ਪੰਜਾਬ

punjab

ETV Bharat / city

'ਆਪ' ਵਿਧਾਇਕ ਜਗਤਾਰ ਜੱਗਾ ਤੇ ਚੰਨੀ ਦੀ ਪਈ ਜੱਫ਼ੀ, 'ਆਪ' ਨੂੰ ਝਟਕਾ!

ਪੰਜਾਬ ਵਿਧਾਨ ਸਭਾ ਵਿੱਚ ਉਸ ਸਮੇ ਆਪ ਨੂੰ ਭਾਰੀ ਸਦਮਾ ਲੱਗਿਆ ਜਦੋ ਆਪ ਦੇ ਵਿਧਾਇਕ ਜਗਤਾਰ ਸਿੰਘ ਜੱਗਾ ਨੇ ਸਦਨ ਵਿੱਚ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਹੱਕ ਵਿੱਚ ਨਾਅਰਾ ਮਾਰਦੇ ਹੋਏ ਕਿਹਾ ਕਿ ਮੁੱਖ ਮੰਤਰੀ ਅਸਲ ਵਿੱਚ ਆਮ ਆਦਮੀ ਹਨ।ਇਹ ਗੱਲ ਕਹਿ ਕਿ ਜੱਗਾ ਆਪਣੀ ਸੀਟ ਤੋਂ ਜਾਣ ਲੱਗੇ ਤਾਂ ਕਾਂਗਰਸ ਦੇ ਵਿਧਾਇਕਾਂ ਨੇ ਤਾਲੀਆ ਮਾਰ ਕੇ ਜ਼ੋਰਦਾਰ ਸਵਾਗਤ ਕੀਤਾ ਅਤੇ ਵਿਧਾਇਕ ਜਗਤਾਰ ਸਿੰਘ ਨੇ ਆ ਕੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਜੱਫੀ ਪਾ ਲਈ । ਇਸ ਤੋਂ ਪਹਿਲਾਂ ਮੁੱਖ ਮੰਤਰੀ ਨੇ ਉਨ੍ਹਾਂ ਨੂੰ ਅਪਣੇ ਵੱਲ ਆਉਣ ਗੱਲ ਕਹੀ ਅਤੇ ਆਪ ਦੇ ਵਿਧਾਇਕ ਮੁੱਖ ਮੰਤਰੀ ਵੱਲ ਆ ਗਏ। ਇਸ ਤੋਂ ਬਾਅਦ ਉਨ੍ਹਾਂ ਨੇ ਨਵਜੋਤ ਸਿੰਘ ਸਿੱਧੂ ਨੂੰ ਜੱਫੀ ਪਾ ਲਈ । ਇਸ ਦੌਰਾਨ ਮੁੱਖ ਮੰਤਰੀ ਨੇ ਕਿਹਾ ਕਿ ਮੈਂ ਪੁੱਛਿਆ ਕਿ ਮੈਂ ਆਮ ਆਦਮੀ ਹਾਂ , ਤਾਂ ਉਸ ਵਿਧਾਇਕ ਨੇ ਤਾਕੀਦ ਕਰ ਦਿੱਤੀ ਹੈ।

'ਆਪ' ਵਿਧਾਇਕ ਜਗਤਾਰ ਸਿੰਘ ਜੱਗਾ ਨੇ ਮੁੱਖ ਮੰਤਰੀ ਦੇ ਹੱਕ ਵਿੱਚ ਮਾਰਿਆ ਨਾਅਰਾ
'ਆਪ' ਵਿਧਾਇਕ ਜਗਤਾਰ ਸਿੰਘ ਜੱਗਾ ਨੇ ਮੁੱਖ ਮੰਤਰੀ ਦੇ ਹੱਕ ਵਿੱਚ ਮਾਰਿਆ ਨਾਅਰਾ

