ਚੰਡੀਗੜ੍ਹ:ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਇੱਕ ਪ੍ਰੈਸ ਕਾਨਫਰੰਸ ਕਰਕੇ ਕਿਹਾ ਹੈ ਕਿ ਉਨ੍ਹਾਂ ਨੇ ਭਗਵੰਤ ਮਾਨ ਨੂੰ ਸੀਐਮ ਦਾ ਉਮੀਦਵਾਰ ਬਣਨ ਦੀ ਪੇਸ਼ਕਸ਼ ਕੀਤੀ ਸੀ ਪਰ ਮਾਨ ਨੇ ਸਿੱਧੇ ਤੌਰ ’ਤੇ ਸੀਐਮ ਉਮੀਦਵਾਰ ਬਣਨ ਤੋਂ ਇਨਕਾਰ ਕਰ ਦਿੱਤਾ। ਉਨ੍ਹਾਂ ਕਿਹਾ ਕਿ ਇਹ ਸੁਝਾਅ ਆਇਆ ਕਿ ਪੰਜਾਬ ਦੇ ਲੋਕਾਂ ਕੋਲੋਂ ਸਰਵੇ ਕਰਵਾ ਕੇ ਪਾਰਟੀ ਵੱਲੋਂ ਸੀਐਮ ਦੇ ਉਮੀਦਵਾਰ ਦੀ ਚੋਣ ਕਰਵਾਈ ਜਾਵੇ ਤੇ ਇਸੇ ਕਰਕੇ ਹੁਣ ਲੋਕਾਂ ਦੀ ਰਾਏ ਲੈਣ ਦਾ ਫੈਸਲਾ ਲਿਆ ਹੈ। ਕੇਜਰੀਵਾਲ ਨੇ ਇੱਕ ਨੰਬਰ (70748 70748) ਜਾਰੀ ਕੀਤਾ ਤੇ ਕਿਹਾ ਕਿ ਪਾਰਟੀ ਵਰਕਰ ਤੇ ਲੋਕ ਇਸ ਨੰਬਰ (AAP released number for cm face survey) ’ਤੇ ਆਪਣੀ ਪਸੰਦ ਦੱਸ ਸਕਣਗੇ ਤੇ ਜੋ ਨਤੀਜਾ ਨਿਕਲੇਗਾ, ਉਸੇ ਦੇ ਹਿਸਾਬ ਨਾਲ ਸੀਐਮ ਦੇ ਚਿਹਰੇ ਦਾ ਐਲਾਨ ਕਰ ਦਿੱਤਾ ਜਾਵੇਗਾ(AAP to hold survey for its cm candidate)।
ਲੋਕਾਂ ਨੂੰ ਆਖਰੀ ਧੱਕਾ ਦੇਣ ਦੀ ਅਪੀਲ
ਕੇਜਰੀਵਾਲ ਅਤੇ ਭਗਵੰਤ ਮਾਨ ਨੇ ਇਥੇ ਪ੍ਰੈਸ ਕਾਨਫਰੰਸ ਕਰਕੇ ਕਿਹਾ ਹੈ ਕਿ ਹੁਣ ਤੱਕ ਕਈ ਸਰਵੇ ਸਾਹਮਣੇ ਆ ਰਹੇ ਹਨ ਤੇ ਪੰਜਾਬ ਦੇ ਲੋਕਾਂ ਨੂੰ ਆਖਰੀ ਧੱਕਾ ਦੇਣ ਦੀ ਅਪੀਲ ਹੈ। ਉਨ੍ਹਾਂ ਕਿਹਾ ਕਿ ਪਾਰਟੀ ਮੋਹਰੀ ਜਾਪ ਰਹੀ ਹੈ। ਉਨ੍ਹਾਂ ਕਿਹਾ ਕਿ ਪਾਰਟੀ ਹੀ ਨਹੀਂ, ਸਗੋਂ ਜਨਤਾ ਵੀ ਤੈਅ ਕਰੇਗੀ ਕਿ ਪਾਰਟੀ ਦਾ ਮੁੱਖ ਮੰਤਰੀ ਚਿਹਰਾ ਕੌਣ ਹੋਣਾ ਚਾਹੀਦਾ ਹੈ। ਕੇਜਰੀਵਾਲ ਨੇ ਕਿਹਾ ਕਿ ਅਕਸਰ ਦੇਖਿਆ ਜਾਂਦਾ ਹੈ ਕਿ ਸਿਆਸੀ ਪਾਰਟੀਆਂ ਆਪਣੇ ਪਰਿਵਾਰ ਵਿੱਚੋਂ ਹੀ ਮੁੱਖ ਮੰਤਰੀ ਦਾ ਚਿਹਰਾ ਬਣਾਉਂਦੀਆਂ ਹਨ। ਕੇਜਰੀਵਾਲ ਨੇ ਕਿਹਾ ਕਿ ਦੇਸ਼ ਵਿੱਚ ਇਹ ਪਹਿਲੀ ਵਾਰ ਹੋਵੇਗਾ ਕਿ ਕੋਈ ਪਾਰਟੀ ਇਹ ਫੈਸਲਾ ਜਨਤਾ 'ਤੇ ਛੱਡਿਆ ਜਾ ਰਿਹਾ ਹੈ। ਕੇਜਰੀਵਾਲ ਨੇ ਕਿਹਾ ਕਿ ਪਾਰਟੀ ਉਸੇ ਚਿਹਰੇ ’ਤੇ ਮੁਹਰ ਲਗਾਏਗੀ, ਜਿਸ ਨੂੰ ਲੋਕ ਤਰਜੀਹ ਦੇਣਗੇ।
ਆਮ ਲੋਕਾਂ ਤੋਂ ਪੁੱਛਿਆ ਜਾਵੇਗਾ ਸੀਐਮ ਚਿਹਰਾ ਕੌਣ ਹੋਵੇ