ਵਿੱਚ ਵਿਘਣ ਪਾ ਰਹੇ ਹਨ। ਇਥੇ ਇੱਕ ਬਿਆਨ ਜਾਰੀ ਕਰਕੇ ਏਪੀਐਸ ਦਿਓਲ ਨੇ ਕਿਹਾ ਹੈ ਕਿ ਡਰੱਗਜ਼ ਮਾਮਲੇ ਤੇ ਬੇਅਦਬੀ ਮਾਮਲੇ ਵਿੱਚ ਏਜੀ ਦਫਤਰ ਤੇ ਸਰਕਾਰ ਵੱਲੋਂ ਕੀਤੇ ਜਾ ਰਹੇ ਉਪਰਾਲਿਆਂ ਨੂੰ ਲੀਹੋਂ ਲਾਹੁਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
ਏਜੀ ਨੇ ਕਿਹਾ ਹੈ ਕਿ ਰਾਜਸੀ ਲਾਹਾ ਲੈਣ ਲਈ ਹੀ ਨਵਜੋਤ ਸਿੱਧੂ ਅਜਿਹਾ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਉਹ ਵਾਰ-ਵਾਰ ਸਰਕਾਰ ਤੇ ਏਜੀ ਦਫਤਰ ਦੇ ਕੰਮਕਾਜ ਵਿੱਚ ਵਿਘਣ ਪਾ ਰਹੇ ਹਨ। ਦੂਜੇ ਪਾਸੇ ਸੂਬਾ ਸਰਕਾਰ ਡਰੱਗਜ਼ ਕੇਸ (Drugs matter) ਤੇ ਬੇਅਦਬੀ ਕੇਸ (Sacrilege case) ਵਿੱਚ ਨਿਆਂ ਦਿਵਾਉਣ ਲਈ ਪੂਰੀ ਵਾਹ ਲਾ ਰਹੀ ਹੈ ਪਰ ਸਿੱਧੂ ਦੀ ਦਖ਼ਲ ਅੰਦਾਜੀ ਨਾਲ ਇਹ ਉਪਰਾਲੇ ਲੀਹੋਂ ਲਾਹੇ ਜਾ ਰਹੇ ਹਨ। ਦਿਓਲ ਨੇ ਕਿਹਾ ਕਿ ਨਵਜੋਤ ਸਿੱਧੂ ਰਾਜਸੀ ਲਾਹਾ ਲੈਣ ਲਈ ਗਲਤ ਸੂਚਨਾ ਦੇ ਰਹੇ ਹਨ।
ਏਪੀਐਸ ਦਿਓਲ ਨੇ ਕਿਹਾ ਕਿ ਆਉਂਦੀਆਂ ਵਿਧਾਨ ਸਭਾ ਚੋਣਾਂ ਵਿੱਚ ਨਿਜੀ ਰਾਜਸੀ ਹਿੱਤ ਸਾਧਣ ਲਈ ਕਾਂਗਰਸ ਪਾਰਟੀ ਦੀ ਕਾਰਗੁਜਾਰੀ ਨੂੰ ਢਾਹ ਲਾਈ ਜਾ ਰਹੀ ਹੈ ਤੇ ਇਸ ਲਈ ਐਡਵੋਕੇਟ ਜਨਰਲ ਦਫਤਰ ਦਾ ਰਾਜਨੀਤੀਕਰਣ ਵੀ ਕੀਤਾ ਜਾ ਰਿਹਾ ਹੈ। ਜਿਕਰਯੋਗ ਹੈ ਕਿ ਸਿੱਧੂ ਵੱਲੋਂ ਏਪੀਐਸ ਦਿਓਲ ਦੀ ਐਡਵੋਕੇਟ ਜਨਰਲ ਵਜੋਂ ਨਿਯੁਕਤੀ ਦਾ ਖੁੱਲ੍ਹੇ ਤੌਰ ‘ਤੇ ਵਿਰੋਧ ਕੀਤਾ ਜਾ ਰਿਹਾ ਹੈ ਤੇ ਇਸੇ ਕਾਰਨ ਉਨ੍ਹਾਂ ਪ੍ਰਧਾਨਗੀ ਤੋਂ ਅਸਤੀਫਾ ਦੇ ਦਿੱਤਾ ਸੀ, ਜਿਹੜਾ ਕਿ ਉਨ੍ਹਾਂ ਨੇ ਵਾਪਸ ਲੈ ਲਿਆ ਹੈ।