ਚੰਡੀਗੜ੍ਹ:ਪੰਜਾਬ ਕਾਂਗਰਸ (Punjab Congress) ਵਿਚਾਲੇ ਚਲ ਰਹੀ ਹਲਚਲ ਖ਼ਤਮ ਹੋਣ ਦਾ ਨਾ ਨਹੀਂ ਲੈ ਰਹੀ ਹੈ, ਉਥੇ ਹੀ ਦੂਜੇ ਪਾਸੇ ਪੰਜਾਬ ਕਾਂਗਰਸ (Punjab Congress) ਦੇ ਸਾਬਕਾ ਪ੍ਰਧਾਨ ਸੁਨੀਲ ਜਾਖੜ (Sunil Jakhar) ਨੇ ਟਵੀਟ ਕਰ ਲਿਖਿਆ ਹੈ ਕਿ ‘ਇੱਕ ਤਸਵੀਰ ਇੱਕ ਹਜ਼ਾਰ ਸ਼ਬਦਾਂ ਦੀ ਕੀਮਤ ਹੈ। ਇੱਕ ਟਵੀਟ ਪੋਸਟ ਕੀਤਾ ਗਿਆ ਹੈ, ਜਿਸ ਵਿੱਚ ਨਵੇਂ ਸਿਆਸੀ ਉੱਦਮ ਬਾਰੇ ਸਭ ਤੋਂ ਵੱਧ ਚਰਚਾ ਕੀਤੀ ਜਾਣ ਵਾਲੀ ਕਿਸਮਤ ਬਾਰੇ ਗੱਲ ਕੀਤੀ ਗਈ ਹੈ। ਡੁੱਬਦੇ ਜਹਾਜ਼ ਤੋਂ ਛਾਲ ਮਾਰਨ ਵਾਲੇ ਸਭ ਤੋਂ ਪਹਿਲਾਂ ਚੂਹੇ ਹੁੰਦੇ ਹਨ।‘
ਇਹ ਵੀ ਪੜੋ:ਵਿਧਾਇਕਾਂ ਤੇ ਮੰਤਰੀਆਂ ਤੋਂ ਬਾਅਦ CM ਚੰਨੀ ਨੂੰ ਵੀ ਸੱਦਿਆ ਦਿੱਲੀ, ਅਰੂਸਾ ਵਿਵਾਦ ਤੋਂ ਨਾਰਾਜ਼ ਹਾਈਕਮਾਨ
ਸੋ ਇਹ ਤੰਜ ਭਰੇ ਟਵੀਟ ’ਚ ਸੁਨੀਲ ਜਾਖੜ (Sunil Jakhar) ਨੇ ਸਿਆਸੀ ਆਗੂਆਂ ਨੂੰ ਘੇਰਿਆ ਹੈ। ਇਸ ਤੋਂ ਪਹਿਲਾਂ ਵੀ ਜਾਖੜ ਵੱਲੋਂ ਕਈ ਤੰਜ ਭਰੇ ਟਵੀਟ ਕਰ ਆਗੂ ਘੇਰੇ ਗਏ ਹਨ।
ਇਸ ਤੋਂ ਪਹਿਲਾਂ ਵੀ ਜਾਖੜ ਨੇ ਕੀਤਾ ਸੀ ਟਵੀਟ
ਦੱਸ ਦਈਏ ਕਿ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ (Capt. Amarinder Singh) ਜਦੋਂ ਤੋਂ ਕਾਂਗਰਸ ਤੋਂ ਵੱਖ ਹੋਏ ਹਨ, ਉਦੋਂ ਤੋਂ ਲੈ ਕੇ ਕਾਂਗਰਸੀਆਂ ਤੇ ਕੈਪਟਨ ਅਮਰਿੰਦਰ ਸਿੰਘ (Capt. Amarinder Singh) ਵਿਚਾਲੇ ਦੂਰੀਆਂ ਵਧੀਆਂ ਜਾ ਰਹੀਆਂ ਹਨ। ਉਥੇ ਹੀ ਇੰਨੀ ਦਿਨੀਂ ਕੈਪਟਨ ਅਮਰਿੰਦਰ ਸਿੰਘ (Capt. Amarinder Singh) ਦੀ ਪਾਕਿਸਤਾਨੀ ਮਿੱਤਰ ਅਰੂਸਾ ਆਲਮ (Aroosa Alam) ਸੁਰਖੀਆਂ ਦਾ ਵਿਸ਼ਾ ਬਣੀ ਹੋਈ ਹੈ। ਅਰੂਸਾ ਆਲਮ (Aroosa Alam) ਨੂੰ ਲੈ ਕੇ ਖੂਬ ਵਿਵਾਦ ਛੜਿਆ ਹੋਇਆ ਹੈ। ਜਿਸ ਕਾਰਨ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਵੀ ਦਿੱਲੀ ਬੁਲਾਇਆ ਗਿਆ ਹੈ।
ਇਸੇ ਵਿਚਾਲੇ ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਸੁਨੀਲ ਜਾਖੜ (Sunil Jakhar) ਨੇ ਤੰਜ ਭਰਿਆ ਟਵੀਟ ਕੀਤਾ ਸੀ, ਇਹ ਤੰਜ ਭਰਿਆ ਟਵੀਟ ਬਹੁਤ ਕੁਝ ਬਿਆਨ ਕਰ ਰਿਹਾ ਸੀ, ਸੁਨੀਲ ਜਾਖੜ ਨੇ ਅੰਗਰੇਜ਼ੀ ਲੇਖਕ ਜੌਨ ਡੀਕਨ (John Deacon) ਦੇ ਮਸ਼ਹੂਰ ਗਾਣੇ ''Another one bites the dust" ਦੀ ਇਸ ਲਾਈਨ ਨੂੰ ਆਪਣੇ ਟਵੀਟ 'ਚ ਪਹਿਲੀ ਥਾਂ ਦਿੱਤੀ ਹੈ। ਮੰਨਿਆ ਜਾ ਰਿਹਾ ਹੈ ਕਿ ਇਹ ਟਵੀਟ ਉਹਨਾਂ ਆਪਣੇ ਧੁਰ ਵਿਰੋਧੀਆਂ (ਕਾਂਗਰਸ 'ਚ) ਲਈ ਕੀਤਾ ਹੈ ਜਿਸ 'ਚ ਉਹਨਾਂ ਲਈ ਤੰਜ ਲਈ ਤਿੱਖੇ ਸ਼ਬਦਾਂ ਦਾ ਇਸਤੇਮਾਲ ਕੀਤਾ ਹੈ।’