ਚੰਡੀਗੜ੍ਹ: ਆਮ ਆਦਮੀ ਪਾਰਟੀ ਦੇ ਜਗਰਾਓਂ ਤੋਂ ਵਿਧਾਇਕ ਬੀਬੀ ਸਰਵਜੀਤ ਕੌਰ ਮਾਣੂਕੇ ਨੇ ਸੁਖਬੀਰ ਬਾਦਲ ਵੱਲੋਂ ਲੋਕ ਸਭਾ 'ਚ ਚੁੱਕੇ ਗਏ ਪੰਜਾਬ ਦੀ ਰਾਜਧਾਨੀ ਦੇ ਮੁੱਦੇ 'ਤੇ ਤੰਜ ਕਸਦਿਆਂ ਕਿਹਾ ਹੈ ਕਿ ਜੇ 10 ਸਾਲ ਸਿਆਸਤ ਕਰਨ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੂੰ ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਬਾਰੇ ਧਿਆਨ ਆਇਆ ਹੀ ਹੈ ਤਾਂ ਇਹ ਜ਼ਰੂਰੀ ਹੋ ਜਾਂਦਾ ਹੈ ਕਿ ਹੁਣ ਉਹ ਇਸ ਮੁੱਦੇ ਨੂੰ ਅਖ਼ੀਰ ਤਕ ਲੈ ਕੇ ਜਾਣ।
ਸ਼ੁਕਰ ਹੈ ਬਾਦਲਾਂ ਨੂੰ ਪੰਜਾਬ ਯਾਦ ਆਇਆ: ਸਰਵਜੀਤ ਕੌਰ ਮਾਣੂਕੇ - undefined
ਸੁਖਬੀਰ ਬਾਦਲ ਵੱਲੋਂ ਲੋਕ ਸਭਾ 'ਚ ਪੰਜਾਬ ਦੀ ਰਾਜਧਾਨੀ ਨੂੰ ਲੈ ਕੇ ਚੁੱਕੇ ਗਏ ਮੁੱਦੇ 'ਤੇ ਸਿਆਸੀਕਰਨ ਸ਼ੁਰੂ ਹੋ ਚੁੱਕਾ ਹੈ। ਆਮ ਆਦਮੀ ਪਾਰਟੀ ਦੇ ਜਗਰਾਓਂ ਤੋਂ ਵਿਧਾਇਕ ਬੀਬੀ ਸਰਬਜੀਤ ਕੌਰ ਮਾਣੂਕੇ ਨੇ ਦਿੱਤਾ ਬਿਆਨ।
ਸਰਬਜੀਤ ਕੌਰ ਮਾਣੂਕੇ
ਵੇਖੋ ਵਿਡੀਓ
ਉਨ੍ਹਾਂ ਦਾ ਕਹਿਣਾ ਹੈ ਕਿ ਜੇ ਸੁਖਬੀਰ ਬਾਦਲ ਇਸ ਮੁੱਦੇ ਨੂੰ ਲੈ ਕਿ ਸਹੀ ਅਰਥਾਂ 'ਚ ਸੰਜੀਦਾ ਹਨ ਤਾਂ ਆਮ ਆਦਮੀ ਪਾਰਟੀ ਉਨ੍ਹਾਂ ਦੇ ਨਾਲ ਹੈ। ਹੁਣ ਦੇਖਣਾ ਇਹ ਹੋਵੇਗਾ ਕਿ ਇਸ ਮੁੱਦੇ ਨੂੰ ਲੈ ਕੇ ਹੋਰ ਕਿੰਨੀ ਕੁ ਸਿਆਸਤ ਭੱਖਦੀ ਹੈ।
ਇਹ ਵੀ ਪੜ੍ਹੋ- ਡੀਸੀ ਦਫ਼ਤਰ ਯੂਨੀਅਨ ਵਰਕਰਾਂ ਵੱਲੋਂ ਸੂਬਾ ਸਰਕਾਰ ਵਿਰੁੱਧ ਹੜਤਾਲ ਜਾਰੀ