ਪੰਜਾਬ

punjab

ETV Bharat / city

ਪੰਜਾਬੀ ਗਾਇਕ ਮੂਸੇਵਾਲਾ ਦੇ ਕਤਲ ਤੋਂ ਬਾਅਦ ਗਾਇਕ ਮੀਕਾ ਸਿੰਘ ਦੀ ਵਧਾਈ ਸੁਰੱਖਿਆ, ਇਹ ਹੈ ਕਾਰਨ... - ਗਾਇਕ ਮੀਕਾ ਸਿੰਘ ਦੀ ਸੁਰੱਖਿਆ ਵਧਾਈ

ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਤੋਂ ਬਾਅਦ ਗਾਇਕ ਮੀਕਾ ਸਿੰਘ ਦੀ ਸੁਰੱਖਿਆ ਵਧਾਈ ਗਈ ਹੈ। ਦੱਸ ਦਈਏ ਕਿ ਮੀਕਾ ਸਿੰਘ ਨੇ ਸਿੱਧੂ ਮੂਸੇਵਾਲਾ ਦੇ ਕਤਲ ਸਬੰਧੀ ਟਵੀਟ ਕੀਤਾ ਸੀ ਜਿਸ ਚ ਉਨ੍ਹਾਂ ਨੇ ਲਾਰੇਸ ਬਿਸ਼ਨੋਈ ਦੇ ਪੇਜ ਨੂੰ ਬੈਨ ਕਰਨ ਦੀ ਗੱਲ ਕੀਤੀ ਸੀ।

ਪੰਜਾਬੀ ਗਾਇਕ ਮੂਸੇਵਾਲਾ ਦੇ ਕਤਲ ਤੋਂ ਬਾਅਦ ਮੀਕਾ ਸਿੰਘ ਦੀ ਵਧਾਈ ਸੁਰੱਖਿਆ
ਪੰਜਾਬੀ ਗਾਇਕ ਮੂਸੇਵਾਲਾ ਦੇ ਕਤਲ ਤੋਂ ਬਾਅਦ ਮੀਕਾ ਸਿੰਘ ਦੀ ਵਧਾਈ ਸੁਰੱਖਿਆ

By

Published : May 31, 2022, 3:25 PM IST

ਚੰਡੀਗੜ੍ਹ:ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਤੋਂ ਬਾਅਦ ਗਾਇਕ ਮੀਕਾ ਸਿੰਘ ਦੀ ਸੁਰੱਖਿਆ ਨੂੰ ਵਧਾਉਣ ਦੀ ਜਾਣਕਾਰੀ ਹਾਸਿਲ ਹੋਈ ਹੈ। ਦੱਸਿਆ ਜਾ ਰਿਹਾ ਹੈ ਕਿ ਇਸ ਸਮੇਂ ਮੀਕਾ ਸਿੰਘ ਜੋਧਪੁਰ ’ਚ ਰਿਆਲਿਟੀ ਸ਼ੋਅ ਦੀ ਸ਼ੁਟਿੰਗ ਕਰ ਰਹੇ ਹਨ। ਜਿੱਥੇ ਸੁਰੱਖਿਆ ਦੇ ਚੱਲਦੇ ਵੱਡੀ ਗਿਣਤੀ ’ਚ ਪੁਲਿਸ ਤੈਨਾਤ ਕੀਤੀ ਗਈ ਹੈ। ਹਾਲਾਂਕਿ ਮੀਕਾ ਸਿੰਘ ਵੱਲੋਂ ਇਸ ਤਰ੍ਹਾਂ ਦੀ ਕੋਈ ਮੰਗ ਨਹੀਂ ਕੀਤੀ ਗਈ ਸੀ।

