ਮਾਨਸਾ:ਚੋਣਾਂ ਦੇ ਸਮੇਂ ਸਿਆਸੀ ਪਾਰਟੀਆਂ ਵੱਲੋਂ ਆਪਣੀਆਂ ਜਿੱਥੇ ਸਰਗਰਮੀਆਂ ਤੇਜ਼ ਕਰ ਦਿੱਤੀਆਂ ਜਾਂਦੀਆਂ ਹਨ ਉੱਥੇ ਹੀ ਨਾਮਵਰ ਵਿਅਕਤੀਆਂ ਨੂੰ ਆਪਣੀਆਂ ਪਾਰਟੀਆਂ ਵਿੱਚ ਸ਼ਾਮਲ ਕਰਕੇ ਉਨ੍ਹਾਂ ਦਾ ਲਾਹਾ ਲੈਣ ਦੀ ਕਵਾਇਦ ਵੀ ਸ਼ੁਰੂ ਹੋ ਜਾਂਦੀ ਹੈ। ਇਸ ਦੇ ਤਹਿਤ ਹੀ ਆਪ ਵੱਲੋਂ 2017 ਦੇ ਦੌਰਾਨ ਦਲਿਤ ਨੇਤਾ ਅਤੇ ਜਿੰਦਾ ਸ਼ਹੀਦ ਕਹੇ ਜਾਣ ਵਾਲੇ ਬੰਤ ਸਿੰਘ ਝੱਬਰ (AAP star campaigner)ਨੂੰ ਸ਼ਾਮਿਲ ਕੀਤਾ ਗਿਆ ਪਰ ਚੋਣਾਂ ਤੋਂ ਬਾਅਦ ਬੰਤ ਸਿੰਘ ਝੱਬਰ ਦੀ ਆਪ ਨੇ ਕੋਈ ਸਾਰ ਤੱਕ ਨਹੀਂ ਲਈ (Jhabbar alleged for not taking care of him)।
ਵਿਧਾਨ ਸਭਾ ਚੋਣਾਂ ਵਿੱਚ ਆਪ ਨੇ ਵਰਤਿਆ ਝੱਬਰ
ਆਪ (AAP Punjab news) ਦੇ ਸਟਾਰ ਪ੍ਰਚਾਰਕ ਬੰਤ ਸਿੰਘ ਝੱਬਰ ਨੇ ਈਟੀਵੀ ਭਾਰਤ ਦੇ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਦੋ ਹਜਾਰ ਸਤਾਰਾਂ ਦੇ ਵਿਚ ਉਸ ਨੂੰ ਆਪ ਦਾ ਸਟਾਰ ਪ੍ਰਚਾਰਕ ਬਣਾ ਕੇ ਪਾਰਟੀ ਵਿੱਚ ਸ਼ਾਮਲ ਕੀਤਾ ਗਿਆ ਸੀ ਜਿਸ ਦੇ ਤਹਿਤ ਉਨ੍ਹਾਂ ਵੱਲੋਂ ਅਰਵਿੰਦ ਕੇਜਰੀਵਾਲ ਦੇ ਨਾਲ ਪੰਜਾਬ ਵਿੱਚ ਕਈ ਰੈਲੀਆਂ ਨੂੰ ਵੀ ਸੰਬੋਧਨ ਕੀਤਾ ਗਿਆ ਸੀ। ਜਿਸ ਉਪਰੰਤ ਚੋਣਾਂ ਤੋਂ ਬਾਅਦ ਬੰਤ ਸਿੰਘ ਝੱਬਰ ਦੀ ਆਪ ਵੱਲੋਂ ਸਾਰ ਤੱਕ ਨਹੀਂ ਲਈ ਗਈ ਅਤੇ ਜਿਵੇਂ ਹੀ ਹੁਣ ਚੋਣਾਂ ਆ ਰਹੀਆਂ ਹਨ ਅਤੇ ਅਰਵਿੰਦ ਕੇਜਰੀਵਾਲ ਵੀ ਪੰਜਾਬ ਦੇ ਕਈ ਵਾਰ ਦੌਰੇ ਤੇ ਆ ਚੁੱਕੇ ਹਨ ਪਰ ਬੰਤ ਸਿੰਘ ਝੱਬਰ ਦੇ ਨਾਲ ਗੱਲਬਾਤ ਤਕ ਨਹੀਂ ਹੋਈ।
ਆਮ ਆਦਮੀ ਪਾਰਟੀ ਨੇ ਨਹੀਂ ਲਈ ਸਾਰ