ਚੰਡੀਗੜ੍ਹ:ਸੂਬੇ ਵਿੱਚ ਪਿਛਲੇ ਕਈ ਦਿਨ੍ਹਾਂ ਤੋਂ ਇੱਕ ਤੋਂ ਬਾਅਦ ਇੱਕ ਵੱਡੀਆਂ ਅਪਰਾਧਿਕ ਘਟਨਾਵਾਂ ਵਧ ਰਹੀਆਂ ਹਨ। ਕਰਨਾਲ ਵਿੱਚ ਧਮਾਕਾਖੇਜ਼ ਸਮੱਗਰੀ ਸਮੇਤ ਫੜ੍ਹੇ ਗਏ 4 ਮੁਲਜ਼ਮਾਂ, ਤਰਨਤਾਰਨ ਵਿੱਚ ਮੁਲਜ਼ਮਾਂ ਤੋਂ ਫੜ੍ਹੀ ਗਈ ਆਰਡੀਐਕਸ ਅਤੇ ਹੁਣ ਪੰਜਾਬ ਦੇ ਮੁਹਾਲੀ ਵਿੱਚ ਇੰਟੈਲੀਜੈਂਸ ਹੈਡਕੁਆਟਰ ਉੱਪਰ ਹਮਲਾ ਹੋਇਆ ਹੈ।
ਸਰਕਾਰ ਤੇ ਪੁਲਿਸ ’ਤੇ ਸਵਾਲ:ਇਸ ਹਮਲੇ ਤੋਂ ਬਾਅਦ ਪੰਜਾਬ ਵਿੱਚ ਸਹਿਮ ਦਾ ਮਾਹੌਲ ਬਣਿਆ ਹੋਇਆ ਹੈ ਕਿਉਂ ਘਟਨਾਵਾਂ ਰੁਕਣ ਦਾ ਨਾਮ ਨਹੀਂ ਲੈ ਰਹੀਆਂ। ਇੰਨ੍ਹਾਂ ਵਾਪਰ ਰਹੀਆਂ ਘਟਨਾਵਾਂ ਨੂੰ ਲੈਕੇ ਵਿਰੋਧੀ ਪਾਰਟੀਆਂ ਲਗਾਤਾਰ ਸਰਕਾਰ ਨੂੰ ਕਾਨੂੰਨ ਵਿਵਸਥਾ ਨੂੰ ਲੈਕੇ ਘੇਰ ਰਹੀਆਂ ਹਨ। ਮੁਹਾਲੀ ਧਮਾਕਾ ਮਾਮਲੇ ਨੂੰ 60 ਘੰਟਿਆਂ ਦਾ ਸਮਾਂ ਬੀਤ ਚੁੱਕਿਆ ਹੈ ਪਰ ਜਾਂਚ ਨੂੰ ਲੈਕੇ ਸਰਕਾਰ ਅਤੇ ਪੰਜਾਬ ਪੁਲਿਸ ਉੱਤੇ ਵੱਡੇ ਸਵਾਲ ਖੜ੍ਹੇ ਹੋਣ ਲੱਗੇ ਹਨ। ਇੰਨ੍ਹਾਂ ਸਮਾਂ ਬੀਤ ਜਾਣਦੇ ਬਾਵਜੂਦ ਨਾ ਹੀ ਵਾਰਦਾਤ ਨੂੰ ਅੰਜ਼ਾਮ ਦੇਣ ਵਾਲੇ ਮੁਲਜ਼ਮ ਗ੍ਰਿਫਤਾਰ ਕੀਤੇ ਗਏ ਹਨ ਨਾ ਹੀ ਸਾਜ਼ਿਸ਼ ਬੇਨਕਾਬ ਕੁਝ ਪਤਾ ਲੱਗਿਆ ਹੈ ਜਿਸਨੂੰ ਲੈਕੇ ਸਰਕਾਰ ਦੀ ਕਾਰਗੁਜਾਰੀ ਉੱਪਰ ਸਵਾਲ ਖੜ੍ਹੇ ਹੋ ਕੀਤੇ ਜਾ ਰਹੇ ਹਨ।
ਕਿਉਂ ਖੜ੍ਹੇ ਹੋ ਰਹੇ ਸਵਾਲ?: ਖੜ੍ਹੇ ਹੋ ਰਹੇ ਸਵਾਲਾਂ ਨੂੰ ਲੈਕੇ ਪੰਜਾਬ ਪੁਲਿਸ ਦਾ ਬਿਆਨ ਸਾਹਮਣੇ ਆਇਆ ਹੈ ਜਿਸ ਵਿੱਚ ਪੁਲਿਸ ਤੋਂ ਰਟਾ-ਰਟਾਇਆ ਜਵਾਬ ਮਿਲ ਰਿਹਾ ਹੈ ਅਤੇ ਕਿਹਾ ਜਾ ਰਿਹਾ ਹੈ ਕਿ ਮਾਮਲੇ ਵਿੱਚ ਫਿਲਹਾਲ ਜਾਂਚ ਚੱਲ ਰਹੀ ਹੈ ਅਤੇ ਰੇਡ ਕੀਤੀ ਜਾ ਰਹੀ ਹੈ। ਇਹ ਸਵਾਲ ਉਸ ਸਮੇਂ ਤੋਂ ਹੀ ਪੁਲਿਸ ਅਤੇ ਭਗਵੰਤ ਮਾਨ ਸਰਕਾਰ ਉੱਪਰ ਖੜ੍ਹੇ ਹੋਣ ਲੱਗੇ ਸਨ ਜਿਸ ਵਿੱਚ ਮੁੱਖ ਮੰਤਰੀ ਅਤੇ ਡੀਜੀਪੀ ਦਾ ਬਿਆਨ ਵੱਖੋ ਵੱਖਰੇ ਸਾਹਮਣੇ ਆਏ ਸਨ। ਪੰਜਾਬ ਦੇ ਡੀ.ਜੀ.ਪੀ ਭਾਵਰਾ ਨੇ ਬਲਾਸਟ ਵਾਲੇ ਸਥਾਨ ਦਾ ਜਾਇਜ਼ਾ ਲੈਂਦਿਆ ਪੱਤਰਕਾਰਾਂ ਨਾਲ ਗੱਲਬਾਤ ਕਰਦਿਆ ਕਿਹਾ ਸੀ ਕਿ ਮੁਹਾਲੀ ਅਟੈਕ ਦੀ ਕਾਰਵਾਈ ਚੱਲ ਰਹੀ ਹੈ, ਜਿਸ ਤਰ੍ਹਾਂ ਦੇ ਵੀ ਵਿਚਲੇ ਕਾਰਨ ਨਿਕਲ ਦੇ ਸਾਹਮਣੇ ਆਉਣਗੇ, ਉਸ ਤਰ੍ਹਾਂ ਹੀ ਜਾਣਕਾਰੀ ਦੇ ਦਿੱਤਾ ਜਾਵੇਗੀ, ਇਹ ਸਾਡਾ ਚੈਲੰਜ਼ ਹੈ।
NIA ਤੇ ਫੌਜ ਕਰ ਚੁੱਕੀ ਹੈ ਜਾਂਚ: ਇਸ ਦੌਰਾਨ ਡੀਜੀਪੀ ਨੇ ਗ੍ਰਿਫ਼ਤਾਰੀਆਂ ਬਾਰੇ ਕੋਈ ਖਾਸ ਜਾਣਕਾਰੀ ਨਹੀ ਦਿੱਤੀ ਸੀ। ਓਧਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਇਸ ਮਾਮਲੇ ਵਿੱਚ ਗ੍ਰਿਫ਼ਤਾਰੀਆਂ ਦਾ ਜ਼ਿਕਰ ਜ਼ਰੂਰ ਕੀਤਾ ਗਿਆ ਸੀ ਅਤੇ ਜਲਦ ਮਾਮਲੇ ਨੂੰ ਸੁਲਝਾਉਣ ਦਾ ਦਾਅਵਾ ਕੀਤਾ ਗਿਆ ਸੀ ਅਤੇ ਮਾਮਲੇ ਵਿੱਚ ਜਲਦ ਖੁਲਾਸਾ ਕਰਨ ਦੀ ਗੱਲ ਕਹੀ ਗਈ ਸੀ। ਇਸ ਤੋਂ ਸਪੱਸ਼ਟ ਹੋ ਗਿਆ ਸੀ ਕਿ ਪੰਜਾਬ DGP ਤੇ CM ਮਾਨ ਦੇ ਬਿਆਨ ਵੱਖੋ-ਵੱਖਰੇ ਹਨ। ਇਸ ਘਟਨਾ ਦੀ ਜਾਂਚ ਜਿੱਥੇ ਪੰਜਾਬ ਪੁਲਿਸ ਵੱਲੋਂ ਕੀਤੀ ਜਾ ਰਹੀ ਹੈ ਉੱਥੇ ਹੀ ਫੌਜ ਅਤੇ ਐਨਆਈਏ ਵੱਲੋਂ ਘਟਨਾ ਦੀ ਜਾਂਚ ਕੀਤੀ ਗਈ ਪਰ ਇਸ ਜਾਂਚ ਵਿੱਚ ਅਜੇ ਤੱਕ ਕੁਝ ਵੀ ਸਾਹਮਣੇ ਨਿੱਕਲ ਕੇ ਨਹੀਂ ਆਇਆ। ਸਵਾਲ ਪੰਜਾਬ ਪੁਲਿਸ ਉੱਪਰ ਖੜ੍ਹੇ ਹੋ ਰਹੇ ਹਨ ਕਿ ਆਖਿਰ ਪੁਲਿਸ ਪੰਜਾਬ ਦੀ ਜਨਤਾ ਨੂੰ ਦੱਸਣਾ ਕੀ ਚਾਹੁੰਦੀ ਹੈ।