ਦੱਸ ਦਈਏ ਕਿ ਕੁਝ ਸਮਾਂ ਪਹਿਲਾਂ ਗਾਇਕ ਮੀਕਾ ਸਿੰਘ ਨੇ ਆਪਣੇ ਸੋਸ਼ਲ ਮੀਡੀਆ ਅਕਾਉਂਟ ’ਤੇ ਇੱਕ ਪੋਸਟ ਸ਼ੇਅਰ ਕੀਤਾ ਹੈ। ਜਿਸ ’ਚ ਉਨ੍ਹਾਂ ਨੇ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਦੀ ਨਿਖੇਧੀ ਕੀਤੀ ਸੀ। ਨਾਲ ਹੀ ਉਨ੍ਹਾਂ ਨੇ ਪੋਸਟ ਸ਼ੇਅਰ ਕਰਦੇ ਹੋਏ ਲਿਖਿਆ ਸੀ ਕਿ ਇਸ ਪੇਜ ਨੂੰ ਬੈਨ ਕਰ ਦੇਣਾ ਚਾਹੀਦਾ ਹੈ।

ਆਪਣੀ ਇਸ ਪੋਸਟ ਦੇ ਨਾਲ ਮੀਕਾ ਨੇ ਲਾਰੇਸ ਬਿਸ਼ਨੋਈ ਦੇ ਫੇਸਬੁੱਕ ਪੇਜ਼ ਦਾ ਸਕ੍ਰੀਨ ਸ਼ਾਰਟ ਵੀ ਸਾਂਝਾ ਕੀਤਾ। ਨਾਲ ਲਿਖਿਆ ਕਿ ਇਸ ਤਰ੍ਹਾਂ ਦੇ ਪੇਜ ’ਤੇ ਪਾਬੰਦੀ ਕਿਉਂ ਨਹੀਂ ਜਿੱਥੇ ਲੋਕ ਖੁੱਲ੍ਹੀਆਂ ਚੁਣੌਤੀਆਂ ਦੇ ਰਹੇ ਹਨ ਅਤੇ ਲੋਕਾਂ ਨੂੰ ਮਾਰਨ ਦੀ ਜ਼ਿੰਮੇਵਾਰੀ ਲੈ ਰਹੇ ਹਨ। ਮੀਕਾ ਨੇ ਅੱਗੇ ਲਿਖਿਆ ਕਿ ਇੱਕ ਦੂਜੇ ਤੇ ਇਲਜ਼ਾਮ ਲਗਾਉਣ ਤੋਂ ਚੰਗਾ ਹੈ ਕਿ ਇਨ੍ਹਾਂ ਮੂਰਖ ਲੋਕਾਂ ਨੂੰ ਰੋਕਿਆ ਜਾਵੇ।

ਦੱਸਿਆ ਜਾ ਰਿਹਾ ਹੈ ਕਿ ਮੀਕਾ ਸਿੰਘ ਦੇ ਇਸ ਟਵੀਟ ਤੋਂ ਬਾਅਦ ਹੀ ਜੋਧਪੁਰ ਦੀ ਪੁਲਿਸ ਅਲਰਟ ’ਤੇ ਆ ਗਈ ਹੈ। ਨਾਲ ਹੀ ਜਿਸ ਹੋਟਲ ਚ ਮੀਕਾ ਰਹਿ ਰਹੇ ਹਨ ਉੱਥੇ ਪੁਲਿਸ ਦੀ ਸੁਰੱਖਿਆ ਨੂੰ ਵਧਾ ਦਿੱਤਾ ਗਿਆ ਹੈ। ਦੱਸ ਦਈਏ ਕਿ ਆਪਣੇ ਇੱਕ ਰਿਆਲਿਟੀ ਸ਼ੋਅ ਦੀ ਸ਼ੁਟਿੰਗ ਦੇ ਚੱਲਦੇ ਮੀਕਾ ਸਿੰਘ ਇਸ ਸਮੇਂ ਜੋਧਪੁਰ ਚ ਹਨ। ਉਨ੍ਹਾਂ ਦੇ ਇਸ ਸ਼ੋਅ ਦੀ ਸ਼ੁਟਿੰਗ 7 ਜੂਨ ਤੱਕ ਜੋਧਪੁਰ ਵਿਖੇ ਹੋਵੇਗੀ।

ਇਹ ਵੀ ਪੜੋ:ਸਿੱਧੂ ਮੂਸੇਵਾਲਾ ਦਾ ਅੰਤਿਮ ਸਸਕਾਰ

ABOUT THE AUTHOR

...view details