ਪੰਜਾਬ

punjab

ETV Bharat / city

ਸੰਗਰੂਰ ਜ਼ਿਮਨੀ ਚੋਣਾਂ ਵਿੱਚ ਹੋਈ ਹਾਰ ਤੋਂ ਬਾਅਦ ਮੁੱਖ ਮੰਤਰੀ ਮਾਨ ਨੇ ਕਿਹਾ, ਲੋਕਾਂ ਦਾ... - ਸਿਮਰਨਜੀਤ ਸਿੰਘ ਮਾਨ ਦੀ ਹੋਈ ਜਿੱਤ

ਸੰਗਰੂਰ ਜ਼ਿਮਨੀ ਚੋਣਾਂ ਵਿੱਚ ਹੋਈ ਹਾਰ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਮਾਨ ਨੇ ਟਵੀਟ ਕਰਦੇ ਹੋਏ ਲਿਖਿਆ ਕਿ ‘ਸੰਗਰੂਰ ਦੇ ਲੋਕਾਂ ਦਾ ਫ਼ਤਵਾ ਸਿਰ-ਮੱਥੇ …ਮੈਂ ਪੰਜਾਬ ਦੀ ਤਰੱਕੀ ਅਤੇ ਖ਼ੁਸ਼ਹਾਲੀ ਲਈ ਦਿਨ ਰਾਤ ਇਮਾਨਦਾਰੀ ਨਾਲ ਮਿਹਨਤ ਕਰ ਰਿਹਾਂ ਹਾਂ ਅਤੇ ਹੋਰ ਮਿਹਨਤ ਕਰਾਂਗਾ…ਮੈਂ ਤੁਹਾਡਾ ਬੇਟਾ ਹਾਂ ਅਤੇ ਤੁਹਾਡੇ ਪਰਿਵਾਰਾਂ ਦੇ ਭਵਿੱਖ ਨੂੰ ਰੌਸ਼ਨ ਬਣਾਉਣ ਲਈ ਕੋਈ ਕਸਰ ਨਹੀ ਰਹਿਣ ਦੇਵਾਂਗਾ…’

ਸੰਗਰੂਰ ਜ਼ਿਮਨੀ ਚੋਣਾਂ ਵਿੱਚ ਹੋਈ ਹਾਰ
ਸੰਗਰੂਰ ਜ਼ਿਮਨੀ ਚੋਣਾਂ ਵਿੱਚ ਹੋਈ ਹਾਰ

By

Published : Jun 26, 2022, 6:08 PM IST

ਚੰਡੀਗੜ੍ਹ:ਸੰਗਰੂਰ ਜ਼ਿਮਨੀ ਚੋਣਾਂ ਵਿੱਚ ਹੋਈ ਹਾਰ ਤੋਂ ਬਾਅਦ ਵੱਖ-ਵੱਖ ਸਿਆਸੀ ਆਗੂਆਂ ਦੇ ਬਿਆਨ ਸਾਹਮਣੇ ਆ ਰਹੇ ਹਨ ਤੇ ਸਿਆਸੀ ਆਗੂ ਆਮ ਆਦਮੀ ਪਾਰਟੀ ਦੀ ਸਰਕਾਰ ’ਤੇ ਸਵਾਲ ਖੜ੍ਹੇ ਕਰ ਰਹੇ ਹਨ। ਸਿਆਸੀ ਆਗੂ ਕਹਿ ਰਹੇ ਹਨ ਕਿ ਲੋਕਾਂ ਦਾ ਆਪ ਦੀ ਸਰਕਾਰ ਤੋਂ ਮੋਹ ਭੰਗ ਹੋ ਗਿਆ ਹੈ, ਜਿਸ ਕਾਰਨ ਸੰਗਰੂਰ ਵਿੱਚ ਆਪ ਦੀ ਹਾਰ ਹੋਈ ਹੈ। ਉਥੇ ਹੀ ਸੰਗਰੂਰ ਵਿੱਚ ਹੋਈ ਹਾਰ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਮਾਨ ਨੇ ਟਵੀਟ ਕੀਤਾ ਹੈ।

ਇਹ ਵੀ ਪੜੋ:23 ਸਾਲਾਂ ਦੇ ਲੰਬੇ ਵਕਫ਼ੇ ਤੋਂ ਬਾਅਦ ਤੀਜੀ ਵਾਰ ਸੰਗਰੂਰ ਸੀਟ ਤੋਂ ਜਿੱਤੇ ਮਾਨ, ਜਾਣੋ ਕਿਉਂ ਛੱਡੀ ਸੀ IPS ਦੀ ਨੌਕਰੀ...

