ਪੰਜਾਬ

punjab

By

Published : May 8, 2020, 9:49 PM IST

ETV Bharat / city

ਐਡਵੋਕੇਟ ਸਤਨਾਮ ਸਿੰਘ ਕਲੇਰ ਨੇ ਸੁਮੇਧ ਸੈਣੀ ਦਾ ਕੇਸ ਲੜਨ ਤੋਂ ਕੀਤੀ ਕੋਰੀ ਨਾਹ

ਐਡਵੋਕੇਟ ਸਤਨਾਮ ਸਿੰਘ ਕਲੇਰ ਨੇ ਮੁਲਤਾਨੀ ਕਿਡਨੈਪਿੰਗ ਮਾਮਲੇ ਵਿੱਚ ਸਾਬਕਾ ਡੀਪੀਜੀ ਸੁਮੇਧ ਸਿੰਘ ਸੈਣੀ ਵਿਰੁੱਧ ਦਰਜ ਮਾਮਲੇ ਸਬੰਧੀ ਅਦਾਲਤ ਵਿੱਚ ਸਾਬਕਾ ਡੀਜੀਪੀ ਦੀ ਪੈਰਵਾਈ ਕਰਨ ਤੋਂ ਇਨਕਾਰ ਕਰ ਦਿੱਤਾ ਹੈ।

ਐਡਵੋਕੇਟ ਸਤਨਾਮ ਸਿੰਘ ਕਲੇਰ
ਐਡਵੋਕੇਟ ਸਤਨਾਮ ਸਿੰਘ ਕਲੇਰ

ਚੰਡੀਗੜ੍ਹ: ਸਿੱਖ ਗੁਰਦੁਆਰਾ ਜੁਡੀਸ਼ੀਅਲ ਕਮਿਸ਼ਨ ਦੇ ਚੇਅਰਮੈਨ ਅਤੇ ਨਾਮੀ ਵਕੀਲ, ਐਡਵੋਕੇਟ ਸਤਨਾਮ ਸਿੰਘ ਕਲੇਰ ਨੇ ਸਾਬਕਾ ਡੀਜੀਪੀ ਸੁਮੇਧ ਸੈਣੀ ਦਾ ਕੇਸ ਲੜਨ ਤੋਂ ਕੋਰੀ ਨਾਹ ਕਰ ਦਿੱਤੀ ਹੈ।

ਐਡਵੋਕੇਟ ਸਤਨਾਮ ਸਿੰਘ ਕਲੇਰ ਨੇ ਸੁਮੇਧ ਸੈਣੀ ਦਾ ਕੇਸ ਲੜਨ ਤੋਂ ਕੀਤੀ ਕੋਰੀ ਨਾਹ

ਸਤਨਾਮ ਸਿੰਘ ਕਲੇਰ ਨੇ ਕਿਹਾ, "ਮੈਂ ਪਿਛਲੇ 44 ਸਾਲਾਂ ਤੋਂ ਵਕਾਲਤ ਕਰ ਰਿਹਾ ਹਾਂ ਅਤੇ ਮੈਂ ਹੁਣ ਤੱਕ ਹਜ਼ਾਰਾਂ ਕੇਸ ਲੜ ਚੁੱਕਾ ਹਾਂ। ਬੀਤੇ ਦਿਨੀਂ ਸਾਬਕਾ ਡੀਜੀਪੀ ਸੁਮੇਧ ਸੈਣੀ ਖ਼ਿਲਾਫ਼ ਹੋਏ ਪਰਚੇ ਤੋਂ ਬਾਅਦ ਸੁਮੇਧ ਸੈਣੀ ਇੱਕ ਵਕੀਲ ਹੋਣ ਦੇ ਨਾਤੇ ਮੇਰੇ ਕੋਲ ਪੁੱਜੇ ਸਨ ਅਤੇ ਮੈਨੂੰ ਉਨ੍ਹਾਂ ਨੇ ਆਪਣਾ ਕੇਸ ਲੜਨ ਲਈ ਆਖਿਆ।"

