ਚੰਡੀਗੜ੍ਹ:ਆਮ ਆਦਮੀ ਪਾਰਟੀ 'ਤੇ ਪੰਜਾਬ 'ਚ ਸਦਭਾਵਨਾ ਨੂੰ ਭੰਗ ਕਰਨ ਦਾ ਇਲਜ਼ਾਮ ਲੱਗਾ ਹੈ। 'ਆਪ' ਦੇ ਸੰਸਥਾਪਕ ਮੈਂਬਰਾਂ 'ਚੋਂ ਇਕ ਰਹੇ ਡਾਕਟਰ ਕੁਮਾਰ ਵਿਸ਼ਵਾਸ ਨੇ 'ਆਪ' ਕਨਵੀਨਰ ਅਰਵਿੰਦ ਕੇਜਰੀਵਾਲ ਦਾ ਨਾਂ ਲਏ ਬਿਨਾਂ ਉਨ੍ਹਾਂ 'ਤੇ ਗੰਭੀਰ ਇਲਜ਼ਾਮ ਲਾਏ ਹਨ। ਅੱਜ ਸਾਡੇ ਸਾਹਮਣੇ ਰਾਸ਼ਟਰੀ ਸੁਰੱਖਿਆ ਨਾਲ ਜੁੜਿਆ ਜਾਂ ਪੰਜਾਬ ਦੀ ਰਾਜਨੀਤੀ ਵਿੱਚ ਇੱਕ ਨਵਾਂ ਮੋੜ ਦੇਣ ਵਾਲਾ ਇੱਕ ਬਹੁਤ ਹੀ ਗੰਭੀਰ ਮੁੱਦਾ ਹੈ ਅਤੇ ਚੋਣਾਂ ਲੜਨ ਵਾਲਿਆਂ ਲਈ ਦੇਸ਼ ਦੀ ਸੁਰੱਖਿਆ ਨਾਲੋਂ ਸੱਤਾ ਅਤੇ ਕੁਰਸੀ ਵੱਡੀ ਹੈ। 'ਆਪ' ਦੇ ਸੰਸਥਾਪਕ ਡਾਕਟਰ ਕੁਮਾਰ ਵਿਸ਼ਵਾਸ ਨੇ ਸਨਸਨੀਖੇਜ਼ ਖੁਲਾਸੇ ਕੀਤੇ ਹਨ ਜੋ ਕਈ ਸਵਾਲ ਖੜ੍ਹੇ ਕਰ ਰਹੇ ਹਨ। ਜਿਸ ਤੋਂ ਬਾਅਦ ਵੱਖ-ਵੱਖ ਵਿਰੋਧੀ ਕੇਜਰੀਵਾਲ ਖਿਲਾਫ਼ ਮੈਦਾਨ ਵਿੱਚ ਉਤਰੇ ਹਨ।
ਸੁਰਜੇਵਾਲਾ
ਕਾਂਗਰਸ ਦੇ ਕੌਮੀ ਜਨਰਲ ਸਕੱਤਰ ਰਣਦੀਪ ਸਿੰਘ ਸੁਰਜੇਵਾਲਾ ਨੇ ਕਿਹਾ ਕਿ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦਾ ਖੁਲਾਸਾ ਕੁਮਾਰ ਵਿਸ਼ਵਾਸ ਨੇ ਕਰ ਦਿੱਤਾ ਹੈ। ਜਿਸ ਨੇ ਸਨਸਨੀਖੇਜ਼ ਅਤੇ ਦਿਲ ਦਹਿਲਾ ਦੇਣ ਵਾਲੇ ਖੁਲਾਸੇ ਕੀਤੇ ਹਨ। ਜਿਸ ਤੋਂ ਬਾਅਦ ਅਰਵਿੰਦ ਕੇਜਰੀਵਾਲ ਕਟਹਿਰੇ ਵਿੱਚ ਖੜ੍ਹਾ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਕੇਜਰੀਵਾਲ ਨੂੰ ਪੰਜਾਬ ਅਤੇ ਦੇਸ਼ ਦੇ ਜਨਤਾ ਨੂੰ ਜਵਾਬ ਦੇਣਾ ਹੋਵੇਗਾ। ਉਨ੍ਹਾਂ ਕਿਹਾ ਕਿ ਕੇਜਰੀਵਾਲ 'ਤੇ ਸੰਵਿਧਾਨ ਦੀ ਅਖੰਡਤਾ 'ਤੇ ਸਵਾਲ ਉੱਠ ਰਹੇ ਹਨ।
- ਉਨ੍ਹਾਂ ਨੇ ਕਿਹਾ ਕਿ ਵੱਖਵਾਦੀਆਂ ਨਾਲ ਸਬੰਧਾਂ ਦੀ ਕੀ ਭੂਮਿਕਾ ਹੈ?
- ਕੀ ਅਰਵਿੰਦ ਕੇਜਰੀਵਾਲ ਨੂੰ ਵੱਖਵਾਦੀ ਜਥੇਬੰਦੀਆਂ, ਖਾਲਿਸਤਾਨ ਨਾਲ ਜੁੜੇ ਲੋਕਾਂ ਨੇ ਚੋਣਾਂ ਵਿੱਚ ਲਿਆ?
- ਕੀ ਲੁਧਿਆਣਾ ਮੋੜ ਮੰਡੀ ਦੇ ਬੰਬ ਧਮਾਕੇ ਉਸ ਨੇ ਹੀ ਕਰਵਾਏ?
