ਚੰਡੀਗੜ੍ਹ: ਜ਼ਮੀਨ ਵਿਵਾਦ ਨੂੰ ਲੈ ਕੇ ਸੋਮਵਾਰ ਨੂੰ ਸ਼ਹਿਰ ਵਿੱਚ ਮਾਮਲੇ ਦੀਆਂ ਦੋਵੇਂ ਧਿਰਾਂ ਵੱਲੋਂ ਪ੍ਰੈਸ ਵਾਰਤਾ ਕਰਕੇ ਇੱਕ-ਦੂਜੇ ਵਿਰੁੱਧ ਦੋਸ਼ ਲਾਏ ਗਏ। ਇਸ ਦੌਰਾਨ ਇੱਕ ਪੱਖ ਨੇ ਉਨ੍ਹਾਂ ਵਿਰੁੱਧ ਜਿਥੇ ਐਸਪੀ ਬਲਵਿੰਦਰ ਸਿੰਘ ਵਿਰੁੱਧ ਫ਼ਰਜ਼ੀ ਐਫਆਈਆਰ ਕਰਵਾਉਣ ਦੇ ਦੋਸ਼ ਲਾਏ, ਉਥੇ ਉਸਦੇ ਪਿਤਾ ਉਪਰ ਵੀ ਧੋਖਾਧੜੀ ਦੇ ਦੋਸ਼ ਲਾਏ। ਉਧਰ, ਦੂਜੇ ਪੱਖ ਦਾ ਕਹਿਣਾ ਸੀ ਕਿ ਉਨ੍ਹਾਂ ਵਿਰੁੱਧ ਲਾਏ ਗਏ ਸਾਰੇ ਦੋਸ਼ ਨਿਰਾਧਾਰ ਹਨ।
ਪ੍ਰੈਸ ਵਾਰਤਾ ਦੌਰਾਨ ਆਰਬੀਆਈ ਕਮਾਂਡੈਂਟ ਬਟਾਲੀਅਨ ਵਿੱਚ ਤੈਨਾਤ ਪੰਜਾਬ ਪੁਲਿਸ ਦੇ ਐਸਪੀ ਬਲਵਿੰਦਰ ਸਿੰਘ 'ਤੇ ਇੱਕ ਔਰਤ ਅਤੇ ਉਸ ਦੇ ਸਹੁਰੇ ਨੇ ਤੰਗ ਪ੍ਰੇਸ਼ਾਨ ਕਰਨ ਦੇ ਦੋਸ਼ ਲਾਉਂਦੇ ਹੋਏ ਕਿਹਾ ਕਿ ਐਸਪੀ ਲਗਾਤਾਰ ਉਨ੍ਹਾਂ ਦੇ ਪਰਿਵਾਰ ਨੂੰ ਧਮਕੀਆਂ ਦੇ ਰਿਹਾ ਸੀ ਅਤੇ ਉਸਦੇ ਕਮਾਂਡੋ ਰੋਜ਼ਾਨਾ ਘਰ ਵਿੱਚ ਚੱਕਰ ਕੱਟਦੇ ਸਨ। ਐਸਪੀ ਨੇ ਸਲੀਮ ਖਾਨ ਨੂੰ ਫੋਨ ਕਰਕੇ ਫੋਨ 'ਤੇ ਧਮਕੀ ਦਿੰਦਿਆਂ ਸ਼ਹਿਰ ਛੱਡ ਕੇ ਜਾਣ ਲਈ ਵੀ ਕਿਹਾ।
ਪੀੜਤ ਪ੍ਰਿਯੰਕਾ ਨੇ ਦੱਸਿਆ ਕਿ ਉਸ ਦਾ ਪਤੀ ਫ਼ਿਰੋਜ਼ ਪਹਿਲਾਂ ਐਸਪੀ ਦੇ ਪਿਤਾ ਨਾਲ ਪ੍ਰਾਪਰਟੀ ਦਾ ਕੰਮ ਕਰਦਾ ਸੀ। ਇਸ ਦੌਰਾਨ ਉਸ ਦੇ ਪਤੀ ਨੇ 62 ਮਰਲੇ ਜ਼ਮੀਨ ਬਲਵਿੰਦਰ ਦੇ ਪਿਤਾ ਤੋਂ ਖਰੀਦੀ ਸੀ, ਜੋ ਕਿ ਐਸਪੀ ਨੂੰ ਇਸ ਜ਼ਮੀਨ ਦੇ ਅਠਾਰਾਂ ਲੱਖ ਛੱਡ ਕੇ ਬਾਕੀ ਰਾਸ਼ੀ ਦੇ ਦਿੱਤੀ ਸੀ। ਬਾਅਦ 'ਚ ਉਨ੍ਹਾਂ ਨੇ ਦਸ ਲੱਖ ਦਾ ਡਰਾਫਟ ਵੀ ਦੇ ਦਿੱਤਾ ਅਤੇ ਅੱਠ ਲੱਖ ਜਲਦ ਦੇਣ ਦੀ ਗੱਲ ਕੀਤੀ, ਪਰ ਬਾਅਦ ਵਿੱਚ ਜਦੋਂ ਫਿਰੋਜ਼ ਨੇ ਆਪਣਾ ਖ਼ੁਦ ਦਾ ਕੰਮ ਸ਼ੁਰੂ ਕਰ ਲਿਆ, ਤਾਂ ਐਸਪੀ ਤੇ ਉਸਦੇ ਪਿਤਾ ਨੇ ਫ਼ਿਰੋਜ਼ 'ਤੇ ਝੂਠੇ ਕੇਸ ਦਰਜ ਕਰਵਾ ਦਿੱਤੇ।