ਮਾਨ ਨੇ ਕੀਤਾ ਟਵੀਟ:ਸੰਗਰੂਰ ਜ਼ਿਮਨੀ ਚੋਣਾਂ ਵਿੱਚ ਹੋਈ ਹਾਰ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਮਾਨ ਨੇ ਟਵੀਟ ਕਰਦੇ ਹੋਏ ਲਿਖਿਆ ਕਿ ‘ਸੰਗਰੂਰ ਦੇ ਲੋਕਾਂ ਦਾ ਫ਼ਤਵਾ ਸਿਰ-ਮੱਥੇ …ਮੈਂ ਪੰਜਾਬ ਦੀ ਤਰੱਕੀ ਅਤੇ ਖ਼ੁਸ਼ਹਾਲੀ ਲਈ ਦਿਨ ਰਾਤ ਇਮਾਨਦਾਰੀ ਨਾਲ ਮਿਹਨਤ ਕਰ ਰਿਹਾਂ ਹਾਂ ਅਤੇ ਹੋਰ ਮਿਹਨਤ ਕਰਾਂਗਾ…ਮੈਂ ਤੁਹਾਡਾ ਬੇਟਾ ਹਾਂ ਅਤੇ ਤੁਹਾਡੇ ਪਰਿਵਾਰਾਂ ਦੇ ਭਵਿੱਖ ਨੂੰ ਰੌਸ਼ਨ ਬਣਾਉਣ ਲਈ ਕੋਈ ਕਸਰ ਨਹੀ ਰਹਿਣ ਦੇਵਾਂਗਾ…’

ਸਿਮਰਨਜੀਤ ਸਿੰਘ ਮਾਨ ਦੀ ਹੋਈ ਜਿੱਤ: ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਉਮੀਦਵਾਰ ਸਿਮਰਨਜੀਤ ਸਿੰਘ ਮਾਨ ਸੰਗਰੂਰ ਲੋਕ ਸਭਾ ਸੀਟ ਤੋਂ ਜਿੱਤ ਗਏ ਹਨ। ਸਿਮਰਨਜੀਤ ਸਿੰਘ ਮਾਨ ਨੂੰ 253154 ਵੋਟਾਂ, ਆਪ ਦੇ ਗੁਰਮੇਲ ਸਿੰਘ ਦੂਜੇ ਨੰਬਰ 'ਤੇ ਰਹੇ, ਜਿਨ੍ਹਾਂ ਨੂੰ 2,47, 332, ਵੋਟਾਂ ਜਦਕਿ ਤੀਜੇ ਨੰਬਰ 'ਤੇ ਕਾਂਗਰਸ ਦੇ ਦਲਵੀਰ ਗੋਲਡੀ ਨੂੰ 79,668 ਵੋਟਾਂ, ਚੌਥੇ ਨੰਬਰ 'ਤੇ ਭਾਜਪਾ ਦੇ ਕੇਵਲ ਢਿੱਲੋਂ ਨੂੰ 66, 298 ਵੋਟਾਂ ਅਤੇ ਪੰਜਵੇਂ ਸਥਾਨ 'ਤੇ ਅਕਾਲੀ ਦਲ ਦੇ ਬੀਬੀ ਕਮਲਦੀਪ ਕੌਰ ਨੂੰ 44, 428 ਵੋਟਾਂ ਪਈਆਂ ਹਨ। 23 ਸਾਲਾਂ ਦੇ ਲੰਬੇ ਵਕਫ਼ੇ ਤੋਂ ਬਾਅਦ ਹੁਣ ਉਹ ਤੀਜੀ ਵਾਰ ਸੰਗਰੂਰ ਸੀਟ ਤੋਂ ਜਿੱਤੇ ਹਨ।

31 ਸਾਲਾਂ ਬਾਅਦ ਸਭ ਤੋਂ ਘੱਟ ਵੋਟਿੰਗ, 'ਆਪ' ਨੂੰ ਨੁਕਸਾਨ:ਸੰਗਰੂਰ ਸੀਟ 'ਤੇ 31 ਸਾਲਾਂ ਬਾਅਦ ਸਭ ਤੋਂ ਘੱਟ 45.50% ਵੋਟਿੰਗ ਦਰਜ ਕੀਤੀ ਗਈ। ਇਸ ਤੋਂ ਪਹਿਲਾਂ 1991 ਵਿੱਚ 10.9% ਵੋਟਿੰਗ ਹੋਈ ਸੀ। ਇਸ ਨੂੰ ਲੈ ਕੇ ਆਗੂਆਂ ਦੀ ਚਿੰਤਾ ਵਧ ਗਈ ਹੈ। ਖਾਸ ਕਰਕੇ ਜਦੋਂ ਭਗਵੰਤ ਮਾਨ ਇੱਥੋਂ ਲਗਾਤਾਰ 2 ਵਾਰ ਚੋਣ ਜਿੱਤੇ ਤਾਂ 2014 ਵਿੱਚ 77.21% ਅਤੇ 2019 ਵਿੱਚ 72.40% ਵੋਟਿੰਗ ਹੋਈ। ਇਸ ਵਾਰ ਘੱਟ ਵੋਟਿੰਗ ਤੋਂ ਸਾਫ਼ ਹੈ ਕਿ ਸਰਕਾਰ ਚਲਾ ਰਹੀ ਆਮ ਆਦਮੀ ਪਾਰਟੀ ਨੂੰ ਨੁਕਸਾਨ ਹੋਇਆ ਹੈ।

ਇਹ ਵੀ ਪੜੋ:ਜਿੱਤ ਤੋਂ ਬਾਅਦ ਸਿਮਰਨਜੀਤ ਮਾਨ ਦਾ ਵਿਰੋਧੀਆਂ ’ਤੇ ਹਮਲਾ, ਸੁਣੋ ਲੋਕਸਭਾ 'ਚ ਕਿਹੜੇ ਮੁੱਦੇ ਚੁੱਕਣਗੇ ਮਾਨ ?

ABOUT THE AUTHOR

...view details