ਚੰਡੀਗੜ੍ਹ: ਪਿਛਲੇ ਦਿਨੀਂ ਪੰਜਾਬੀ ਗਾਇਕੀ ਵਿੱਚ ਪ੍ਰਸਿੱਧ ਗਾਇਕਾ ਅਫ਼ਸਾਨਾ ਖ਼ਾਨ ਅਤੇ ਸਾਜ਼ ਦੇ ਵਿਆਹ ਸੋਸ਼ਲ ਮੀਡੀਆ 'ਤੇ ਕਾਫ਼ੀ ਚਰਚਾ 'ਚ ਹੈ, ਦੱਸਿਆ ਜਾ ਰਿਹਾ ਕਿ ਉਹਨਾਂ ਨੇ ਆਪਣੀ ਵਿਆਹ ਤੋਂ ਪਹਿਲਾਂ ਵਾਲੀ ਵੀਡੀਓ ਸ਼ੂਟਿੰਗ ਵੀ ਸ਼ੇਅਰ ਕੀਤੀ ਹੈ। ਉਹਨਾਂ ਨੇ ਪ੍ਰੀ ਵੈਡਿੰਗ ਗੀਤ ਦੀ ਝਲਕ ਵੀ ਸਾਂਝੀ ਕੀਤੀ। ਅਫ਼ਸਾਨਾ ਨੇ ਦੱਸਿਆ ਕਿ ਇਹ ਗੀਤ 21 ਜਨਵਰੀ ਨੂੰ ਯੂਟਿਊਬ 'ਤੇ ਰੀਲੀਜ਼ ਕੀਤਾ ਜਾਵੇਗਾ।
ਪੋਸਟਰ ਵਿੱਚ ਅਫ਼ਸਾਨਾ ਦੁਲਹਣ ਨਾਲ ਸੱਜੀ ਹੋਈ ਦੇਖੀ ਜਾਵੇਗੀ ਅਤੇ ਸਾਜ਼ ਮੰਗੇਤਰ ਦੀ ਤਰ੍ਹਾਂ ਸਜਿਆ ਹੋਇਆ ਦੇਖਿਆ ਜਾਵੇਗਾ। ਇਸ ਤੋਂ ਪਹਿਲਾਂ ਅਫ਼ਸਾਨਾ ਦੇ ਕਈ ਗੀਤ ਸੁਪਰਹਿੱਟ ਹੋ ਚੁੱਕੇ ਹਨ। ਜਿਵੇਂ, ਤਿੱਤਲੀਆਂ, ਬਾਜ਼ਾਰ, ਮੁੰਡੇ ਚੰਡੀਗੜ੍ਹ ਸ਼ਹਿਰ ਦੇ, ਧੱਕਾ ਇਸ ਤੋਂ ਇਲਾਵਾ ਉਹ ਬਿੱਗ ਬੌਸ ਸੀਜ਼ਨ 15 ਵਿੱਚ ਵੀ ਨਜ਼ਰ ਆਈ ਸੀ।