By

Published : Nov 11, 2021, 9:34 PM IST

ਚੰਡੀਗੜ੍ਹ: ਪੰਜਾਬ ਵਿਧਾਨ ਸਭਾ ਵਿੱਚ ਉਸ ਸਮੇ ਆਪ ਨੂੰ ਭਾਰੀ ਸਦਮਾ ਲੱਗਿਆ ਜਦੋ ਆਪ ਦੇ ਵਿਧਾਇਕ ਜਗਤਾਰ ਸਿੰਘ ਜੱਗਾ ਨੇ ਸਦਨ ਵਿੱਚ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਹੱਕ ਵਿੱਚ ਨਾਅਰਾ ਮਾਰਦੇ ਹੋਏ ਕਿਹਾ ਕਿ ਮੁੱਖ ਮੰਤਰੀ ਅਸਲ ਵਿੱਚ ਆਮ ਆਦਮੀ ਹਨ।ਇਹ ਗੱਲ ਕਹਿ ਕਿ ਜੱਗਾ ਆਪਣੀ ਸੀਟ ਤੋਂ ਜਾਣ ਲੱਗੇ ਤਾਂ ਕਾਂਗਰਸ ਦੇ ਵਿਧਾਇਕਾਂ ਨੇ ਤਾਲੀਆ ਮਾਰ ਕੇ ਜ਼ੋਰਦਾਰ ਸਵਾਗਤ ਕੀਤਾ ਅਤੇ ਵਿਧਾਇਕ ਜਗਤਾਰ ਸਿੰਘ ਨੇ ਆ ਕੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਜੱਫੀ ਪਾ ਲਈ । ਇਸ ਤੋਂ ਪਹਿਲਾਂ ਮੁੱਖ ਮੰਤਰੀ ਨੇ ਉਨ੍ਹਾਂ ਨੂੰ ਅਪਣੇ ਵੱਲ ਆਉਣ ਗੱਲ ਕਹੀ ਅਤੇ ਆਪ ਦੇ ਵਿਧਾਇਕ ਮੁੱਖ ਮੰਤਰੀ ਵੱਲ ਆ ਗਏ। ਇਸ ਤੋਂ ਬਾਅਦ ਉਨ੍ਹਾਂ ਨੇ ਨਵਜੋਤ ਸਿੰਘ ਸਿੱਧੂ ਨੂੰ ਜੱਫੀ ਪਾ ਲਈ । ਇਸ ਦੌਰਾਨ ਮੁੱਖ ਮੰਤਰੀ ਨੇ ਕਿਹਾ ਕਿ ਮੈਂ ਪੁੱਛਿਆ ਕਿ ਮੈਂ ਆਮ ਆਦਮੀ ਹਾਂ , ਤਾਂ ਉਸ ਵਿਧਾਇਕ ਨੇ ਤਾਕੀਦ ਕਰ ਦਿੱਤੀ ਹੈ।

'ਆਪ' ਵਿਧਾਇਕ ਜਗਤਾਰ ਸਿੰਘ ਜੱਗਾ ਨੇ ਮੁੱਖ ਮੰਤਰੀ ਦੇ ਹੱਕ ਵਿੱਚ ਮਾਰਿਆ ਨਾਅਰਾ

ਇਸ ਬਾਰੇ ਆਮ ਆਦਮੀ ਪਾਰਟੀ ਦੇ ਵਿਧਾਇਕ ਅਮਨ ਅਰੋੜਾ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਕਿਹਾ ਕਿ ਇਹ ਜਗਤਾਰ ਜੱਗਾ ਦੀ ਆਪਣੀ ਮਰਜ਼ੀ ਹੈ ਕਿ ਕਿਸੇ ਨੂੰ ਜੱਫੀ ਪਾਉਣ ਜਾਂ ਜੋ ਮਰਜ਼ੀ ਕਹਿਣ। ਜਗਤਾਰ ਜੱਗਾ ਨਾਲ ਜਦੋਂ ਗੱਲਬਾਤ ਕੀਤੀ ਤਾਂ ਉਹਨਾਂ ਦਾ ਕਹਿਣਾ ਸੀ ਕਿ ਜੇ ਮੈਂ ਆਮ ਅਦਮੀ ਵਾਂਗ ਸੀਐੱਮ ਨਾਲ ਖੜ੍ਹ ਗਿਆ ਤਾਂ ਕੀ ਹੋ ਗਿਆ ਨਾਲ ਹੀ ਕਿਹਾ ਕਿ ਗਲੇ ਲੱਗਣਾ ਹੋਰ ਗੱਲ ਹੈ ਪਾਰਟੀ ਦਾ ਹਿੱਸਾ ਬਣਨਾ ਹੋਰ ਗੱਲ ਹੈ।

'ਆਪ' ਵਿਧਾਇਕ ਜਗਤਾਰ ਜੱਗਾ ਤੇ ਚੰਨੀ ਦੀ ਪਈ ਜੱਫ਼ੀ, 'ਆਪ' ਨੂੰ ਝਟਕਾ!