ਉਨ੍ਹਾਂ ਕਿਹਾ, "ਵਕਾਲਤ ਮੇਰਾ ਪੇਸ਼ਾ ਹੋਣ ਕਰਕੇ ਮੈਂ ਇਹ ਕੇਸ ਲੜਨ ਨੂੰ ਤਿਆਰ ਹੋ ਗਿਆ, ਪ੍ਰੰਤੂ ਅੱਜ ਜਦੋਂ ਮੈਨੂੰ ਇਹ ਪਤਾ ਲੱਗਾ ਕਿ ਸੋਸ਼ਲ ਮੀਡੀਆ 'ਤੇ ਕੁਝ ਸਿੱਖ ਵੀਰਾਂ ਅਤੇ ਜਥੇਬੰਦੀਆਂ ਵੱਲੋਂ ਇਸ ਗੱਲ ਦਾ ਵਿਰੋਧ ਕੀਤਾ ਗਿਆ ਤਾਂ ਮੈਂ ਇਹ ਕੇਸ ਲੜਨ ਤੋਂ ਸਾਫ ਨਾ ਕਰ ਦਿੱਤੀ ਹੈ ਅਤੇ ਆਪਣੇ ਆਪ ਨੂੰ ਇਸ ਕੇਸ ਤੋਂ ਪੂਰੀ ਤਰ੍ਹਾਂ ਵੱਖ ਕਰ ਲਿਆ ਹੈ। ਇਸ ਕੇਸ ਬਾਬਤ ਸਾਰੇ ਦਸਤਾਵੇਜ਼ ਮੈਂ ਸੁਮੇਧ ਸੈਣੀ ਹੁਰਾਂ ਨੂੰ ਵਾਪਸ ਭੇਜ ਦਿੱਤੇ ਹਨ।"

ਐਡਵੋਕੇਟ ਸਤਨਾਮ ਸਿੰਘ ਕਲੇਰ ਨੇ ਕਿਹਾ ਕਿ ਮੈਨੂੰ ਸਿੱਖ ਕੌਮ ਨੇ ਬਹੁਤ ਮਾਣ ਦਿੱਤਾ ਹੈ। ਮੈਨੂੰ ਸਿੱਖ ਗੁਰਦੁਆਰਾ ਜੁਡੀਸ਼ੀਅਲ ਕਮਿਸ਼ਨ ਦੇ ਚੇਅਰਮੈਨ ਹੋਣ ਦੀ ਸੇਵਾ ਵੀ ਮਿਲੀ ਹੈ ਜੋ ਮੇਰੇ ਲਈ ਮਾਣ ਵਾਲੀ ਗੱਲ ਹੈ। ਉਨ੍ਹਾਂ ਕਿਹਾ ਕਿ ਮੈਂ ਇਹ ਸੇਵਾ ਬਿਨ੍ਹਾਂ ਤਨਖਾਹ, ਭੱਤੇ, ਗੱਡੀਆਂ ਅਤੇ ਪੈਟਰੋਲ ਜਾਂ ਕਿਸੇ ਵੀ ਤਰ੍ਹਾਂ ਦੀ ਹੋਰ ਸਹੂਲਤ ਲੈਣ ਤੋਂ ਨਿਰਸਵਾਰਥ ਹੋ ਕੇ ਕਰ ਰਿਹਾ ਹਾਂ।

ਉਨ੍ਹਾਂ ਕਿਹਾ ਕਿ ਮੇਰੇ ਲਈ ਸਿੱਖ ਧਰਮ ਤੇ ਸਿੱਖ ਕੌਮ ਸਭ ਤੋਂ ਪਹਿਲਾਂ ਅਤੇ ਸਤਿਕਾਰਯੋਗ ਹੈ ਜਦੋਂ ਕਿ ਵਕਾਲਤ ਪੇਸ਼ਾ ਬਾਅਦ ਵਿੱਚ ਹੈ। ਐਡਵੋਕੇਟ ਕਲੇਰ ਨੇ ਕਿਹਾ ਕਿ ਜੇਕਰ ਮੇਰੇ ਕਰਕੇ ਕਿਸੇ ਦੀਆਂ ਵੀ ਭਾਵਨਾਵਾਂ ਨੂੰ ਠੇਸ ਪਹੁੰਚੀ ਹੈ ਤਾਂ ਉਸ ਲਈ ਮੈਂ ਦਿਲੋਂ ਮੁਆਫੀ ਮੰਗਦਾ ਹਾਂ।

ABOUT THE AUTHOR

...view details