ਪੰਜਾਬ

punjab

ਕੈਪਟਨ ਦੇ ਕਈ ਕਰੀਬੀ ਅਧਿਕਾਰੀਆਂ ਨੇ ਵੀ ਦਿੱਤਾ ਅਸਤੀਫ਼ਾ

By

Published : Sep 19, 2021, 8:16 AM IST

ਪੰਜਾਬ ਸਰਕਾਰ ਵੱਲੋਂ ਹਾਈਕੋਰਟ 'ਚ ਐਡਵੋਕੇਟ ਜਨਰਲ ਦਾ ਅਹੁੱਦਾ ਸੰਭਾਲ ਰਹੇ ਸਨ, ਜਿਸ ਅਹੁੱਦੇ ਤੋਂ ਉਨ੍ਹਾਂ ਨੇ ਅੱਜ ਅਸਤੀਫਾ ਦੇ ਦਿੱਤਾ ਹੈ। ਉਥੇ ਹੀ ਨਵਜੋਤ ਸਿੱਧੂ (Navjot Sidhu) ਨੇ ਕਈ ਵਾਰ ਐਡਵੋਕੇਟ ਜਨਰਲ ਅਤੁਲ ਨੰਦਾ (Advocate General Atul Nanda) ਦੀ ਕਾਰਗੁਜ਼ਾਰੀ ’ਤੇ ਸਵਾਲ ਖੜੇ ਕੀਤੇ ਸਨ।

ਕੈਪਟਨ ਤੋਂ ਬਾਅਦ ਐਡਵੋਕੇਟ ਜਨਰਲ ਅਤੁਲ ਨੰਦਾ ਨੇ ਵੀ ਦਿੱਤਾ ਅਸਤੀਫ਼ਾ
ਕੈਪਟਨ ਤੋਂ ਬਾਅਦ ਐਡਵੋਕੇਟ ਜਨਰਲ ਅਤੁਲ ਨੰਦਾ ਨੇ ਵੀ ਦਿੱਤਾ ਅਸਤੀਫ਼ਾ

ਚੰਡੀਗੜ੍ਹ: ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ (Capt. Amarinder Singh) ਦੇ ਅਸਤੀਫੇ ਤੋਂ ਬਾਅਦ ਐਡਵੋਕੇਟ ਜਨਰਲ ਅਤੁਲ ਨੰਦਾ (Advocate General Atul Nanda) ਨੇ ਵੀ ਅਸਤੀਫਾ ਦੇ ਦਿੱਤਾ ਹੈ। ਉਥੇ ਹੀ ਕੈਪਟਨ ਅਮਰਿੰਦਰ ਸਿੰਘ (Capt. Amarinder Singh) ਚੀਫ਼ ਪ੍ਰਿੰਸੀਪਲ ਸਕੱਤਰ ਸੁਰੇਸ਼ ਕੁਮਾਰ ਨੇ ਵੀ ਅਸਤੀਫ਼ਾ ਦੇ ਦਿੱਤਾ ਹੈ।

ਇਹ ਵੀ ਪੜੋ: ਅੱਜ ਮੁੜ ਹੋਵੇਗੀ CLP ਦੀ ਮੀਟਿੰਗ, ਮੁੱਖ ਮੰਤਰੀ ਚਿਹਰੇ 'ਤੇ ਲੱਗੇਗੀ ਮੋਹਰ !

ਦੱਸ ਦੇਈਏ ਕਿ ਉਹ ਪੰਜਾਬ ਸਰਕਾਰ ਵੱਲੋਂ ਹਾਈਕੋਰਟ 'ਚ ਐਡਵੋਕੇਟ ਜਨਰਲ ਦਾ ਅਹੁੱਦਾ ਸੰਭਾਲ ਰਹੇ ਸਨ, ਜਿਸ ਅਹੁੱਦੇ ਤੋਂ ਉਨ੍ਹਾਂ ਨੇ ਅੱਜ ਅਸਤੀਫਾ ਦੇ ਦਿੱਤਾ ਹੈ। ਉਥੇ ਹੀ ਨਵਜੋਤ ਸਿੱਧੂ (Navjot Sidhu) ਨੇ ਕਈ ਵਾਰ ਐਡਵੋਕੇਟ ਜਨਰਲ ਅਤੁਲ ਨੰਦਾ (Advocate General Atul Nanda) ਦੀ ਕਾਰਗੁਜ਼ਾਰੀ ’ਤੇ ਸਵਾਲ ਖੜੇ ਕੀਤੇ ਸਨ।