- ਕੀ ਚੋਰ ਸੱਤਾ ਦੇ ਦਰਵਾਜ ਤੇ ਕਾਬਿਜ ਹੋਣਾ ਚਾਹੁੰਦੇ ਹਨ ਜਾਂ ਫਿਰ ਸ਼ਾਜਿਸ਼ ਰਚ ਕੇ ਦਿੱਲੀ ਦੇ ਜਰੀਏ ਪੰਜਾਬ ਨੂੰ ਚਲਾਉਣਾ ਚਾਹੁੰਦੇ ਹਨ?
- ਕੇਜਰੀਵਾਲ ਦੇ ਲਈ ਪੰਜਾਬ, ਵੱਡਾ ਹੈ ਜਾਂ ਫਿਰ ਕੁਰਸੀ ਅਤੇ ਸੱਤਾ ਵੱਡੀ ਹੈ?
- ਇਨ੍ਹਾਂ ਗੱਲਾਂ ਦਾ ਜਵਾਬ ਕੇਜਰੀਵਾਲ ਨੂੰ ਦੇਣਾ ਹੋਵੇਗਾ, ਕੀ ਪੰਜਾਬ ਦੇ ਲੋਕ ਉਨ੍ਹਾਂ 'ਤੇ ਵਿਸ਼ਵਾਸ ਕਰਨਗੇ?
ਹਰੀਸ਼ ਚੌਧਰੀ
ਕਾਂਗਰਸ ਦੇ ਕੌਮੀ ਜਨਰਲ ਸਕੱਤਰ ਅਤੇ ਪੰਜਾਬ ਮਾਮਲਿਆਂ ਦੇ ਇੰਚਾਰਜ ਹਰੀਸ਼ ਚੌਧਰੀ ਨੇ ਕਿਹਾ ਕਿ ਕੁਮਾਰ ਵਿਸ਼ਵਾਸ ਚਾਹੁੰਦੇ ਹਨ ਕਿ ਅਰਵਿੰਦ ਕੇਜਰੀਵਾਲ ਆਪਣੀ ਰਾਜਨੀਤੀ ਵੰਡ ਦੇ ਆਧਾਰ 'ਤੇ ਕਰਨਾ ਚਾਹੁੰਦ ਹਨ। ਉਨ੍ਹਾਂ ਕਿਹਾ ਕਿ ਪੰਜਾਬ 'ਚ ਸਰਕਾਰ ਬਣਾਉਣ ਲਈ ਅਰਵਿੰਦ ਕੇਜਰੀਵਾਲ ਨੇ ਕਿਹੜੀਆਂ ਤਾਕਤਾਂ ਦਾ ਸਾਥ ਦਿੱਤਾ ਹੈ। ਉਹ ਡਰ ਅਤੇ ਭੈਅ ਰਾਹੀਂ ਰਾਜਨੀਤੀ ਕਰਨਾ ਚਾਹੁੰਦਾ ਹੈ। ਕੋਈ ਬੋਲਣਾ ਤਾਂ ਦੂਰ ਅਜਿਹਾ ਸੋਚ ਵੀ ਕਿਵੇਂ ਸਕਦਾ ਹੈ, ਕਿਸੇ ਵਿਅਕਤੀ ਦਾ ਸਭ ਤੋਂ ਨਜ਼ਦੀਕੀ ਸਹਿਯੋਗੀ ਰਹਿ ਚੁੱਕੇ ਅਲਗਾਓਵਾਦੀ, ਖਾਲੀਸਤਾਨੀਆਂ ਦੇ ਨਾਲ ਸੰਬੰਧ ਰਹੇ ਤਾਂ ਇਸ 'ਤੇ ਕੀ ਦੇਸ਼ ਦ੍ਰੋਹ ਦਾ ਮਾਮਲਾ ਦਰਜ ਨਹੀਂ ਹੋਣਾ ਚਾਹੀਦਾ। ਉਨ੍ਹਾਂ ਕਿਹਾ ਕਿ ਕੇਜਰੀਵਾਲ ਨੂੰ ਮਿਲਣ ਵਾਲੇ ਫੰਡ 'ਤੇ ਸਵਾਲ ਉਠਾਉਂਦੇ ਰਹੇ ਹਨ ਅਤੇ ਅੱਜ ਵੀ ਉੱਠ ਰਹੇ ਹਨ। ਉਨ੍ਹਾਂ ਕਿਹਾ ਕਿ ਮੈਂ ਕੇਜਰੀਵਾਲ ਤੋਂ ਪੁੱਛਣਾ ਚਾਹੁੰਦਾ ਹਾਂ ਕਿ ਆਮ ਆਦਮੀ ਪਾਰਟੀ ਨੂੰ ਵਿਦੇਸ਼ਾਂ ਤੋਂ ਫੰਡ ਮਿਲਦਾ ਹੈ ਜਾਂ ਨਹੀਂ। ਉਨ੍ਹਾਂ ਕਿਹਾ ਕਿ ਮੋਦੀ ਅਤੇ ਕੇਜਰੀਵਾਲ ਦੋਵੇਂ ਭਾਈ-ਭਾਈ ਹਨ। ਉਨ੍ਹਾਂ ਕਿਹਾ ਕੀ ਜਨਤਾ ਨੂੰ ਇਨ੍ਹਾਂ ਦੋਵਾਂ ਦਾ ਸਮਝੋਤਾ ਨਜ਼ਰ ਨਹੀਂ ਆਉਂਦਾ।
ਹਰਦੀਪ ਪੁਰੀ