ਪੰਜਾਬ

punjab

ETV Bharat / city

ਗੁਰਨਾਮ ਚੜੂਨੀ ਵੱਲੋਂ ਮਿਸ਼ਨ ਪੰਜਾਬ ਤੋਂ ਬਾਅਦ ਮਿਸ਼ਨ UP ਤੇ ਉਤਰਾਖੰਡ ਦਾ ਐਲਾਨ - Gurnam Singh Chaduni announces

ਸ਼ੋਸਲ ਮੀਡੀਆ ਅਕਾਉਂਟ ਤੋਂ ਲਾਇਵ ਹੋ ਕੇ ਗੁਰਨਾਮ ਸਿੰਘ ਚੜੂਨੀ ਨੇ ਕਿਹਾ ਹੈ ਕਿ ਪੰਜਾਬ ਤੋਂ ਬਾਅਦ ਉੱਤਰ ਪ੍ਰਦੇਸ਼ ਅਤੇ ਉੱਤਰਾਖੰਡ ਵਿੱਚ ਵੀ ਭਾਜਪਾ ਦਾ ਵਿਰੋਧ ਕਰਨਾ ਹੈ। ਜਿਸ ਤਹਿਤ ਹਰਿਆਣਾ ਦੇ ਸਾਰੇ ਕਿਸਾਨ 18 ਫਰਵਰੀ ਨੂੰ ਪੰਜਾਬ ਵਿੱਚ ਰਹਿ ਕੇ ਚੋਣ ਪ੍ਰਚਾਰ ਕਰਨਗੇ ਤੇ ਅੱਗੇ ਦੀ ਰਣਨੀਤੀ ਬਣਾਉਣਗੇ।

ਗੁਰਨਾਮ ਚੜੂਨੀ ਵੱਲੋਂ ਮਿਸ਼ਨ ਪੰਜਾਬ ਤੋਂ ਬਾਅਦ ਮਿਸ਼ਨ UP ਤੇ ਉਤਰਾਖੰਡ ਦਾ ਐਲਾਨ
ਗੁਰਨਾਮ ਚੜੂਨੀ ਵੱਲੋਂ ਮਿਸ਼ਨ ਪੰਜਾਬ ਤੋਂ ਬਾਅਦ ਮਿਸ਼ਨ UP ਤੇ ਉਤਰਾਖੰਡ ਦਾ ਐਲਾਨ

By

Published : Feb 3, 2022, 1:18 PM IST

ਚੰਡੀਗੜ੍ਹ: ਕਿਸਾਨ ਅੰਦੋਲਨ ਫਤਿਹ ਕਰਨ ਤੋਂ ਬਾਅਦ ਜਿੱਥੇ ਕਿਸਾਨਾਂ ਵੱਲੋਂ ਸਿਆਸਤ ਵਿੱਚ ਪੈਰ ਰੱਖਿਆ ਗਿਆ ਤੇ ਪਾਰਟੀ ਬਣਾ ਕੇ ਪੰਜਾਬ ਚੋਣਾਂ ਦਾ ਐਲਾਨ ਵੀ ਕੀਤਾ ਗਿਆ। ਉਥੇ ਤਹਿਤ ਹੀ ਕਿਸਾਨ ਆਗੂ ਦਾ ਗੁਰਨਾਮ ਸਿੰਘ ਚੜੂਨੀ ਦਾ ਨਵਾਂ ਬਿਆਨ ਨਿਕਲ ਕੇ ਆਇਆ ਹੈ। ਜਿਸ ਤਹਿਤ ਉਨ੍ਹਾਂ ਕਿਹਾ ਕਿ ਪੰਜਾਬ ਤੋਂ ਬਾਅਦ ਮਿਸ਼ਨ ਯੂਪੀ ਅਤੇ ਉਤਰਾਖੰਡ ਦਾ ਐਲਾਨ ਕੀਤਾ ਹੈ।

ਆਪਣੇ ਸ਼ੋਸਲ ਮੀਡਿਆ ਅਕਾਉਂਟ ਤੋਂ ਲਾਇਵ ਹੋ ਕੇ ਗੁਰਨਾਮ ਸਿੰਘ ਚੜੂਨੀ ਨੇ ਕਿਹਾ ਹੈ ਕਿ ਪੰਜਾਬ ਤੋਂ ਬਾਅਦ ਉੱਤਰ ਪ੍ਰਦੇਸ਼ ਅਤੇ ਉੱਤਰਾਖੰਡ ਵਿੱਚ ਵੀ ਭਾਜਪਾ ਦਾ ਵਿਰੋਧ ਕਰਨਾ ਹੈ। ਜਿਸ ਤਹਿਤ ਹਰਿਆਣਾ ਦੇ ਸਾਰੇ ਕਿਸਾਨ 18 ਫਰਵਰੀ ਨੂੰ ਪੰਜਾਬ ਵਿੱਚ ਰਹਿ ਕੇ ਚੋਣ ਪ੍ਰਚਾਰ ਕਰਨਗੇ ਤੇ ਅੱਗੇ ਦੀ ਰਣਨੀਤੀ ਬਣਾਉਣਗੇ।

