ਚੰਡੀਗੜ੍ਹ:ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਹੀ ਵੀਡੀਓ ਖਿਲਾਫ ਵੱਡੀ ਕਾਰਵਾਈ ਕੀਤੀ ਗਈ ਹੈ। ਮਿਲੀ ਜਾਣਕਾਰੀ ਮੁਤਾਬਿਕ ਸੀਐੱਮ ਮਾਨ ਨੇ ਵਾਇਰਲ ਵੀਡੀਓ ’ਚ ਡਰੱਗ ਵੇਚਣ ਵਾਲੇ ਵਿਅਕਤੀ ਦੇ ਖਿਲਾਫ ਕਾਰਵਾਈ ਕਰਨ ਦੇ ਹੁਕਮ ਦਿੱਤੇ ਗਏ ਹਨ।
ਸਾਹਮਣੇ ਆਇਆ ਹੈ ਕਿ ਸੋਸ਼ਲ ਮੀਡੀਆ ਤੇ ਵਾਇਰਲ ਹੋਈ ਵੀਡੀਓ ਫਰੀਦਕੋਟ ਦੀ ਹੈ। ਵੀਡੀਓ ਚ ਦਿਖ ਰਿਹਾ ਵਿਅਕਤੀ ਫਰੀਦਕੋਟ ਚ ਰੇਲਵੇ ਟਰੈਕ ’ਤੇ ਡਰੱਗ ਵੇਚ ਰਿਹਾ ਸੀ। ਜਿਸ ਤੋਂ ਬਾਅਦ ਮਾਨ ਸਰਕਾਰ ਵੱਲੋਂ ਵੱਡੀ ਕਾਰਵਾਈ ਕਰਦਿਆਂ ਮਾਮਲੇ ਸਬੰਧੀ 7 ਲੋਕਾਂ ਦੇ ਖਿਲਾਫ ਐਫਆਈਆਰ ਦਰਜ ਕੀਤੀ ਗਈ ਹੈ।
ਦੱਸਿਆ ਜਾ ਰਿਹਾ ਹੈ ਕਿ ਵੀਡੀਓ ਚ ਦਿਖ ਰਿਹਾ ਵਿਅਕਤੀ ਦਾ ਨਾਂ ਜਿਆਜੀ ਹੈ ਅਤੇ ਉਸ ਨੂੰ ਪੁਲਿਸ ਵੱਲੋਂ ਹਿਰਾਸਤ ਚ ਲੈ ਲਿਆ ਗਿਆ ਹੈ। ਪੁਲਿਸ ਵੱਲੋਂ ਦਰਜ ਕੀਤੀ ਗਈ ਐਫਆਈਆਰ ਦਰਜ ਚ ਰਵੀ ਨਾਂ ਦੇ ਵਿਅਕਤੀ ਜੋ ਕਿ ਮੁੱਖ ਤਸਕਰ ਹੈ ਦਾ ਵੀ ਨਾਂ ਦਰਜ ਕੀਤਾ ਗਿਆ। ਫਿਲਹਾਲ ਪੁਲਿਸ ਨੇ ਸਾਰੇ 7 ਲੋਕਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਜਿਨ੍ਹਾਂ ਦੇ ਖਿਲਾਫ ਐਫਆਈਆਰ ਦਰਜ ਕੀਤਾ ਗਿਆ ਹੈ।
ਨਸ਼ਾ ਵੇਚਣ ਵਾਲੇ ਵਿਅਕਤੀ 'ਤੇ ਲਿਆ ਵੱਡਾ ਐਕਸ਼ਨ ਮਾਮਲੇ ਸਬੰਧੀ ਐਸਐਸਪੀ ਫਰੀਦਕੋਟ ਅਵਨੀਤ ਕੌਰ ਸਿੱਧੂ ਨੇ ਦੱਸਿਆ ਕਿ ਜੋ ਵੀਡੀਓ ਵਾਇਰਲ ਹੋ ਰਹੀ ਹੈ ਉਹ ਕਾਫੀ ਪੁਰਾਣੀ ਹੈ ਪਰ ਇਸ ਸਬੰਧੀ ਉਨ੍ਹਾਂ ਵੱਲੋਂ ਗੰਭੀਰਤਾ ਨਾਲ ਲੈਂਦੇ ਹੋਏ ਅਤੇ ਆਪਣੇ ਸੂਤਰਾਂ ਮੁਤਾਬਿਕ ਦੇਰ ਰਾਤ ਤੱਕ ਛਾਪੇਮਾਰੀਆਂ ਕੀਤੀਆਂ ਗਈਆਂ, ਜਿਸ ਦੌਰਾਨ 7 ਮੁਲਜ਼ਮਾਂ ਨੂੰ ਕਾਬੂ ਕਰ ਲਿਆ ਗਿਆ ਹੈ, ਜਿਨ੍ਹਾਂ ਕੋਲੋ 300 ਗ੍ਰਾਮ ਨਸ਼ੀਲਾ ਪਦਾਰਥ ਬਰਾਮਦ ਕੀਤਾ ਗਿਆ ਹੈ। ਜਿਸ ਸਬੰਧੀ ਜਾਂਚ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਇਨ੍ਹਾਂ ਮੁਲਜ਼ਮਾਂ ਨੂੰ ਅਦਾਲਤ ਚ ਪੇਸ਼ ਕਰਕੇ ਰਿਮਾਂਡ ਹਾਸਿਲ ਕੀਤਾ ਜਾਵੇਗਾ ਅਤੇ ਹੋਰ ਪੁੱਛਗਿੱਛ ਕੀਤੀ ਜਾਵੇਗੀ ਕਿ ਇਨ੍ਹਾਂ ਵੱਲੋਂ ਕਿਥੋਂ ਨਸ਼ੀਲਾ ਸਮਾਨ ਲਿਆ ਕੇ ਅੱਗੇ ਵੇਚਿਆ ਜ਼ਾ ਰਿਹਾ ਹੈ।
ਸਿੱਧੂ ਨੇ ਟਵੀਟ ਰਾਹੀ ਘੇਰੀ ਸੀ ਮਾਨ ਸਰਕਾਰ: ਕਾਬਿਲੇਗੌਰ ਹੈ ਕਿ ਵੀਡੀਓ ਦੇ ਵਾਇਰਲ ਹੋਣ ਤੋਂ ਬਾਅਦ ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਵੱਲੋਂ ਵੀਡੀਓ ਨੂੰ ਸਾਂਝੀ ਕਰ ਸੂਬੇ ਦੀ ਆਮ ਆਦਮੀ ਪਾਰਟੀ ਅਤੇ ਸੀਐੱਮ ਮਾਨ ਨੂੰ ਘੇਰਿਆ ਹੈ। ਸਿੱਧੂ ਨੇ ਟਵੀਟ ਕਰਦੇ ਹੋਏ ਕਿਹਾ ਕਿ ਐਸਟੀਐਫ ਦੀ ਰਿਪੋਰਟ ਅਤੇ ਮਾਣਯੋਗ ਹਾਈਕੋਰਟ ਨੇ ਕਈ ਮੌਕਿਆਂ 'ਤੇ ਦੇਖਿਆ ਹੈ ਕਿ ਨਸ਼ਾ ਤਸਕਰਾਂ, ਪੁਲਿਸ ਅਤੇ ਸਿਆਸਤਦਾਨਾਂ ਵਿਚਾਲੇ ਗਠਜੋੜ ਮੌਜੂਦ ਹੈ। ਜਿਸ ਨੂੰ ਤੋੜਨਾ ਅਜੇ ਬਾਕੀ ਹੈ। ਸਿੱਧੂ ਨੇ ਲਿਖਿਆ ਕਿ ਰਾਜਨੀਤਿਕ ਗੈਰਹਾਜ਼ਰ ਰਹੇ, ਨੇ ਤੇ ਨਤੀਜ਼ੇ ਸਪੱਸ਼ਟ ਤੌਰ ’ਤੇ ਸਪੱਸ਼ਟ ਹਨ। ਇਸ ਦੇ ਨਾਲ ਹੀ ਸਿੱਧੂ ਨੇ ਟਵੀਟ ਦੇ ਨਾਲ ਵੀਡੀਓ ਸਾਂਝੀ ਕੀਤੀ ਹੈ ਅਤੇ ਇਸ ਟਵੀਟ ਨਾਲ ਸਿੱਧੂ ਨੇ ਸੀਐੱਮ ਭਗਵੰਤ ਮਾਨ ਅਤੇ ਅਰਵਿੰਦ ਕੇਜਰੀਵਾਲ ਨੂੰ ਵੀ ਟੈਗ ਕੀਤਾ ਹੈ।
ਇਹ ਵੀ ਪੜੋ:ਵੱਡੇ ਭਰਾ ਦੀ ਮੌਤ ਦੇ ਗਮ ’ਚ ਕੁੱਝ ਮਿੰਟਾਂ ਬਾਅਦ ਛੋਟੇ ਭਰਾ ਨੇ ਵੀ ਛੱਡੇ ਸਾਹ