ਪੰਜਾਬ

punjab

ETV Bharat / city

CM ਕੈਪਟਨ ਵੱਲੋਂ ਘੱਗਰ ਦਰਿਆ ਦਾ ਹਵਾਈ ਸਰਵੇਖਣ - ਸੂਬਾ ਸਰਕਾਰ

ਸੂਬੇ ਵਿੱਚ ਪਿਛਲੇ ਕਈ ਦਿਨ੍ਹਾਂ ਤੋਂ ਪੈ ਰਹੇ ਮੀਂਹ ਨੂੰ ਲੈ ਕੇ ਮੁਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਘੱਗਰ ਦਰਿਆ ਦਾ ਜਾਇਜ਼ਾ ਲਿਆ ਗਿਆ। ਉਨ੍ਹਾਂ ਵੱਲੋਂ ਹਵਾਈ ਜਹਾਜ਼ ਦੇ ਰਾਹੀਂ ਇਹ ਪੂਰਾ ਜਾਇਜ਼ਾ ਲਿਆ ਗਿਆ ਹੈ।

CM ਕੈਪਟਨ ਵੱਲੋਂ ਘੱਗਰ ਦਰਿਆ ਦਾ ਹਵਾਈ ਸਰਵੇਖਣ
CM ਕੈਪਟਨ ਵੱਲੋਂ ਘੱਗਰ ਦਰਿਆ ਦਾ ਹਵਾਈ ਸਰਵੇਖਣ

By

Published : Jul 31, 2021, 2:45 PM IST

ਚੰਡੀਗੜ੍ਹ: ਸੂਬੇ ਵਿੱਚ ਪਿਛਲੇ ਕਈ ਦਿਨ੍ਹਾਂ ਤੋਂ ਪੈ ਰਹੇ ਮੀਂਹ ਨੂੰ ਲੈਕੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਘੱਗਰ ਦਰਿਆ ਦਾ ਜਾਇਜ਼ਾ ਲਿਆ ਗਿਆ। ਉਨ੍ਹਾਂ ਵੱਲੋਂ ਹਵਾਈ ਜਹਾਜ਼ ਦੇ ਰਾਹੀਂ ਇਹ ਪੂਰਾ ਜਾਇਜ਼ਾ ਲਿਆ ਗਿਆ ਹੈ। ਇਸ ਦੇ ਨਾਲ ਹੀ ਕੈਪਟਨ ਅਮਰਿੰਦਰ ਸਿੰਘ ਦੇ ਵੱਲੋਂ ਪਟਿਆਲਾ ਤੇ ਜ਼ਿਲ੍ਹਾ ਪ੍ਰਸ਼ਾਸਨ ਕੋਲੋਂ ਇਸ ਸਬੰਧੀ ਰਿਪੋਰਟ ਵੀ ਮੰਗੀ ਗਈ ਹੈ।

CM ਕੈਪਟਨ ਵੱਲੋਂ ਘੱਗਰ ਦਰਿਆ ਦਾ ਹਵਾਈ ਸਰਵੇਖਣ

ਜ਼ਿਕਰਯੋਗ ਹੈ ਕਿ ਪਿਛਲੇ ਕਈ ਦਿਨ੍ਹਾਂ ਤੋਂ ਪੂਰੇ ਦੇਸ਼ ਦੇ ਵਿੱਚ ਭਾਰੀ ਮੀਂਹ ਪੈ ਰਿਹਾ ਹੈ। ਇਸ ਦੇ ਚੱਲਦੇ ਸੂਬੇ ਭਰ 'ਚ ਵੱਖ-ਵੱਖ ਥਾਵਾਂ 'ਤੇ ਭਾਰੀ ਜਾਨ ਅਤੇ ਮਾਲੀ ਨੁਕਸਾਨ ਦੀਆਂ ਖਬਰਾਂ ਸਾਹਮਣੇ ਆ ਰਹੀਆਂ ਹਨ।

ਦੂਜੇ ਪਾਸੇ ਪੰਜਾਬ ਵਿੱਚ ਅਜਿਹੇ ਹਾਲਾਤ ਨਾ ਬਣਨ ਇਸ ਦੇ ਲਈ ਸੂਬਾ ਸਰਕਾਰ ਚੌਕਸ ਵਿਖਾਈ ਦੇ ਰਹੀ ਹੈ। ਇਸ ਕਾਰਨ ਮੁਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਮੀਂਹ ਕਾਰਨ ਬਣੇ ਹਲਾਤਾਂ ਤੋਂ ਜਾਣੂ ਹੋਣ ਲਈ ਘੱਗਰ ਦਰਿਆ ਦੇ ਨੇੜਲਿਆਂ ਥਾਵਾਂ ਦਾ ਜਾਇਜ਼ਾ ਲਿਆ ਗਿਆ ਹੈ ਤੇ ਪ੍ਰਸ਼ਾਸਨ ਤੋਂ ਇਸ ਸਬੰਧੀ ਰਿਪੋਰਟ ਵੀ ਮੰਗੀ ਗਈ ਹੈ।

ਇਹ ਵੀ ਪੜ੍ਹੋ: LANDSLIDE: ਮੁੜ ਹੋਇਆ ਚੰਡੀਗੜ੍ਹ-ਮਨਾਲੀ NH ਬੰਦ

ABOUT THE AUTHOR

...view details