ਗੁਰਨਾਮ ਚੜੂਨੀ ਵੱਲੋਂ ਮਿਸ਼ਨ ਪੰਜਾਬ ਤੋਂ ਬਾਅਦ ਮਿਸ਼ਨ UP ਤੇ ਉਤਰਾਖੰਡ ਦਾ ਐਲਾਨ

ਇਸ ਤੋਂ ਇਲਾਵਾਂ ਭਾਰਤੀ ਕਿਸਾਨ ਯੂਨੀਅਨ ਦੇ ਆਗੂ ਗੁਰਨਾਮ ਸਿੰਘ ਚੜੂਨੀ ਨੇ ਕਿਹਾ ਕਿ ਪੰਜਾਬ ਚੋਣਾਂ ਤੋਂ ਬਾਅਦ ਉਹ ਭਾਜਪਾ ਦਾ ਵਿਰੋਧ ਕਰਨ ਲਈ ਉੱਤਰ ਪ੍ਰਦੇਸ਼ ਜਾਣਗੇ ਤੇ ਚਡੂਨੀ ਨੇ ਕਿਹਾ ਕਿ ਇਹ ਸਮਾਂ ਆ ਗਿਆ ਹੈ ਆਪਣੇ ਕਿਸਾਨ ਭਰਾਵਾਂ ਦੀ ਮੌਤ ਦਾ ਬਦਲਾ ਲੈਣ ਦਾ ਜਿਨ੍ਹਾਂ ਨੇ ਸਾਡੇ ਕਿਸਾਨਾਂ ਨੂੰ ਭਾਜਪਾ ਮੰਤਰੀ ਨੇ ਗੱਡੀ ਨਾਲ ਕੁਚਲਿਆ ਸੀ, ਜਿਸ ਨੇ ਅੱਜ ਤੱਕ ਅਸਤੀਫ਼ਾ ਨਹੀ ਦਿੱਤਾ।

ਲਖੀਮਪੁਰ ਖੇੜੀ ਦੀ ਘਟਨਾ ਦਾ ਜ਼ਿਕਰ ਕਰਦਿਆ ਗੁਰਨਾਮ ਸਿੰਘ ਚੜੂਨੀ ਨੇ ਕਿਹਾ ਕਿ ਜਿਨ੍ਹਾਂ ਕਿਸਾਨ ਭਰਾਵਾਂ ਖਿਲਾਫ਼ ਕਤਲ ਦਾ ਮਾਮਲਾ ਦਰਜ ਕੀਤਾ ਗਿਆ ਸੀ, ਉਹ ਕਤਲ ਕੇਸ 'ਚ 6 ਸਾਡੇ ਭਰਾ ਜੇਲ੍ਹ ਵਿੱਚ ਬੰਦ ਹਨ, ਇਸ ਤੋਂ ਇਲਾਵਾਂ ਸਾਡੇੇ ਕਈ ਕਿਸਾਨਾਂ ਨੂੰ ਨੋਟਿਸ ਜਾਰੀ ਕਰ ਦਿੱਤੇ ਗਏ ਹਨ। ਜੇਕਰ ਭਾਜਪਾ ਨੂੰ ਸੱਤਾ ਤੋਂ ਨਾ ਹਟਾਇਆ ਗਿਆ ਤਾਂ ਕਿਸਾਨ ਭਰਾਵਾਂ ਨੂੰ ਸਜ਼ਾਵਾਂ ਦਿੱਤੀਆਂ ਜਾਣਗੀਆਂ। ਉਸਦੇ ਲੋਕ ਬਰੀ ਹੋ ਜਾਣਗੇ, ਜਿਸ ਦੇ ਤੁਸੀ ਖੁਦ ਜ਼ਿੰਮੇਵਾਰ ਹੋਵੋਗੇ।

ਇਹ ਵੀ ਪੜੋ:ਵੋਟਾਂ ਤੋਂ ਪਹਿਲਾਂ ਅਕਾਲੀ ਦਲ ਨੂੰ ਵੱਡਾ ਝਟਕਾ, ਦਰਬਾਰਾ ਸਿੰਘ ਗੁਰੂ ਨੇ ਪਾਰਟੀ ਤੋਂ ਦਿੱਤਾ ਅਸਤੀਫਾ

ABOUT THE AUTHOR

...view details