ਚੰਡੀਗੜ੍ਹ: ਪੰਜਾਬ ਯੂਨੀਵਰਸਿਟੀ ਵਿੱਚ ਫ਼ੀਸਾਂ ਦੇ ਮੁੱਦੇ ਨੂੰ ਲੈਕੇ ਪਿਛਲੇ 19 ਦਿਨਾਂ ਤੋਂ ਏਬੀਵੀਪੀ ਵਿਦਿਆਰਥੀ ਸੰਗਠਨ ਧਰਨਾ ਦੇ ਰਹੇ ਹਨ। ਵਿਦਿਆਰਥੀ ਵੀਸੀ ਦੇ ਦਫ਼ਤਰ ਦੇ ਬਾਹਰ ਹੜਤਾਲ 'ਤੇ ਬੈਠੇ ਹਨ ਤੇ ਉਨ੍ਹਾਂ ਦਾ ਕਹਿਣਾ ਹੈ ਜਦੋਂ ਤੱਕ ਮੰਗਾਂ ਨਹੀਂ ਮੰਨ੍ਹੀਆਂ ਜਾਂਦੀਆਂ ਉਹ ਨਹੀਂ ਉੱਠਣਗੇ। ਉਨ੍ਹਾਂ ਨੇ ਯੂਨੀਵਰਸਿਟੀ ਪ੍ਰਸ਼ਾਸਨ 'ਤੇ ਸਾਰ ਨਾ ਲੈਣ ਦੇ ਇਲਜ਼ਾਮ ਲਗਾਏ ਹਨ।
ਏਬੀਵੀਪੀ ਦੇ ਪ੍ਰਧਾਨ ਹਰੀਸ਼ ਗੁੱਜਰ ਨੇ ਦੱਸਿਆ ਕਿ ਉਹ ਪਿਛਲੇ 19 ਦਿਨਾਂ ਤੋਂ ਇੱਥੇ ਹੜਤਾਲ 'ਤੇ ਨੇ। ਯੂਨੀਵਰਸਿਟੀ ਪ੍ਰਸ਼ਾਸਨ ਅਤੇ ਵੀਸੀ ਵੱਲੋਂ ਹਾਲੇ ਤੱਕ ਉਨ੍ਹਾਂ ਦੀਆਂ ਮੰਗਾਂ ਸਬੰਧੀ ਕੋਈ ਗੱਲਬਾਤ ਨਹੀਂ ਕੀਤੀ ਗਈ। ਉਨ੍ਹਾਂ ਦੀਆਂ ਮੁੱਖ ਮੰਗਾਂ ਵਿੱਚ ਪ੍ਰੀਖਿਆ ਫ਼ੀਸ ਵਾਪਸ ਕਰਨਾ ਤੇ ਈਡਬਲਿਊਐੱਸ ਅਤੇ ਹੈਂਡੀਕੈਪ ਵਿਦਿਆਰਥੀਆਂ ਦੀ ਸਾਰੀ ਫੀਸ ਮੁਆਫ਼ ਕਰਨਾ ਹੈ। ਮੰਗਾਂ ਨਾ ਮੰਣਨ 'ਤੇ ਉਨ੍ਹਾਂ ਨੇ ਸੰਘਰਸ਼ ਹੋਰ ਤਿੱਖਾ ਕਰਨ ਦੀ ਚਿਤਾਵਨੀ ਦਿੱਤੀ ਹੈ। ਨਾਲ ਇਹ ਵੀ ਕਿਹਾ ਕਿ ਇਸ ਦੀ ਜ਼ਿੰਮੇਵਾਰੀ ਪੂਰਨ ਤੌਰ 'ਤੇ ਯੂਨੀ. ਪ੍ਰਸ਼ਾਸਨ ਦੀ ਹੋਵੇਗੀ।