ਦੱਸ ਦਈਏ ਕਿ ਇਸ ਤੋਂ ਪਹਿਲਾਂ ਕੈਪਟਨ ਅਮਰਿੰਦਰ ਸਿੰਘ (Capt. Amarinder Singh) ਨੇ ਪ੍ਰਮੁੱਖ ਸਕੱਤਰ ਸੁਰੇਸ਼ ਕੁਮਾਰ (Suresh Kumar), ਸਲਾਹਾਕਾਰ ਸੰਦੀਪ ਸੰਧੂ (Sandeep Sandhu) ਨੇ ਅਸਤੀਫ਼ਾ ਦੇ ਦਿੱਤਾ ਸੀ। ਇਸ ਤੋਂ ਪਹਿਲਾਂ ਕੈਪਟਨ ਅਮਰਿੰਦਰ ਸਿੰਘ (Capt. Amarinder Singh) ਨੇ ਰਾਜਪਾਲ ਨੂੰ ਆਪਣਾ ਅਸਤੀਫ਼ਾ ਸੌਂਪ ਦਿੱਤਾ ਸੀ ਜਿਸ ਤੋਂ ਮਗਰੋਂ ਹੁਣ ਪੰਜਾਬ ਨੂੰ ਨਵਾਂ ਮੁੱਖ ਮੰਤਰੀ ਮਿਲੇਗਾ।

ਮੁੜ ਸੱਦੀ ਗਈ ਸੀਐਲਪੀ

ਸੂਤਰਾਂ ਦਾ ਕਹਿਣਾ ਕਿ ਮੁੜ ਸੀਐਲਪੀ ਦੀ ਮੀਟਿੰਗ ਕਾਂਗਰਸ ਭਵਨ ਚੰਡੀਗੜ੍ਹ(Congress Bhawan Chandigarh) 'ਚ 19 ਸਤੰਬਰ ਨੂੰ 11 ਵਜੇ ਸੱਦੀ ਗਈ ਹੈ। ਜਿਸ 'ਚ ਸਾਰੇ ਵਿਧਾਇਕਾਂ ਨੂੰ ਸ਼ਾਮਲ ਹੋਣ ਲਈ ਕਿਹਾ ਗਿਆ ਹੈ। ਸੀਐਲਪੀ ਦੀ ਇਸ ਮੀਟਿੰਗ 'ਚ ਪੰਜਾਬ ਕਾਂਗਰਸ ਇੰਚਾਰਜ ਹਰੀਸ਼ ਰਾਵਤ, ਕਮੇਟੀ ਨਿਗਰਾਣ ਅਜੈ ਮਾਨਕ ਅਤੇ ਹਰੀਸ਼ ਚੌਧਰੀ ਮੌਜੂਦ ਰਹਿਣਗੇ। ਇਸ ਦੇ ਨਾਲ ਹੀ ਸੂਤਰਾਂ ਦਾ ਕਹਿਣਾ ਕਿ ਮੁੱਖ ਮੰਤਰੀ ਦੀ ਚੋਣ ਕਰਨ ਦਾ ਆਖ਼ਰੀ ਫੈਸਲਾ ਹਾਈਕਮਾਨ ਦਾ ਹੀ ਹੋਵੇਗਾ।

ਇਹ ਵੀ ਪੜੋ: ‘ਸਾਢੇ ਚਾਰ ਸਾਲ ਕੈਪਟਨ ਦੇ ਨਾਲ-ਨਾਲ ਮੰਤਰੀਆਂ ਤੇ ਵਿਧਾਇਕਾਂ ਨੇ ਬਰਾਬਰ ਹੋ ਕੇ ਲੁੱਟਿਆ ਪੰਜਾਬ‘

ਨਵੇਂ ਮੁੱਖ ਮੰਤਰੀ ਦੀ ਚੋਣ

ਸੂਤਰਾਂ ਦਾ ਮੰਨਣਾ ਹੈ ਕਿ ਪੰਜਾਬ ਦੇ ਨਵੇਂ ਮੁੱਖ ਮੰਤਰੀ ਵਜੋਂ ਸਭ ਤੋਂ ਅੱਗੇ ਸੁਨੀਲ ਜਾਖੜ(Sunil Jakhar) ਦਾ ਨਾਮ ਸ਼ਾਮਲ ਹੈ। ਉਸ ਦੇ ਨਾਲ ਹੀ ਅੰਬਿਕਾ ਸੋਨੀ ਅਤੇ ਵਿਜੇਇੰਦਰ ਸਿੰਗਲਾ ਦੇ ਨਾਮਾਂ ਦੀਆਂ ਵੀ ਚਰਚਾਵਾਂ ਚੱਲ ਰਹੀਆਂ ਹਨ। ਇਸ ਦੇ ਨਾਲ ਹੀ ਸੂਤਰਾਂ ਦਾ ਕਹਿਣਾ ਕਿ ਕਾਂਗਰਸ ਹਾਈਕਮਾਨ ਵਲੋਂ ਹੁਣ ਬਣਾਏ ਗਏ ਮੁੱਖ ਮੰਤਰੀ ਦੇ ਚਿਹਰੇ ਨੂੰ ਲੈਕੇ ਅਗਾਮੀ ਵਿਧਾਨਸਭਾ ਚੋਣਾਂ ਨਹੀਂ ਲੜੀਆਂ ਜਾਣਗੀਆਂ।

ABOUT THE AUTHOR

...view details