ਪੰਜਾਬ

punjab

ETV Bharat / city

ਚੰਡੀਗੜ੍ਹ 'ਚ ਪਾਣੀ ਦੀਆਂ ਕੀਮਤਾਂ 'ਚ ਵਾਧੇ ਨੂੰ ਲੈ ਕੇ 'ਆਪ' ਦਾ ਪ੍ਰਦਰਸ਼ਨ, ਪੁਲਿਸ ਨੇ ਮਾਰੀਆਂ ਪਾਣੀ ਦੀਆਂ ਬੁਛਾੜਾਂ

ਚੰਡੀਗੜ੍ਹ 'ਚ ਪਾਣੀ ਦੇ ਵਧਦੇ ਪ੍ਰੈਸ਼ਰ ਨੂੰ ਲੈ ਕੇ ਆਮ ਆਦਮੀ ਪਾਰਟੀ ਦੇ ਵਰਕਰਾਂ ਨੇ ਨਗਰ ਨਿਗਮ ਦਫਤਰ ਦੇ ਬਾਹਰ ਜ਼ੋਰਦਾਰ ਪ੍ਰਦਰਸ਼ਨ ਕੀਤਾ।

AAP's protest over increased in water prices in Chandigarh, police uses water cannon
ਚੰਡੀਗੜ੍ਹ 'ਚ ਪਾਣੀ ਦੀਆਂ ਕੀਮਤਾਂ 'ਚ ਵਾਧੇ ਨੂੰ ਲੈ ਕੇ 'ਆਪ' ਦਾ ਪ੍ਰਦਰਸ਼ਨ, ਪੁਲਿਸ ਚਲਾਏ ਵਾਟਰ ਕੈਨਨ

By

Published : Apr 6, 2022, 9:54 AM IST

ਚੰਡੀਗੜ੍ਹ: ਚੰਡੀਗੜ੍ਹ ਵਿੱਚ 1 ਅਪ੍ਰੈਲ ਤੋਂ ਪਾਣੀ ਦੀਆਂ ਕੀਮਤਾਂ ਵਿੱਚ ਵਾਧਾ ਕੀਤਾ ਗਿਆ ਹੈ। ਜਿਸ ਕਾਰਨ 'ਆਪ' ਨੇ ਸੈਕਟਰ 17 ਸਥਿਤ ਚੰਡੀਗੜ੍ਹ ਨਗਰ ਨਿਗਮ ਦਫਤਰ ਦੇ ਬਾਹਰ ਜ਼ੋਰਦਾਰ ਪ੍ਰਦਰਸ਼ਨ ਕੀਤਾ। ਪਾਣੀ ਦੇ ਰੇਟ ਘਟਾਉਣ ਦੀ ਮੰਗ ਕਰ ਰਹੇ ਪ੍ਰਦਰਸ਼ਨਕਾਰੀਆਂ 'ਤੇ ਪੁਲਿਸ ਨੇ ਵਾਟਰ ਕੈਨਨ ਚਲਾਏ ਹਨ। ਇਸ ਦੇ ਨਾਲ ਹੀ ਪੁਲਿਸ ਨੇ ਪ੍ਰਦਰਸ਼ਨਕਾਰੀਆਂ ਨੂੰ ਰੋਕਣ ਲਈ ਨਗਰ ਨਿਗਮ ਦੇ ਬਾਹਰ ਬੈਰੀਕੇਡ ਲਗਾ ਦਿੱਤੇ। ਪੁਲਿਸ ਨੇ ਕਾਰਕੁਨਾਂ ਨੂੰ ਬੈਰੀਕੇਡਿੰਗ ਪਾਰ ਕਰਨ ਤੋਂ ਰੋਕ ਦਿੱਤਾ, ਜਿਸ ਦੌਰਾਨ ਕਾਰਕੁਨ ਗੁੱਸੇ ਵਿੱਚ ਆ ਗਏ ਅਤੇ ਪੁਲਿਸ ਨੂੰ ਵੀ ਜਵਾਬ ਵਿੱਚ ਵਾਟਰ ਕੈਨਨ ਦੀ ਵਰਤੋਂ ਕਰਨੀ ਪਈ।

