ਪੰਜਾਬ

punjab

ETV Bharat / city

ਪ੍ਰਸ਼ਾਸਨਿਕ ਫੇਰਬਦਲ, 13 ਜ਼ਿਲ੍ਹਿਆਂ ਦੇ ਬਦਲੇ ਐਸ.ਐਸ.ਪੀ - Government of Punjab

ਪੰਜਾਬ ਸਰਕਾਰ ਵਲੋਂ ਪ੍ਰਸ਼ਾਸਨਿਕ ਫੇਰਬਦਲ ਕਰਦਿਆਂ 13 ਆਈ.ਪੀ.ਐਸ ਅਧਿਕਾਰੀਆਂ ਦੇ ਤਬਾਦਲੇ ਕੀਤੇ ਗਏ ਹਨ। ਜਿਨ੍ਹਾਂ 'ਚ ਸਾਰੇ ਐਸ.ਐਸ.ਪੀ ਰੈਂਕ ਦੇ ਅਫ਼ਸਰ ਸ਼ਾਮਲ ਹਨ।

ਤਬਾਦਲੇ
ਤਬਾਦਲੇ

By

Published : Mar 31, 2022, 9:17 PM IST

ਚੰਡੀਗੜ੍ਹ: ਪੰਜਾਬ ਸਰਕਾਰ (Government of Punjab) ਨੇ ਪ੍ਰਸ਼ਾਸਨਿਕ ਫੇਰ ਬਦਲ ਕੀਤਾ ਹੈ। ਸਰਕਾਰ (Government of Punjab) ਵੱਲੋਂ ਇੱਕ ਹੁਕਮ ਜਾਰੀ ਕਰ ਕੇ ਐਸ.ਐਸ.ਪੀ ਰੈਂਕ ਦੇ 13 ਆਈ.ਪੀ.ਐਸ ਅਧਿਕਾਰੀਆਂ ਦੇ ਤਬਾਦਲੇ ਕੀਤੇ ਹਨ।

ਜਿਸ ਦੇ ਚੱਲਦਿਆਂ ਹਰਜੀਤ ਸਿੰਘ ਨੂੰ ਮੁਹਾਲੀ ਤੋਂ ਬਦਲ ਕੇ ਗੁਰਦਾਸਪੁਰ ਲਗਾਇਆ ਗਿਆ ਹੈ। ਇਸ ਤਰ੍ਹਾਂ ਹੀ ਹੁਸ਼ਿਆਰਪੁਰ ਦੇ ਐਸ.ਐਸ.ਪੀ ਧਰੁਮਨ ਐਚ ਨਿੰਬਲੇ ਦੀ ਸ੍ਰੀ ਮੁਕਤਸਰ ਸਾਹਿਬ ਬਦਲੀ ਕੀਤੀ ਗਈ, ਜਦਕਿ ਬਰਨਾਲਾ ਐਸ.ਐਸ.ਪੀ ਅਲਕਾ ਮੀਨਾ ਨੂੰ ਮਲੇਰਕੋਟਲਾ ਦਾ ਐਸ.ਐਸ.ਪੀ ਲਗਾਇਆ ਗਿਆ ਹੈ।

ਆਈ.ਪੀ.ਐਸ ਅਧਿਕਾਰੀਆਂ ਦੇ ਤਬਾਦਲੇ

ਇਸ ਦੇ ਤਰ੍ਹਾਂ ਰੂਪਨਗਰ ਦੇ ਐਸ.ਐਸ.ਪੀ ਵਿਵੇਕਸ਼ੀਲ ਸੋਨੀ ਨੂੰ ਮੁਹਾਲੀ ਬਦਲੀ ਕੀਤਾ ਗਿਆ ਹੈ, ਜਦਕਿ ਨਾਨਕ ਸਿੰਘ ਦੀ ਗੁਰਦਾਸਪੁਰ ਤੋਂ ਪਟਿਆਲਾ ਬਦਲੀ ਕੀਤੀ ਗਈ। ਇਸ ਤਰ੍ਹਾਂ ਹੀ ਸੰਦੀਪ ਗਰਗ ਨੂੰ ਪਟਿਆਲਾ ਤੋਂ ਰੂਪਨਗਰ ਦਾ ਨਵਾਂ ਐਸ.ਐਸ.ਪੀ ਬਣਾਇਆ ਗਿਆ ਹੈ।

ਗੁਲਨੀਤ ਸਿੰਘ ਖੁਰਾਣਾ ਦੀ ਤਰਨ ਤਾਰਨ ਤੋਂ ਮੋਗਾ ਬਦਲੀ ਕੀਤੀ ਗਈ ਹੈ। ਇਸ ਦੇ ਨਾਲ ਹੀ ਚਰਨਜੀਤ ਸਿੰਘ ਨੂੰ ਮੋਗਾ ਤੋਂ ਫਿਰੋਜ਼ਪੁਰ ਬਦਲੀ ਕੀਤਾ ਗਿਆ, ਜਦਕਿ ਸੰਦੀਪ ਕੁਮਾਰ ਮਲਿਕ ਨੂੰ ਸ੍ਰੀ ਮੁਕਤਸਰ ਸਾਹਿਬ ਤੋਂ ਬਰਨਾਲਾ ਬਦਲੀ ਕੀਤਾ ਗਿਆ। ਇਸ ਤਰ੍ਹਾਂ ਹੀ ਰਵਜੋਤ ਗਰੇਵਾਲ ਨੂੰ ਮਲੇਰਕੋਟਲਾ ਤੋਂ ਸ੍ਰੀ ਫਤਿਹਗੜ੍ਹ ਸਾਹਿਬ ਦਾ ਐਸ.ਐਸ.ਪੀ ਲਗਾਇਆ ਗਿਆ ਹੈ।

ਆਈ.ਪੀ.ਐਸ ਅਧਿਕਾਰੀਆਂ ਦੇ ਤਬਾਦਲੇ

ਇਸੇ ਤਰ੍ਹਾਂ ਸਰਤਾਜ ਸਿੰਘ ਚਾਹਲ ਨੂੰ ਸ੍ਰੀ ਫਤਿਹਗੜ੍ਹ ਸਾਹਿਬ ਤੋਂ ਹੁਸ਼ਿਆਰਪੁਰ ਬਦਲੀ ਕੀਤਾ ਗਿਆ, ਜਦਕਿ ਮਨਦੀਪ ਸਿੰਘ ਸਿੱਧੂ ਐਸ.ਐਸ.ਪੀ ਵਿਜੀਲੈਂਸ ਪਟਿਆਲਾ ਤੋਂ ਸੰਗਰੂਰ ਦਾ ਐਸ.ਐਸ.ਪੀ ਅਤੇ ਰਣਜੀਤ ਸਿੰਘ ਢਿੱਲੋਂ ਨੂੰ ਏ.ਆਈ.ਜੀ ਇੰਨਫੋਰਸਮੈਂਟ ਡਾਇਰੈਕਟੋਰੇਟ ਪੰਜਾਬ ਤੋਂ ਤਰਨ ਤਾਰਨ ਦਾ ਐਸ.ਐਸ.ਪੀ ਲਗਾਇਆ ਗਿਆ ਹੈ।

ਇਹ ਵੀ ਪੜ੍ਹੋ:ਪੰਜਾਬ ਕੈਬਨਿਟ ਵੱਲੋਂ ਐਕਸਾਈਜ਼ ਪਾਲਸੀ ਨੂੰ ਮਨਜੂਰੀ

ABOUT THE AUTHOR

...view details