ਕਿਆਸਰਾਰੀਆਂ ਲਗਾਈਆਂ ਜਾ ਰਹੀਆਂ ਹਨ ਕਿ ਜਗਤਾਰ ਜੱਗਾ ਵੀ ਕਾਂਗਰਸ ਦਾ ਪੱਲ੍ਹਾ ਫੜ੍ਹ ਲੈਣਗੇ।

'ਆਪ' ਵਿਧਾਇਕ ਜਗਤਾਰ ਸਿੰਘ ਜੱਗਾ ਨੇ ਮੁੱਖ ਮੰਤਰੀ ਦੇ ਹੱਕ ਵਿੱਚ ਮਾਰਿਆ ਨਾਅਰਾ

ਜ਼ਿਕਰਯੋਗ ਹੈ ਕਿ ਪੰਜਾਬ ਸਰਕਾਰ ਵਲੋਂ ਵਿਧਾਨਸਭਾ ਦਾ ਵਿਸ਼ੇਸ਼ ਸੈਸ਼ਨ ਬੁਲਾਇਆ ਗਿਆ। ਸਰਕਾਰ ਵਲੋਂ ਇਸ ਸੈਸ਼ਨ 'ਚ ਕਈ ਮਤੇ ਪਾਸੇ ਕੀਤੇ ਹਨ। ਇਥੇ ਨਾਲ ਹੀ ਇੱਕ ਦੂਜੇ 'ਤੇ ਸਿਆਸੀ ਬਿਆਨਬਾਜੀ ਵੀ ਦੇਖਣ ਨੂੰ ਮਿਲੀ। ਇਸ ਨੂੰ ਲੈਕੇ ਨਵਜੋਤ ਸਿੱਧੂ ਨੇ ਪ੍ਰੈਸ ਕਾਨਫਰੰਸ ਕਰਦਿਆਂ ਕਿਹਾ ਕਿ ਕਿਸਾਨੀ ਵਰਡੇ ਸੰਜੀਦਾ ਮੁੱਦੇ 'ਤੇ ਵਿਧਾਨਸਭਾ 'ਚ ਜਾਣਬੁੱਝ ਕੇ ਵਿਰੋਧੀਆਂ ਵਲੋਂ ਰੁਕਾਵਟ ਪਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਚਰਨਜੀਤ ਚੰਨੀ ਦੀ ਸਰਕਾਰ ਅਤੇ ਉਨ੍ਹਾਂ ਦੇ ਪ੍ਰਧਾਨ ਬਣਨ ਤੋਂ ਬਾਅਦ ਜੋ ਵੀ ਐਲਾਨ ਹੋਏ ਹਨ, ਉਹ ਪੰਜਾਬ ਮਾਡਲ ਦੀ ਇੱਕ ਝਲਕ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਕੋਲ ਨੋਟ ਛਾਪਣ ਦੀ ਕੋਈ ਮਸ਼ੀਨ ਨਹੀਂ ਹੈ।

ਨਵਜੋਤ ਸਿੱਧੂ ਨੇ ਕਿਹਾ ਕਿ ਕਰਜ਼ਾ ਲੈਕੇ, ਤਨਖਾਹ ਵਧਾ ਕੇ ਜਿਾਂ ਫਿਰ ਟੈਕਸ ਰਾਹੀ ਹੀ ਅਸੀਂ ਯੋਜਨਾਵਾਂ ਲਾਗੂ ਕਰ ਸਕਦੇ ਹਾਂ। ਉਨ੍ਹਾਂ ਕਿਹਾ ਕਿ ਸੀ.ਏ.ਜੀ (CAG) ਦੀ ਰਿਪੋਰਟ ਪੰਜਾਬ ਭਾਰਤ ਦਾ ਅਜਿਹਾ ਸੂਬਾ ਹੈ, ਜਿਸ 'ਤੇ ਸਭ ਤੋਂ ਵੱਧ ਕਰਜ਼ ਹੈ। ਉਨ੍ਹਾਂ ਕਿਹਾ ਕਿ ਇਹ ਅੰਕੜੇ ਹੈਰਾਨ ਕਰਨ ਵਾਲੇ ਹਨ।

