ਪੰਜਾਬ

punjab

ETV Bharat / city

ਪੰਜਾਬ ਦੇ ਉਮੀਦਵਾਰਾਂ 'ਤੇ ਅਪਰਾਧਿਕ ਮਾਮਲਿਆਂ ਦੀ ਰਿਪੋਰਟ ਪੇਸ਼ - punjab elections

ਲੋਕ ਸਭਾ ਚੋਣਾਂ ਦੇ ਮੱਦੇਨਜ਼ਰ 'ਐਸੋਸੀਏਸ਼ਨ ਫ਼ਾਰ ਡੈਮੋਕਰੇਟਿਕ ਰਿਫਾਰਮਜ਼' ਤੇ 'ਪੰਜਾਬ ਇਲੈਕਸ਼ਨ ਵਾਚ' ਵੱਲੋਂ ਚੋਣਾਂ ਲੜ ਰਹੇ ਉਮੀਦਵਾਰਾਂ ਦੇ ਦਿੱਤੇ ਬਿਆਨਾਂ ਦੇ ਆਧਾਰ 'ਤੇ ਕੁਝ ਤੱਥ ਤੇ ਅੰਕੜਿਆਂ ਦੀ ਰਿਪੋਰਟ ਪੇਸ਼ ਕੀਤੀ ਹੈ।

ਡਿਜ਼ਾਇਨ ਫ਼ੋਟੋ

By

Published : May 12, 2019, 11:26 PM IST

ਚੰਡੀਗੜ੍ਹ: ਪੰਜਾਬ ਇਲੈਕਸ਼ਨ ਵਾਚ ਦੇ ਮੈਂਬਰ ਜਸਕੀਰਤ ਸਿੰਘ, ਪਰਵਿੰਦਰ ਸਿੰਘ ਕਿੱਤਣਾ ਤੇ ਹਰਪ੍ਰੀਤ ਸਿੰਘ ਨੇ ਲੋਕ ਸਭਾ ਚੋਣਾਂ 'ਚ ਖੜ੍ਹੇ ਉਮੀਦਵਾਰਾਂ 'ਤੇ ਦਰਜ ਅਪਰਾਧਿਕ ਮਾਮਲਿਆਂ ਦੀ ਰਿਪੋਰਟ ਪੇਸ਼ ਕੀਤੀ।

ਜਸਕੀਰਤ ਸਿੰਘ ਵੱਲੋਂ ਰਿਲੀਜ਼ ਕੀਤੀ ਰਿਪੋਰਟ ਮੁਤਾਬਕ 278 ਉਮੀਦਵਾਰਾਂ 'ਚੋਂ 277 ਉਮੀਦਵਾਰ ਦੇ ਬਿਆਨਾਂ ਦਾ ਅਧਿਐਨ ਕੀਤਾ ਗਿਆ।

ਵੀਡੀਓ

39 (14%) ਉਮੀਦਵਾਰਾਂ ਨੇ ਮੰਨਿਆ ਕਿ ਉਨ੍ਹਾਂ 'ਤੇ ਅਪਰਾਧਿਕ ਮਾਮਲੇ ਦਰਜ ਹਨ। ਇਨ੍ਹਾਂ 'ਚੋਂ 29 (10%) 'ਤੇ ਬਹੁਤ ਹੀ ਸੰਗੀਨ ਮਾਮਲੇ ਦਰਜ ਹਨ।

ਸਿਆਸੀ ਪਾਰਟੀਆਂ 'ਤੇ ਗੌਰ ਫ਼ਰਮਾਉਣ ਤੋਂ ਪਤਾ ਚਲਦਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਦੇ 10 'ਚੋਂ 7, ਆਮ ਆਦਮੀ ਪਾਰਟੀ ਦੇ 13 'ਚੋਂ 3, ਕਾਂਗਰਸ ਦੇ 13 'ਚੋਂ 1 ਉਮੀਦਵਾਰਾਂ 'ਤੇ ਅਪਰਾਧਿਕ ਮਾਮਲੇ ਦਰਜ ਹਨ। ਭਾਜਪਾ ਦੇ 3 ਉਮੀਦਵਾਰਾਂ 'ਚੋਂ ਕਿਸੇ 'ਤੇ ਕੋਈ ਮਾਮਲਾ ਦਰਜ ਨਹੀਂ।

ਪੰਜਾਬੀ ਏਕਤਾ ਪਾਰਟੀ ਤੇ ਲੋਕ ਇਨਸਾਫ਼ ਪਾਰਟੀ ਦੇ 3-3 ਉਮੀਦਵਾਰਾਂ 'ਚੋਂ 1-1 ਅਪਰਾਧਿਕ ਮਾਮਲੇ ਦਰਜ ਹਨ। ਸੀਪੀਆਈ ਦੇ 2 'ਚੋਂ 1 ਉਮੀਦਵਾਰ 'ਤੇ ਅਪਰਾਧਿਕ ਮਾਮਲੇ ਦਰਜ ਹਨ।

277 ਉਮੀਦਵਾਰਾਂ 'ਚੋਂ 67 (24%) ਦੀ ਜਾਇਦਾਦ ਕਰੋੜਾਂ 'ਚ ਹੈ। ਆਮ ਆਦਮੀ ਪਾਰਟੀ ਦੇ 13 'ਚੋਂ 8 (62%), ਬੀਐੱਸਪੀ, ਪੰਜਾਬ ਏਕਤਾ ਪਾਰਟੀ ਤੇ ਲੋਕ ਇਨਸਾਫ਼ ਪਾਰਟੀ ਦੇ ਤਿੰਨ-ਤਿੰਨ ਉਮੀਦਵਾਰਾਂ 'ਚੋਂ 2-2 (67%) ਉਮੀਦਵਾਰ ਕਰੋੜਪਤੀ ਹਨ।

ਦੇਣਦਾਰੀਆਂ ਦੇ ਮਾਮਲੇ 'ਚ ਸਭ ਤੋਂ ਪਹਿਲਾਂ ਸੁਖਬੀਰ ਸਿੰਘ ਬਾਦਲ, ਹਰਸਿਮਰਤ ਕੌਰ ਬਾਦਲ 95 ਕਰੋੜ ਤੇ ਅਜੇ ਸਿੰਘ ਦਿਓਲ ਉਰਫ਼ ਸੰਨੀ ਦਿਓਲ (53 ਕਰੋੜ) ਆਉਂਦੇ ਹਨ।

ਆਮਦਨੀ ਦੇ ਮਾਮਲੇ 'ਚ ਸੰਗਰੂਰ ਤੋਂ ਕਾਂਗਰਸੀ ਉਮੀਦਵਾਰ ਕੇਵਲ ਸਿੰਘ ਢਿੱਲੋਂ ਸਭ ਤੋਂ ਉੱਪਰ ਹਨ, ਤੇ ਉਨ੍ਹਾਂ ਨੇ ਤਾਜ਼ਾ ਇਨਕਮ ਟੈਕਸ ਰਿਟਰਨ ਵਿੱਚ ਆਪਣੀ ਆਮਦਨ 2 ਕਰੋੜ 62 ਲੱਖ ਆਮਦਨ ਵਿਖਾਈ ਹੈ। ਹਾਲਾਂਕਿ ਉਨ੍ਹਾਂ ਦੀ ਸਾਲਾਨਾ ਆਮਦਨ 65 ਲੱਖ ਹੈ। ਸੁਖਬੀਰ ਸਿੰਘ ਬਾਦਲ ਤੇ ਹਰਸਿਮਰਤ ਕੌਰ ਬਾਦਲ ਨੇ ਆਪਣੀ ਇਨਕਮ ਟੈਕਸ ਰਿਟਰਨ 2 ਕਰੋੜ 62 ਲੱਖ ਦੀ ਭਰੀ ਹੈ ਹਾਲਾਂਕਿ ਸੁਖਬੀਰ ਨੇ ਆਪਣੀ ਆਮਦਨ 18 ਲੱਖ 86 ਹਜ਼ਾਰ ਰੁਪਏ ਸਾਲਾਨਾ ਵਿਖਾਈ ਹੈ।

ਇਸ ਵਿਸ਼ਲੇਸ਼ਣ ਨੂੰ ਐਡੀਆਰ ਅਤੇ ਪੰਜਾਬ ਵਾਚ ਸੰਸਥਾ ਵਲੋਂ ਜਨਤਾ ਸਾਹਮਣੇ ਰੱਖਿਆ ਗਿਆ ਹੈ, ਜਿਸ ਨਾਲ ਆਮ ਲੋਕਾਂ ਨੂੰ ਆਪਣੇ ਉਮੀਦਵਾਰਾਂ ਬਾਰੇ ਸਾਰੀ ਜਾਣਕਾਰੀ ਪਤਾ ਲਗ ਸਕੇਗੀ। ਹੁਣ ਜਨਤਾ ਆਪ ਫ਼ੈਸਲਾ ਲੈ ਸਕੇਗੀ ਕਿ ਕਿਸ ਉਮੀਦਵਾਰ ਨੂੰ ਵੋਟ ਦੇਣਾ ਤੇ ਕਿਸ ਨੂੰ ਨਹੀਂ।

ABOUT THE AUTHOR

...view details