'ਆਪ' ਕਨਵੀਨਰ ਪ੍ਰੇਮ ਗਰਗ ਨੇ ਕਿਹਾ ਕਿ ਆਮ ਆਦਮੀ ਪਾਰਟੀ ਪਾਣੀਆਂ ਦੇ ਮੁੱਦੇ 'ਤੇ ਚੁੱਪ ਨਹੀਂ ਬੈਠੇਗੀ ਅਤੇ ਪਾਰਟੀ ਨਗਰ ਨਿਗਮ ਹਾਊਸ 'ਚ ਪਾਣੀਆਂ ਦੇ ਮੁੱਦੇ 'ਤੇ ਖੁੱਲ੍ਹੀ ਬਹਿਸ ਚਾਹੁੰਦੀ ਹੈ | ਨਤੀਜਾ ਜੋ ਵੀ ਆਵੇਗਾ ਹਾਉਸ ਵਿੱਚ ਹੀ ਆਵੇਗਾ ਅਤੇ ਜੋ ਸਭ ਨੂੰ ਪ੍ਰਵਾਨ ਹੋਵੇਗਾ। ਉਨ੍ਹਾਂ ਕਿਹਾ ਕਿ ਸ਼ਹਿਰ ਵਿੱਚ 24 ਘੰਟੇ ਜਲ ਸਪਲਾਈ ਚਾਲੂ ਕਰਨ ਲਈ ਕਰੋੜਾਂ ਰੁਪਏ ਦਾ ਕਰਜ਼ਾ ਲਿਆ ਗਿਆ ਹੈ। ਉਹ ਰਕਮ ਆਮ ਲੋਕਾਂ ਤੋਂ ਪਾਣੀ ਦੇ ਵਧੇ ਰੇਟ ਤੋਂ ਵਸੂਲੀ ਜਾਵੇਗੀ। ਸ਼ਹਿਰ ਦੇ ਲੋਕ 24 ਘੰਟੇ ਪਾਣੀ ਨਹੀਂ ਚਾਹੁੰਦੇ ਪਰ ਪਾਣੀ ਘੱਟ ਰੇਟ ’ਤੇ ਮਿਲਣਾ ਚਾਹੀਦਾ ਹੈ। ਪਾਣੀ ਦੇ ਵੱਧਦੇ ਰੇਟ ਕਾਰਨ ਸ਼ਹਿਰ ਵਾਸੀ ਕਾਫੀ ਪ੍ਰੇਸ਼ਾਨ ਹਨ।

ਚੰਡੀਗੜ੍ਹ 'ਚ ਪਾਣੀ ਦੀਆਂ ਕੀਮਤਾਂ 'ਚ ਵਾਧੇ ਨੂੰ ਲੈ ਕੇ 'ਆਪ' ਦਾ ਪ੍ਰਦਰਸ਼ਨ, ਪੁਲਿਸ ਨੇ ਚਲਾਏ ਵਾਟਰ ਕੈਨਨ


ਪ੍ਰੇਮ ਗਰਗ ਨੇ ਕਿਹਾ ਕਿ ਪਾਣੀ ਦੇ ਰੇਟਾਂ ਵਿੱਚ ਦੁੱਗਣਾ ਵਾਧਾ ਕਰਨਾ ਕਿਸ ਹੱਦ ਤੱਕ ਜਾਇਜ਼ ਹੈ। ਪਾਣੀ ਦੇ ਨਵੇਂ ਰੇਟਾਂ 'ਤੇ ਕੋਈ ਵੀ ਪਾਰਟੀ ਸਹਿਮਤ ਨਹੀਂ ਹੋ ਸਕਦੀ ਅਤੇ ਸ਼ਹਿਰ ਵਾਸੀਆਂ ਨੇ ਆਮ ਆਦਮੀ ਪਾਰਟੀ ਨੂੰ 28% ਵੋਟਾਂ ਦੇ ਕੇ ਆਪਣਾ ਫਤਵਾ ਸਪੱਸ਼ਟ ਕੀਤਾ ਹੈ। ਅੱਜ ਆਮ ਆਦਮੀ ਪਾਰਟੀ ਹਰ ਕਿਸੇ ਦੀ ਪਸੰਦ ਦੀ ਪਾਰਟੀ ਬਣੀ ਹੋਈ ਹੈ। ਇਸ ਲਈ ਹੁਣ ਭਾਜਪਾ ਦੀ ਮਰਜ਼ੀ ਨਹੀਂ ਚੱਲਣ ਦਿੱਤੀ ਜਾਵੇਗੀ।

ਇਸ ਪ੍ਰਦਰਸ਼ਨ ਵਿੱਚ ‘ਆਪ’ ਦੇ ਕਨਵੀਨਰ ਪ੍ਰੇਮ ਗਰਗ, ਪ੍ਰਦੀਪ ਛਾਬੜਾ, ਨਿਗਮ ਵਿੱਚ ਵਿਰੋਧੀ ਧਿਰ ਦੇ ਆਗੂ ਯੋਗੇਸ਼ ਢੀਂਗਰਾ, ਕੌਂਸਲਰ ਪ੍ਰੇਮ ਲਤਾ ਸਮੇਤ ਕਈ ਕੌਂਸਲਰ ਮੁੱਖ ਤੌਰ ’ਤੇ ਸ਼ਾਮਲ ਹੋਏ। ਇਸ ਦੇ ਨਾਲ ਹੀ ਸ਼ਹਿਰ ਦੀਆਂ ਕਈ ਕਲੋਨੀਆਂ ਅਤੇ ਸੈਕਟਰਾਂ ਦੇ ਲੋਕ ਵੀ ਪ੍ਰਦਰਸ਼ਨ ਲਈ ਇੱਥੇ ਪੁੱਜੇ ਹੋਏ ਸਨ।

ਇਹ ਵੀ ਪੜ੍ਹੋ:ਚੰਡੀਗੜ੍ਹ ਮੁੱਦੇ 'ਤੇ ਪੰਜਾਬ ਦੇ ਦਾਅਵੇ ਵਿਰੁੱਧ ਹਰਿਆਣਾ ਵਿਧਾਨ ਸਭਾ 'ਚ ਪਾਸ ਕੀਤਾ ਮਤਾ

ABOUT THE AUTHOR

...view details