ਇਹ ਵੀ ਪੜ੍ਹੋ :ਬੀਐਸਐਫ ਵਿਦੇਸ਼ੀ ਫੋਰਸ ਨਹੀਂ ਜੋ ਸਾਡੀ ਧਰਤੀ ਕਬਜਾ ਲਵੇਗੀ:ਕੈਪਟਨ

ਇਸ ਦੇ ਨਾਲ ਹੀ ਸਿੱਧੂ ਨੇ ਕਿਹਾ ਕਿ ਆਉਣ ਵਾਲੇ ਪੰਜ ਸਾਲਾਂ 'ਚ ਸਰਕਾਰ ਆਉਣ 'ਤੇ ਅਸੀਂ ਸਰਕਾਰ ਦੀ ਆਮਦਨ ਤੋਂ ਹੀ ਯੋਜਨਾਵਾਂ 'ਤੇ ਕੰਮ ਕਰਾਂਗੇ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਸਿਰਫ਼ 870 ਰੁਪਏ ਇੱਕ ਵਿਅਕਤੀ 'ਤੇ ਖਰਚ ਕਰ ਰਹੀ ਹੈ, ਜਦ ਕਿ ਹਰਿਆਣਾ ਸਰਕਾਰ 6031 ਰੁਪਏ ਖਰਚ ਕਰ ਰਹੀ ਹੈ। ਉੁਨ੍ਹਾਂ ਕਿਹਾ ਕਿ ਜੇਕਰ ਸਮਾਂ ਰਹਿੰਦੇ ਸਹੀ ਕਦਮ ਨਾ ਚੁੱਕੇ ਗਏ ਤਾਂ ਪੰਜਾਬ ਸੂਬਾ ਕਿਸੇ ਦੇ ਰਹਿਣ ਯੋਗ ਨਹੀਂ ਰਹੇਗਾ।

ਨਵਜੋਤ ਸਿੱਧੂ ਨੇ ਕਿਹਾ ਕਿ ਮੁੱਦਾ ਕਿਸਾਨਾਂ ਦਾ ਹੈ, ਜਿਸ ਬਾਰੇ ਉਹ ਪਿਛਲੇ ਪੰਜ ਸਾਲਾਂ ਤੋਂ ਕਹਿੰਦੇ ਆ ਰਹੇ ਹਨ। ਉਨ੍ਹਾਂ ਕਿਹਾ ਕਿ ਕੇਂਦਰ ਦੇ ਬਣਾਏ ਖੇਤੀ ਕਾਨੂੰਨਾਂ ਨੂੰ ਅਸੀਂ ਜ਼ਰੂਰ ਰੱਦ ਕਰਾਂਗੇ ਪਰ ਜੇਕਰ ਕਿਸਾਨਾਂ ਦੀ ਗੱਲ ਕੀਤੀ ਜਾਵੇ ਤਾਂ ਉਨ੍ਹਾਂ ਦੀ ਹਾਲਤ ਤਰਸਯੋਗ ਬਣੀ ਹੋਈ ਹੈ। ਉਨ੍ਹਾਂ ਕਿਹਾ ਕਿ ਮੈਂ ਪੁੱਛਣਾ ਚਾਹੁੰਦਾ ਹਾਂ ਕਿ ਪਿਛਲੇ 20 ਸਾਲਾਂ 'ਚ ਕਿਸੀ ਵੀ ਸਰਕਾਰ ਨੇ ਕਿਸਾਨਾਂ ਦੇ ਪ੍ਰੋਡਕਟ ਅਤੇ ਉਨ੍ਹਾਂ ਦੀ ਆਮਦਨ ਵਧਾਉਣ ਦੀ ਨੀਤੀ ਕਿਉਂ ਨਹੀਂ ਬਣਾਈ।

ਇਹ ਵੀ ਪੜ੍ਹੋ: ਪੰਜਾਬ ਵਿਧਾਨ ਸਭਾ ’ਚ ਬੀਐਸਐਫ ਦਾ ਦਾਇਰਾ ਵਧਾਉਣ ਵਿਰੁੱਧ ਸੁਪਰੀਮ ਕੋਰਟ ਜਾਣ ਦਾ ਮਤਾ ਪਾਸ

ABOUT THE AUTHOR

...view details